12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਦਿੱਤਾ ਮੰਗ ਪੱਤਰ

ਅਜੀਤ ਡੈਸਕ 15-05-2026
ਮੋਗਾ, 14 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਅੱਜ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਆਪਣੇ ਵਫ਼ਦ ਨਾਲ ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਨਾਂਅ ਇਕ ਮੰਗ ਪੱਤਰ ਏ.ਡੀ.ਸੀ. ਮੋਗਾ ਨੂੰ ਸੌਂਪਿਆ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਖ਼ਾਲਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਗਲਫ ਦੀ ਚੱਲ ਰਹੀ ਲੜਾਈ ਦੇ ਵਧਦੇ ਤਣਾਅ ਦੀ ਬਦੌਲਤ ਤੇਲ, ਡੀਜ਼ਲ, ਗੈਸ, ਖਾਣ ਪੀਣ ਦੀਆਂ ਵਸਤਾਂ ਵਿਚ ਵਧਦੀਆਂ ਕੀਮਤਾਂ, ਕਾਲਾਬਾਜ਼ਾਰੀ, ਚੋਰ ਬਾਜ਼ਾਰੀ ਦੇ ਪ੍ਰਫੁੱਲਿਤ ਹੋ ਰਹੇ ਧੰਦੇ ਉੱਤੇ ਕਾਬੂ ਪਾਉਣ ਲਈ ਹੀ ਅੱਜ ਦੇ ਮੰਗ ਪੱਤਰ ਦਾ ਮੁੱਖ ਮਕਸਦ ਹੈ ਤੇ ਅੱਜ ਕਿਸਾਨ, ਮਜ਼ਦੂਰ, ਟਰਾਂਸਪੋਰਟਰ, ਗ਼ਰੀਬ ਲੋਕ, ਆੜ੍ਹਤੀਆ ਵਰਗ ਸਭ ਮਹਿੰਗਾਈ ਦੀ ਮਾਰ ਝੱਲਦੇ ਆ ਰਹੇ ਹਨ ਤੇ ਉਨ੍ਹਾਂ ਮਨੁੱਖਤਾ ਪੱਖੀ ਅਮਲਾਂ ਨੂੰ ਅਪਣਾਉਂਦੇ ਹੋਏ ਰਿਸ਼ਵਤ ਤੋਂ ਰਹਿਤ ਸਾਫ਼ ਸੁਥਰੇ ਪ੍ਰਬੰਧ ਅਧੀਨ ਬਰਾਬਰਤਾ ਵਾਲਾ ਰਾਜ ਭਾਗ ਕਾਇਮ ਕਰਨ ਦੀ ਇੱਛਾ ਨਾਲ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਮਹਿੰਗਾਈ 'ਤੇ ਕਾਬੂ ਪਾਇਆ ਜਾਵੇ ਤੇ ਆਰਥਿਕ ਵਸੀਲੇ ਤੇਜ਼ ਕੀਤੇ ਜਾਣ | ਇਸ ਮੌਕੇ ਹੋਰਨਾਂ ਤੋਂ ਇਲਾਵਾ ਲਸਕਰ ਸਿੰਘ, ਪ੍ਰੀਤਮ ਸਿੰਘ ਧਰਮਕੋਟ, ਭੋਲਾ ਸਿੰਘ ਧੂੜਕੋਟ, ਮਨਜੀਤ ਕੌਰ ਬਿਲਾਸਪੁਰ, ਲਖਵਿੰਦਰ ਸਿੰਘ ਲੱਖੀ ਮੋਗਾ, ਭੁਪਿੰਦਰ ਸਿੰਘ ਵਰ੍ਹੇ, ਇਕਬਾਲ ਸਿੰਘ ਕਪੂਰੇ, ਬੂਟਾ ਸਿੰਘ ਧੂੜਕੋਟ, ਚਮਕੌਰ ਸਿੰਘ ਸਮਾਲਸਰ, ਗੋਰਾ ਸਿੰਘ ਸਮਾਲਸਰ, ਗੁਰਮੇਲ ਸਿੰਘ ਚੂਹੜਚੱਕ, ਸੁਖਦੇਵ ਸਿੰਘ ਲੰਢੇਕੇ, ਸੋਨੀ ਲੰਢੇਕੇ, ਮਨੋਹਰ ਸਿੰਘ ਕੋਟ ਈਸੇ ਖਾਂ, ਗੁਰਦੇਵ ਸਿੰਘ ਤਲਵੰਡੀ ਭੰਗੇਰੀਆ, ਬਲਬੀਰ ਸਿੰਘ ਤਲਵੰਡੀ ਭੰਗੇਰੀਆ, ਸੁਖਮੰਦਰ ਸਿੰਘ ਖੋਸਾ, ਰਣਬੀਰ ਹਾਜ਼ਰ ਸਨ |
ਪਿਛਲੀ ਖ਼ਬਰ ਪੱਤੋ ਸਕੂਲ ਦੀ ਵਿਦਿਆਰਥਣ ਨਵਜੋਤ ਕੌਰ ਨੇ ਦਸਵੀਂ 'ਚੋਂ 95.53 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਪੱਧਰ 'ਤੇ ਟੌਪ ਕੀ... ਅਗਲੀ ਖ਼ਬਰ ਨਾਮਜ਼ਦਗੀ ਭਰਨ ਦੇ ਦੂਸਰੇ ਦਿਨ ਤੱਕ ਮੋਗਾ ਨਗਰ ਨਿਗਮ ਲਈ ਕੋਈ ਨਾਮਜ਼ਦਗੀ ਨਹੀਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।