13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਰਿਜਨਲ ਮੈਨੇਜਰ ਪ੍ਰਕਾਸ਼ ਚੰਦ ਮਿਸ਼ਰਾ ਨੇ ਸੁਖਜੀਤ ਕੌਰ ਨੂੰ 2 ਲੱਖ ਰੁਪਏ ਬੀਮਾ ਰਾਸ਼ੀ ਚੈੱਕ ਦਿੱਤਾ

ਅਜੀਤ ਡੈਸਕ 16-05-2026
ਮੋਗਾ, 15 ਮਈ (ਜਸਪਾਲ ਸਿੰਘ ਬੱਬੀ)-ਮੋਗਾ ਖੇਤਰੀ ਦਫ਼ਤਰ ਵਿਖੇ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਤਹਿਤ ਸਵ: ਚਮਕੌਰ ਸਿੰਘ ਦੀ ਪਤਨੀ ਸੁਖਜੀਤ ਕੌਰ ਨੂੰ 2 ਲੱਖ ਰੁਪਏ ਦੀ ਬੀਮਾ ਯੋਜਨਾ ਤਹਿਤ ਰਾਸ਼ੀ ਚੈੱਕ ਰਿਜਨਲ ਮੈਨੇਜਰ ਪ੍ਰਕਾਸ਼ ਚੰਦ ਮਿਸ਼ਰਾ ਪੰਜਾਬ ਐਂਡ ਸਿੰਧ ਬੈਂਕ, ਉਪ ਖੇਤਰੀ ਮੈਨੇਜਰ ਵਿਕਾਸ ਸਿੰਘ ਅਤੇ ਮੁਨੀਸ਼ ਕੁਮਾਰ ਮੈਨੇਜਰ ਬਰਾਂਚ ਚੰਦ ਨਵਾਂ ਨੇ ਸੌਂਪੀ | ਰਿਜਨਲ ਮੈਨੇਜਰ ਪ੍ਰਕਾਸ਼ ਚੰਦ ਮਿਸ਼ਰਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਆਮ ਲੋਕਾਂ ਖ਼ਾਸ ਕਰਕੇ ਜ਼ਰੂਰਤਮੰਦ ਪਰਿਵਾਰਾਂ ਨੂੰ ਮੁਸ਼ਕਲ ਸਮੇਂ ਵਿਚ ਆਰਥਿਕ ਸੁਰੱਖਿਆ ਪ੍ਰਦਾਨ ਕਰਨਾ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਅਤੇ ਗਾਹਕਾਂ ਤੋਂ ਵੱਧ ਗਿਣਤੀ ਵਿਚ ਯੋਜਨਾਵਾਂ ਨਾਲ ਜੁੜਨ ਦੀ ਅਪੀਲ ਕੀਤੀ | ਉਨ੍ਹਾਂ ਬੈਂਕ ਗ੍ਰਾਹਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਯੋਜਨਾ ਨਾਲ ਜੁੜ ਕੇ ਆਪਣੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕਦਾ ਹੈ | ਅਧਿਕਾਰੀਆਂ ਨੇ ਸਮਾਜਿਕ ਸੁਰੱਖਿਆ ਯੋਜਨਾ ਦਾ ਲਾਭ ਲੈਣ ਲਈ ਕਿਹਾ | ਸੁਖਜੀਤ ਕੌਰ ਨੇ ਬੈਂਕ ਅਤੇ ਯੋਜਨਾ ਲਈ ਧੰਨਵਾਦ ਕੀਤਾ | ਇਸ ਮੌਕੇ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਸਨ |
ਪਿਛਲੀ ਖ਼ਬਰ ਨਿਊ ਗਰੀਨ ਗਰੋਵ ਪਬਲਿਕ ਸਕੂਲ ਲੰਢੇਕੇ ਵਿਖੇ ਯੈਲੋ ਡੇ ਅਤੇ ਮੈਂਗੋ ਡੇ ਮਨਾਇਆ ਅਗਲੀ ਖ਼ਬਰ ਪ੍ਰਦੀਪ ਮੰਗਲਾ ਨੂੰ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੋਸਾਇਟੀ ਦੇ ਜਨਰਲ ਸਕੱਤਰ ਬਣਨ 'ਤੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।