ਮੋਗਾ, 15 ਮਈ (ਅਸ਼ੋਕ ਬਾਂਸਲ)-ਸ਼ੂਗਰ ਚੇਤਨਾ ਸੋਸਾਇਟੀ ਦੇ ਪ੍ਰਧਾਨ ਪ੍ਰਦੀਪ ਮੰਗਲਾ ਨੂੰ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੋਸਾਇਟੀ ਦੇ ਜਨਰਲ ਸਕੱਤਰ ਵਜੋਂ ਨਿਯੁਕਤੀ 'ਤੇ ਸਨਮਾਨਿਤ ਕੀਤਾ | ਇਸ ਮੌਕੇ ਸੋਸਾਇਟੀ ਦੇ ਸੰਸਥਾਪਕ ਰਾਜੇਂਦਰ ਛਾਬੜਾ ਨੇ ਕਿਹਾ ਕਿ ਪ੍ਰਦੀਪ ਮੰਗਲਾ ਨੇ ਸਮਾਜ ਸੇਵਾ ਦੇ ਖੇਤਰ ਵਿਚ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ, ਉਨ੍ਹਾਂ ਦੇ ਯੋਗਦਾਨ ਨੂੰ ਦੇਖਦਿਆਂ ਵੱਖ-ਵੱਖ ਸਮਾਜ ਸੇਵੀ ਅਤੇ ਗੈਰ-ਸਰਕਾਰੀ ਸੰਗਠਨ ਉਨ੍ਹਾਂ ਨਾਲ ਜੁੜ ਰਹੇ ਹਨ | ਉਨ੍ਹਾਂ ਨੇ ਪ੍ਰਦੀਪ ਮੰਗਲਾ ਵਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ਦੀ ਸ਼ਲਾਘਾ ਕੀਤੀ | ਸਮਾਗਮ ਵਿਚ ਸੁਸਾਇਟੀ ਦੇ ਮੈਂਬਰ ਕੇਵਲ ਬਾਂਸਲ, ਸਵਰਨਜੀਤ ਅਰੋੜਾ, ਰਾਜੇਂਦਰ ਛਾਬੜਾ, ਪ੍ਰਵੀਨ ਗਰਗ ਬੌਬੀ, ਕਪਿਲ ਮੰਗਲਾ ਅਤੇ ਗੌਰਵ ਜੈਨ ਮੌਜੂਦ ਸਨ |