ਮੋਗਾ, 15 ਮਈ (ਜਸਪਾਲ ਸਿੰਘ ਬੱਬੀ)-ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਰਿਟਾਇਰਡ ਪੈਨਸ਼ਨਰ ਯੂਨੀਅਨ ਵਿੰਗ ਜ਼ਿਲ੍ਹਾ ਮੋਗਾ ਦੀ ਮੀਟਿੰਗ ਸਾਬਕਾ ਸੁਪਰਡੈਂਟ ਪ੍ਰਧਾਨ ਨਾਇਬ ਸਿੰਘ ਰੌਂਤਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਕਾਰਵਾਈ ਜਗਜੀਤ ਕੌਰ ਨੇ ਲਗਾਈ | ਨਾਇਬ ਸਿੰਘ ਨੇ ਮੰਗ ਕੀਤੀ ਕਿ 6 ਵੇਂ ਕਮਿਸ਼ਨ ਦੇ ਬਕਾਏ ਜਲਦ ਦਿੱਤੇ ਜਾਣ ਕਿਉਂਕਿ ਕਈ ਪੈਨਸ਼ਨਰਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਵਾਰਸਾਂ ਨੂੰ ਅਜੇ ਤੱਕ ਬਕਾਇਆ ਨਹੀ ਪਾਇਆ ਗਿਆ | ਪੈਨਸ਼ਨ ਮਹੀਨੇ ਦੇ ਪਹਿਲੇ ਹਫ਼ਤੇ ਪਾਈ ਜਾਵੇ, ਮਾਣਯੋਗ ਅਦਾਲਤਾਂ ਵਲੋਂ ਪੈਨਸ਼ਨਰਾਂ ਦੇ ਹੱਕ ਵਿਚ ਦਿੱਤੇ ਫ਼ੈਸਲੇ ਪੈਨਸ਼ਨਰਾਂ ਤੇ ਲਾਗੂ ਕੀਤੇ ਜਾਣ, ਪੈਨਸ਼ਨਰ ਦੀ ਮੌਤ ਹੋ ਜਾਣ ਤੇ ਉਸ ਦੇ ਵਾਰਸ ਨੂੰ ਫੈਮਲੀ ਪੈਨਸ਼ਨ ਲਾਗੂ ਕੀਤੀ ਜਾਵੇ, ਐਲ.ਟੀ.ਸੀ. ਦੀ ਮੰਗ ਗੌਰਮਿੰਟ ਪੈਨਸ਼ਨਰਾਂ ਦੀ ਤਰਜ਼ ਤੇ ਲਾਗੂ ਕੀਤੀ ਜਾਵੇ, ਬੁਢਾਪਾ ਭੱਤਾ 65, 70, 75 ਸਾਲ ਤੋਂ ਲੈ ਕੇ 100 ਸਾਲ ਪੈਨਸ਼ਨਰ ਦੇ ਜੀਵਤ ਸਮੇਂ ਤੱਕ ਦਿੱਤਾ ਜਾਵੇ | ਇਸ ਮੌਕੇ ਨਾਇਬ ਸਿੰਘ ਰੌਂਤਾ ਪ੍ਰਧਾਨ, ਜੁਗਿੰਦਰ ਸਿੰਘ, ਹਾਕਮ ਸਿੰਘ, ਸੁਖਮੰਦਰ ਸਿੰਘ, ਕਰਤਾਰ ਸਿੰਘ, ਗਿਆਨ ਸਿੰਘ, ਸੁਰਜੀਤ ਕੌਰ, ਜਗਜੀਤ ਕੌਰ, ਬਪੀਤਾ ਰਾਣੀ, ਅਮਰਜੀਤ ਕੌਰ, ਪ੍ਰੇਮ ਲਤਾ, ਕਰਨੈਲ ਕੌਰ, ਸੋਹਣ ਲਾਲ, ਕਿ੍ਸ਼ਨਾ ਦੇਵੀ, ਮੀਰਾ ਧਾਲੀਵਾਲ, ਪ੍ਰੀਤਮ ਸਿੰਘ, ਸਤਿੰਦਰਪਾਲ ਕੌਰ, ਗੁਲਵੰਤ ਕੌਰ, ਧਨੀ ਰਾਮ, ਜੋਗਿੰਦਰ ਸਿੰਘ ਸਮੇਤ ਪੈਨਸ਼ਨਰ ਸ਼ਾਮਲ ਸਨ |