ਸਮਾਧ ਭਾਈ, 15 ਮਈ (ਜਗਰੂਪ ਸਿੰਘ ਸਰੋਆ)-ਦਸਵੀਂ ਜਮਾਤ 'ਚੋਂ ਮੈਰਿਟ ਵਿਚ ਸਥਾਨ ਬਣਾ ਕੇ ਪੰਜਾਬ 'ਚੋਂ ਦਸਵਾਂ ਦਰਜਾ ਹਾਸਲ ਕਰਦਿਆਂ ਮੈਰਿਟ ਵਿਚ ਅਤੇ ਮੋਗਾ ਜ਼ਿਲੇ੍ਹ 'ਚੋਂ ਦੂਸਰੇ ਸਥਾਨ 'ਤੇ ਰਹਿਣ ਵਾਲੀ ਭਾਈ ਰੂਪ ਚੰਦ ਮਾਡਲ ਹਾਈ ਸਕੂਲ ਸਮਾਧ ਭਾਈ ਦੀ ਵਿਦਿਆਰਥਣ ਰਮਨਦੀਪ ਕੌਰ ਦਾ ਐਜੂਕੇਸ਼ਨ ਕਮੇਟੀ ਵਲੋਂ ਪਤਵੰਤਿਆਂ ਦੀ ਹਾਜ਼ਰੀ ਵਿਚ 21000 ਦੀ ਰਾਸ਼ੀ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ ਅਤੇ ਸੀਨੀਅਰ ਅਕਾਲੀ ਆਗੂ ਕਰਨਲ ਦਰਸ਼ਨ ਸਿੰਘ ਨੇ ਰਮਨਦੀਪ ਕੌਰ, ਪਿ੍ੰ. ਗੁਰਪ੍ਰੀਤ ਸਿੰਘ ਧਾਲੀਵਾਲ, ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੰਦਿਆਂ ਕਿਹਾ ਕਿ ਕਸਬਾ ਸਮਾਧ ਭਾਈ ਇਕ ਐਜੂਕੇਸ਼ਨ ਹੱਬ ਬਣ ਚੁੱਕਿਆ ਹੈ ਅਤੇ ਇਸ ਸਕੂਲ ਦੇ ਵਿਦਿਆਰਥੀ ਵਿੱਦਿਆ ਦੇ ਖੇਤਰ, ਖੇਡਾਂ ਦੇ ਖੇਤਰ, ਧਾਰਮਿਕ ਤੇ ਸਮਾਜਿਕ ਖੇਤਰ ਵਿਚ ਆਪਣੇ ਚੰਗੇ ਪ੍ਰਦਰਸ਼ਨ ਨਾਲ ਉਚਾਈਆਂ ਛੂਹ ਰਹੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਵਿਚ ਪੜ੍ਹਦੇ ਵਿਦਿਆਰਥੀ ਸਮੇਂ-ਸਮੇਂ 'ਤੇ ਪਿੰਡ, ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਚੁੱਕੇ ਹਨ ਜੋ ਕਿ ਸਾਡੇ ਇਲਾਕੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ | ਉਨ੍ਹਾਂ ਸਮਾਜ ਸੇਵੀ ਤੇ ਬੁੱਧੀਜੀਵੀ ਵਰਗ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਉੱਦਮੀ ਵਿਦਿਆਰਥੀਆਂ ਤੇ ਖਿਡਾਰੀਆਂ ਦੀ ਆਰਥਿਕ ਸਹਾਇਤਾ ਅਤੇ ਸਨਮਾਨ ਪੱਖੋਂ ਕੋਈ ਵੀ ਕਸਰ ਬਾਕੀ ਨਾ ਛੱਡਣ | ਇਸ ਮੌਕੇ ਪਿ੍ੰਸੀਪਲ ਗੁਰਪ੍ਰੀਤ ਸਿੰਘ ਧਾਲੀਵਾਲ ਨੇ ਸਮੁੱਚੇ ਪਤਵੰਤਿਆਂ ਦਾ ਧੰਨਵਾਦ ਕੀਤਾ | ਇਸ ਸਮੇਂ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਸਰਪੰਚ ਲਖਵੀਰ ਸਿੰਘ ਬਾਗੜੀ, ਬਲਾਕ ਸੰਮਤੀ ਲੱਖੀ ਖੋਖਰ, ਸਾਬਕਾ ਸਰਪੰਚ ਬਲਵਿੰਦਰਜੀਤ ਸਿੰਘ ਬਰਾੜ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਢਿੱਲੋਂ, ਤਰਸੇਮ ਸੰਗਮ, ਬਿੱਕਰ ਸਿੰਘ ਭਾਈ, ਐਜੂਕੇਸ਼ਨ ਕਮੇਟੀ ਪ੍ਰਧਾਨ ਸਤਨਾਮ ਸਿੰਘ ਭਾਈ, ਜਸਵਿੰਦਰ ਸਿੰਘ ਸੈਕਟਰੀ, ਖ਼ਜ਼ਾਨਚੀ ਗੁਰਤੇਜ ਭਾਈ, ਠੇਕੇਦਾਰ ਚਰਨ ਸਿੰਘ, ਵੀਰ ਸਿੰਘ ਭਾਈ, ਛਿੰਦਰ ਭਾਈ, ਸੋਨੂੰ ਨੰਬਰਦਾਰ, ਨਛੱਤਰ ਸਿੰਘ ਭਾਈ, ਜਸਵਿੰਦਰ ਕਿੰਗਰਾ, ਮੰਦਰ ਸਿੰਘ, ਜੋਗਿੰਦਰ ਸਿੰਘ, ਸੁਖਚਰਨਜੀਤ ਸਿੰਘ, ਮੇਵਾ ਸਿੰਘ, ਮੇਹਰ ਸਿੰਘ, ਜਸਪਾਲ ਸਿੰਘ, ਮੋਹਨ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ |