27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਦੀਪਗੜ੍ਹ ਦੇ ਨੌਜਵਾਨ ਦੀ ਨਿਊਜ਼ੀਲੈਂਡ 'ਚ ਸੜਕ ਹਾਦਸੇ 'ਚ ਹੋਈ ਮੌਤ

ਅਜੀਤ ਡੈਸਕ 18-05-2026
ਨਿਹਾਲ ਸਿੰਘ ਵਾਲਾ, 17 ਮਈ (ਪਲਵਿੰਦਰ ਸਿੰਘ ਟਿਵਾਣਾ)-ਦੀਪਗੜ੍ਹ ਦੇ ਵਾਸੀ ਹੋਣਹਾਰ ਨੌਜਵਾਨ ਰਮਨਦੀਪ ਸਿੰਘ ਸੋਨੀ ਢਿੱਲੋਂ ਪੁੱਤਰ ਡਾ. ਬਲਵਿੰਦਰ ਸਿੰਘ ਢਿੱਲੋਂ ਦੀ ਨਿਊਜ਼ੀਲੈਂਡ ਵਿਖੇ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ | ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਰਮਨਦੀਪ ਪੜ੍ਹਾਈ ਵਿਚ ਬੇਹੱਦ ਹੁਸ਼ਿਆਰ, ਕਵੀਸ਼ਰੀ ਅਤੇ ਰੰਗਮੰਚ ਰਾਹੀਂ ਨਾਟਕਾਂ 'ਚ ਵਿਲੱਖਣ ਪਛਾਣ ਸਥਾਪਿਤ ਕਰਨ ਸਦਕਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਕਾਬਲਿਆਂ ਵਿਚ ਰਾਜ ਪੱਧਰ ਤੇ ਉੱਤਮ ਬਾਲ ਕਲਾਕਾਰ ਦਾ ਐਵਾਰਡ ਹਾਸਿਲ ਕਰਨ ਵਾਲਾ ਇਹ ਪ੍ਰਤਿਭਾਵਾਨ ਨੌਜਵਾਨ ਗਿਆਰਾਂ ਸਾਲ ਪਹਿਲਾਂ ਨਿਊਜ਼ੀਲੈਂਡ ਵਿਖੇ ਗਿਆ ਸੀ | ਸਖ਼ਤ ਮਿਹਨਤ ਰਾਹੀਂ ਜ਼ਿੰਦਗੀ ਵਿਚ ਸਫਲਤਾ ਦਾ ਮੁਕਾਮ ਹਾਸਿਲ ਕਰਨ ਵਾਲੇ ਇਸ ਨੌਜਵਾਨ ਦਾ 2024 ਵਿਚ ਵਿਆਹ ਹੋਇਆ ਸੀ | ਹੁਣ ਇਸ ਦੇ ਇਕ ਸਾਲ ਦੀ ਨੰਨ੍ਹੀ ਬੇਟੀ ਹੈ | ਤੇਰਾਂ ਮਈ ਦੀ ਸ਼ਾਮ ਨੂੰ ਸੋਨੀ ਆਪਣੇ ਕੰਮਕਾਜ ਦੇ ਸਬੰਧ ਵਿਚ ਆਪਣੀ ਕਾਰ ਤੇ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਗਲਤ ਸਾਈਡ ਤੋਂ ਗੱਡੀ ਚਾਲਕ ਨੇ ਉਸ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਇਹ ਸੰਭਾਵਨਾਵਾਂ ਭਰਪੂਰ ਨੌਜਵਾਨ ਦੀ ਉਸੇ ਥਾਂ ਤੇ ਮੌਤ ਹੋ ਗਈ | ਉਹ ਪਿੱਛੇ ਆਪਣੇ ਮਾਂ, ਪਿਉ, ਪਤਨੀ ਅਤੇ ਇਕ ਮਾਸੂਮ ਬੱਚੀ ਨੂੰ ਵਿਲਕਦੇ ਛੱਡ ਗਿਆ ਹੈ | ਇਸ ਹਾਦਸੇ ਕਾਰਨ ਦੇਸ਼ ਵਿਦੇਸ਼ ਵਿਚ ਵੱਸਦੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ |
ਪਿਛਲੀ ਖ਼ਬਰ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਕਿਸਾਨਾਂ ਅਤੇ ਮੱਧ ਵਰਗੀ ਲੋਕਾਂ ਦਾ ਲੱਕ ਤੋੜਿਆ-ਜਥੇਦਾਰ ਤੀਰਥ ਸਿੰਘ ਮਾਹ... ਅਗਲੀ ਖ਼ਬਰ ਪਿੰਡ ਹਿੰਮਤਪੁਰਾ ਤੋਂ ਖੋਟੇ ਤੱਕ ਟੁੱਟੀ ਸੜਕ ਖ਼ਿਲਾਫ਼ ਲੋਕਾਂ ਨੇ ਸੜਕ ਕੀਤੀ ਜਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।