13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਭਾਰਤ ਵਿਕਾਸ ਪ੍ਰੀਸ਼ਦ ਧਰਮਕੋਟ ਵਲੋਂ ਅੱਖਾਂ ਚੈੱਕਅਪ ਤੇ ਆਯੁਰਵੈਦਿਕ ਕੈਂਪ ਲਗਾਇਆ

ਅਜੀਤ ਡੈਸਕ 16-05-2026
ਧਰਮਕੋਟ, 15 ਮਈ (ਪਰਮਜੀਤ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਧਰਮਕੋਟ ਵਲੋਂ ਡੇਰਾ ਬਾਬਾ ਗੇਂਦੀ ਰਾਮ ਜੀ ਨਹਿਰਾਂ ਵਾਲੇ ਅਸਥਾਨ 'ਤੇ ਸਾਲਾਨਾ ਭੰਡਾਰੇ 'ਤੇ 43ਵਾਂ ਅੱਖਾਂ ਤੇ ਮਲਟੀ ਚੈਕਅੱਪ ਤੋਂ ਇਲਾਵਾ ਆਯੁਰਵੈਦਿਕ ਅਤੇ ਖੂਨਦਾਨ ਕੈਂਪ ਲਗਾਇਆ ਗਿਆ¢ ਇਸ ਕੈਂਪ ਦਾ ਉਦਘਾਟਨ ਸਰਪੰਚ ਪਰਮਪਾਲ ਸਿੰਘ, ਸੁਖਵਿੰਦਰ ਸ਼ਰਮਾ ਬੱਬੂ ਆੜ੍ਹਤੀ ਦਾਣਾ ਮੰਡੀ ਪੰਜਾਬ ਟਰੇਡਰਜ਼ ਅਤੇ ਅਮਿੱਤ ਨੌਹਰੀਆ ਆਰ. ਕੇ. ਜਵੈਲਰਜ਼ ਧਰਮਕੋਟ ਨੇ ਕੀਤਾ¢ ਐਮ. ਐਲ. ਏ. ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ¢ ਪ੍ਰਧਾਨ ਗÏਰਵ ਸ਼ਰਮਾ ਨੇ ਦੱਸਿਆ ਕੇ ਇਸ ਕੈਂਪ ਵਿਚ ਮਰੀਜ਼ਾਂ ਚੈਕਅੱਪ ਕਰਕੇ ਦਵਾਈਆਂ ਮੁਫਤ ਦਿੱਤੀਆਂ ਗਈਆਂ¢ ਜਰੂਰੀ ਟੈਸਟ ਸਿੱਧੂ ਲੈਬ ਧਰਮਕੋਟ ਵਲੋਂ ਕੀਤੇ ਗਏ | ਖੂਨਦਾਨ ਕੈਂਪ ਡੀ. ਐਮ. ਸੀ. ਦੀ ਬਲੱਡ ਬੈਂਕ ਟੀਮ ਵਲੋਂ ਲਗਾਇਆ ਗਿਆ ਜਿਸ ਵਿਚ 52 ਯੂਨਿਟ ਖੂਨ ਦਾਨ ਹੋਇਆ¢ ਡੇਰਾ ਬਾਬਾ ਗੇਂਦੀ ਰਾਮ ਜੀ ਦੇ ਮੁੱਖ ਸੇਵਾਦਾਰ ਬਾਬਾ ਨਰੇਸ਼ ਸ਼ਰਮਾ ਅਤੇ ਟਰੱਸਟ ਦੇ ਪ੍ਰਧਾਨ ਅਤੁੱਲ ਨੌਹਰੀਆ ਨੇ ਸੰਸਥਾ ਦੇ ਅਹੁਦੇਦਾਰਾਂ ਦਾ ਸਨਮਾਨ ਕੀਤਾ¢ ਇਸ ਸਮੇਂ ਸੰਸਥਾ ਦੇ ਵਾਈਸ ਚੇਅਰਮੈਨ ਡਾ. ਰਾਜਿੰਦਰ ਬਤਰਾ, ਪੰਡਿਤ ਪ੍ਰੀਤਮ ਲਾਲ ਭਾਰਦਵਾਜ, ਵਾਈਸ ਪ੍ਰਧਾਨ ਅਸ਼ਵਨੀ ਜੱਸੀ, ਰਾਜੇਸ਼ ਸੁਖੀਜਾ, ਨਵਦੀਪ ਅਹੂਜਾ ਬਬਲੂ, ਵਿਜੈ ਜਿੰਦਲ, ਸੈਕਟਰੀ ਡਾ. ਹਰਮੀਤ ਸਿੰਘ ਲਾਡੀ, ਸਹਾਇਕ ਸੈਕਟਰੀ ਬਲਕਾਰ ਸਿੰਘ, ਕੈਸ਼ੀਅਰ ਤਰਸੇਮ ਲਾਲ ਅਰੋੜਾ, ਸਹਾਇਕ ਕੈਸ਼ੀਅਰ ਮਾਸਟਰ ਵਿਜੈ ਗੋਇਲ, ਸਚਿਨ ਗਰੋਵਰ ਪ੍ਰੋਜੈਕਟ ਇੰਚਾਰਜ, ਕੁਲਵੰਤ ਸਿੰਘ ਹੱਲਣ, ਰਿੰਕਨ ਨੌਹਰੀਆ, ਰਾਜ ਕੁਮਾਰ ਦੇਵਗਨ, ਰਿੰਕੂ ਸ਼ਰਮਾ, ਅਨੰਦ ਗੁਪਤਾ, ਮਾਸਟਰ ਪਵਨ ਕੁਮਾਰ, ਨਰਿੰਦਰ ਗਰੋਵਰ, ਮਾ. ਗੁਰਦੀਪ ਸਿੰਘ, ਮਾ. ਰਾਕੇਸ਼, ਸਾਜੇਸ਼ ਮਿਸ਼ਰਾ, ਸਰਵਨ ਸਿੰਘ ਰੀਡਰ, ਬੌਬੀ ਕਟਾਰੀਆ, ਰੁਪਿੰਦਰ ਸਿੰਘ ਰਿੰਪੀ, ਡਾ. ਭਾਗ ਸਿੰਘ ਪੂਰੇਵਾਲ, ਬਲਦੇਵ ਸਿੰਘ, ਰਾਜੀਵ ਨਰੂਲਾ, ਅਮਨਦੀਪ ਸਿੰਘ, ਗੁਲਸ਼ਨ ਗੋਇਲ, ਮੰਗਤ ਰਾਮ ਗੋਇਲ, ਗੁਰਦੇਵ ਸਿੰਘ, ਪ੍ਰੋਮਿਸ, ਵਰਮਾ, ਅਵਤਾਰ ਸਿੰਘ ਬੱਗੇ, ਬਿੱਟੂ ਸ਼ਰਮਾ, ਅਸ਼ੋਕ ਬਜਾਜ, ਰਘਬੀਰ ਸਿੰਘ ਹਾਜ਼ਰ ਸਨ¢
ਪਿਛਲੀ ਖ਼ਬਰ 11,000 ਵੋਲਟ ਦਾ ਖੰਭਾ ਮੌਤ ਦਾ ਤਮਾਸ਼ਾ ਬਣਿਆਂ-ਪ੍ਰਸ਼ਾਸਨ, ਬਿਜਲੀ ਬੋਰਡ ਅਤੇ ਕੌਂਸਲਰ ਸਾਰੇ ਬੇਖ਼ਬਰ-ਦੇਵ ਪ੍ਰੀਆ ਤਿਆਗੀ... ਅਗਲੀ ਖ਼ਬਰ ਜਮਹੂਰੀ ਅਧਿਕਾਰ ਸਭਾ ਇਕਾਈ ਮੋਗਾ ਦੀ ਮੀਟਿੰਗ 'ਚ ਸਿੱਖਿਆ ਨੀਤੀ 2020 ਦੇ ਮਾੜੇ ਪ੍ਰਭਾਵਾਂ ਦਾ ਜ਼ਿਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।