03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਆਕਸਫੋਰਡ ਸੰਸਥਾ ਦੇ ਐਨ.ਸੀ.ਸੀ. ਆਰਮੀ ਦੇ 27 ਕੈਡਟ 10 ਰੋਜ਼ਾ ਕੈਂਪ ਲਈ ਰਵਾਨਾ

ਅਜੀਤ ਡੈਸਕ 17-05-2026
ਮੋਗਾ, 16 ਮਈ (ਸੁਰਿੰਦਰਪਾਲ ਸਿੰਘ)-ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਇਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ ਜੋ ਹਰ ਖੇਤਰ ਵਿਚ ਹੀ ਧਰੂ-ਤਾਰੇ ਵਾਂਗ ਚਮਕਦੀ ਹੈ | ਇਸ ਸੰਸਥਾ ਵਿਚ ਹਰ ਵਿਦਿਆਰਥੀ ਨੂੰ ਅਕਾਦਮਿਕ ਪੱਖ ਦੇ ਨਾਲ-ਨਾਲ ਬੌਧਿਕਤਾ ਨਾਲ ਭਰਪੂਰ ਹੋਰ ਗਤੀਵਿਧੀਆਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਜੋ ਉਸ ਦੇ ਆਉਣ ਵਾਲੇ ਜੀਵਨ ਵਿਚ ਬਹੁਤ ਸਹਾਇਕ ਸਿੱਧ ਹੋਣਗੀਆਂ | ਇਸ ਲਈ ਇਸ ਸੰਸਥਾ ਦੇ ਵਿਦਿਆਰਥੀਆਂ ਦਾ ਆਰਮੀ ਕੈਡਟ ਵਿੰਗ ਸਕਾਊਟ ਐਂਡ ਗਾਈਡਸ ਯੂਨਿਟ ਦਾ ਹਿੱਸਾ ਬਣਨਾ ਵੀ ਬੜੇ ਮਾਣ ਵਾਲੀ ਗੱਲ ਹੈ | ਇਹ ਕੈਡਟ ਸਮੇਂ-ਸਮੇਂ 'ਤੇ ਲੱਗਣ ਵਾਲੇ ਵੱਖ-ਵੱਖ ਕੈਂਪਾਂ ਵਿਚ ਸ਼ਮੂਲੀਅਤ ਕਰਦੇ ਹਨ ਅਤੇ ਆਪਣੇ ਅੰਦਰ ਇਕ ਉੱਤਮ ਕੈਡਟ ਦੇ ਗੁਣ ਭਰਦੇ ਹਨ | ਇਸੇ ਤਹਿਤ ਹੀ ਇਸ ਸੰਸਥਾ ਦੇ ਐਨ.ਸੀ.ਸੀ. ਆਰਮੀ ਦੇ 27 ਕੈਡਟਾਂ ਨੂੰ ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਵਲੋਂ ਸ਼ੁੱਭ ਇੱਛਾਵਾਂ ਦੇ ਕੇ ਕੈਂਪ ਲਈ ਰਵਾਨਾ ਕੀਤਾ ਗਿਆ | ਇਨ੍ਹਾਂ ਵਿਚ 10 ਲੜਕੀਆਂ ਅਤੇ 17 ਲੜਕੇ ਸ਼ਾਮਿਲ ਹਨ | ਐਨ.ਸੀ.ਸੀ. ਦੇ ਸੀ.ਟੀ.ਓ. ਤੇਜਿੰਦਰ ਸਿੰਘ ਦੀ ਅਗਵਾਈ ਵਿਚ ਗਏ ਕੈਡਟ ਐਨ.ਸੀ.ਸੀ. ਅਕੈਡਮੀ ਮਲੋਟ ਵਿਖੇ ਲੱਗਣ ਵਾਲੇ 10 ਰੋਜ਼ਾ ਕੈਂਪ ਦਾ ਹਿੱਸਾ ਬਣਨਗੇ | ਇਸ ਕੈਂਪ ਦੌਰਾਨ ਇਹ ਕੈਡਟ ਵੱਖ-ਵੱਖ ਗਤੀਵਿਧੀਆਂ ਜਿਵੇਂ ਪਰੇਡ, ਪੀ.ਟੀ., ਕੈਂਪਿੰਗ, ਸ਼ੂਟਿੰਗ ਅਤੇ ਹੋਰ ਸਭਿਆਚਾਰਕ ਗਤੀਵਿਧੀਆਂ ਦੀ ਮੁਹਾਰਤ ਹਾਸਲ ਕਰਨਗੇ | ਇਸ ਦਸ ਰੋਜ਼ਾ ਕੈਂਪ ਵਿਚ ਜਾਣ ਵਾਲੇ ਸਾਰੇ ਕੈਡਟ ਬੜੇ ਖ਼ੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਸਨ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ਸ਼ੈਰੀ ਢਿੱਲੋਂ ਵਾਈਸ ਚੇਅਰਮੈਨ, ਗੁਰਮੀਤ ਸਿੰਘ ਗਿੱਲ ਸਰਪੰਚ ਵਿੱਤ ਸਕੱਤਰ ਨੇ ਵੀ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ |
ਪਿਛਲੀ ਖ਼ਬਰ ਝੁੱਗੀਆਂ ਝੌਂਪੜੀਆਂ ਵਾਲਿਆਂ ਨੂੰ ਪਾਣੀ ਦੀ ਸਪਲਾਈ ਤੁਰੰਤ ਦਿੱਤੀ ਜਾਵੇ-ਐਡਵੋਕੇਟ ਵਿਜੇ ਧੀਰ ਅਗਲੀ ਖ਼ਬਰ ਸੀਤਾ ਰਾਮ ਆਕਲੈਂਡ ਗਰਾਮਰ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਪੰਜਤੂਰ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।