11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਬਲੌਜ਼ਮਜ਼ ਦੇ ਨਤੀਜਿਆਂ ਦੀ ਖ਼ੁਸ਼ੀ ਮਾਪਿਆਂ ਦੀ ਆਮਦ 'ਚ ਹੋਈ ਸਾਂਝੀ

ਅਜੀਤ ਡੈਸਕ 15-05-2026
ਕਿਸ਼ਨਪੁਰਾ ਕਲਾਂ, 14 ਮਈ (ਅਮੋਲਕ ਸਿੰਘ ਕਲਸੀ)-ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਆਏ ਨਤੀਜਿਆਂ ਦੀ ਖ਼ੁਸ਼ੀ ਮਾਪਿਆਂ ਨੇ ਸਕੂਲ ਪਹੁੰਚ ਕੇ ਸਾਂਝੀ ਕੀਤੀ | ਹਿਊਮੈਨਟੀ 99.4 ਫ਼ੀਸਦੀ ਅਤੇ ਕਾਮਰਸ (98 ਫ਼ੀਸਦੀ) ਲੈ ਕੇ ਜਿੱਥੇ ਵਿਦਿਆਰਥੀ ਸਿਟੀ ਟਾਪਰ ਰਹੇ ਉਸ ਦੇ ਨਾਲ ਹੀ ਹਿਊਮੈਨਟੀ ਗਰੁੱਪ ਨੇ 99.4 ਫ਼ੀਸਦੀ ਲੈ ਕੇ ਸਕੂਲ ਨੂੰ ਜ਼ਿਲੇ੍ਹ ਵਿਚੋਂ ਵੀ ਦੂਜਾ ਸਥਾਨ ਦਿਵਾ ਕੇ ਮੋਹਰਲੀ ਕਤਾਰ ਦਾ ਰਾਹੀ ਬਣਾਇਆ | ਵਿਦਿਆਰਥੀਆਂ ਨੇ ਵੀ ਸਕੂਲ ਪਹੁੰਚ ਕੇ ਅਧਿਆਪਕਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਖ਼ੁਸ਼ੀ ਸਾਂਝੀ ਕੀਤੀ | ਇਸ ਮੌਕੇ ਮਾਪਿਆਂ ਨੇ ਸਕੂਲ ਦੇ ਆਏ ਨਤੀਜਿਆਂ ਦਾ ਸਿਹਰਾ ਅਧਿਆਪਕਾਂ ਦੀ ਅਣਥੱਕ ਮਿਹਨਤ ਦਾ ਸਿੱਟਾ ਦੱਸਿਆ 'ਤੇ ਕਿਹਾ ਕਿ ਉਹ ਹਰ ਸਮੇਂ ਆਪਣੇ ਵਿਦਿਆਰਥੀਆਂ ਲਈ ਹਾਜ਼ਰ ਰਹਿੰਦੇ ਹਨ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਇਸ ਖ਼ੁਸ਼ੀ ਦੇ ਪਲ ਵਿਚ ਵਧਾਈ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੇ ਜਿੱਥੇ ਸਕੂਲ ਦੇ ਸਿਰ ਸਿਹਰਾ ਬੰਨਿ੍ਹਆਂ ਉੱਥੇ ਭਵਿੱਖ ਲਈ ਦੇਖੇ ਮਾਪਿਆਂ ਦੇ ਸੁਪਨਿਆਂ ਨੂੰ ਖ਼ੁਸ਼ੀਆਂ ਦੇ ਕੇ ਵਗਦੀ ਫ਼ਿਜ਼ਾ ਸੰਗ ਬੁਲੰਦ ਉਚਾਈਆਂ 'ਤੇ ਲੈ ਕੇ ਜਾਣ ਦੀ ਉਮੀਦ ਨੂੰ ਪੱਕਾ ਕਰ ਦਿੱਤਾ | ਅੱਜ ਅਸੀਂ ਮਾਪਿਆਂ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਹਰ ਸਮੇਂ ਸਾਡਾ ਸਾਥ ਦਿੱਤਾ | ਉਨ੍ਹਾਂ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਮੰਜ਼ਿਲਾਂ ਤੁਹਾਡੀ ਮਿਹਨਤ ਸਦਕਾ ਖ਼ੁਦ ਤੁਹਾਡੇ ਕੋਲ ਚੱਲ ਕੇ ਆਉਣੀਆਂ | ਇਸ ਮੌਕੇ ਸਕੂਲ ਦੇ ਪੈ੍ਰਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਵਲੋਂ ਇਸ ਖ਼ੁਸ਼ੀ ਦੇ ਮੌਕੇ ਮਾਪਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਕਿਹਾ ਮਿਹਨਤ ਸਦਕਾ ਸਫਲਤਾ ਹਮੇਸ਼ਾ ਤੁਹਾਡੀ ਦਹਿਲੀਜ਼ 'ਤੇ ਪਹੁੰਚਦੀ ਹੈ |
ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਗੜ੍ਹ ਪੰਜਤੂਰ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ ਅਗਲੀ ਖ਼ਬਰ ਗੁਰੂ ਨਾਨਕ ਡਿਗਰੀ ਕਾਲਜ ਗੁਰੂ ਤੇਗ ਬਹਾਦਰਗੜ੍ਹ ਦੇ ਖੇਡ ਮੈਦਾਨ ਵਿਚ ਕਬੱਡੀ ਕੈਂਪ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।