26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਡੀ.ਐਮ. ਕਾਲਜ ਮੋਗਾ ਦੇ ਖਿਡਾਰੀ ਏਕਨੂਰ ਜੌਹਲ ਨੇ ਮੋਗਾ ਦਾ ਨਾਂਅ ਰੌਸ਼ਨ ਕੀਤਾ-ਚੇਅਰਮੈਨ ਪ੍ਰਵੀਨ ਗਰਗ

ਅਜੀਤ ਡੈਸਕ 18-05-2026
ਮੋਗਾ, 17 ਮਈ (ਸੁਰਿੰਦਰਪਾਲ ਸਿੰਘ)-ਹਾਲ ਹੀ ਵਿਚ ਸੈਕਟਰ-17 ਚੰਡੀਗੜ੍ਹ ਵਿਚ ਰੈੱਡ ਬੁੱਲ ਦੁਆਰਾ ਹਾਫ-ਕੋਰਟ ਆਲ ਇੰਡੀਆ ਚੈਲੇਂਜ ਕੱਪ ਦਾ ਆਯੋਜਨ ਕੀਤਾ ਗਿਆ | ਇਸ ਟੂਰਨਾਮੈਂਟ ਵਿਚ ਡੀ.ਐਮ. ਕਾਲਜ ਮੋਗਾ ਦੇ ਖਿਡਾਰੀ ਅਤੇ ਡਾ. ਸ਼ਮਸ਼ੇਰ ਸਿੰਘ ਜੌਹਲ ਪ੍ਰਮੁੱਖ ਵਾਤਾਵਰਨ ਪ੍ਰੇਮੀ ਤੇ ਗੁਰੂ ਨਾਨਕ ਸਪੋਰਟਸ ਕਲੱਬ ਦੇ ਜਨਰਲ ਸਕੱਤਰ ਦੇ ਪੁੱਤਰ ਏਕਨੂਰ ਜੌਹਲ ਨੇ ਇਕ ਸ਼ਾਨਦਾਰ ਪ੍ਰਦਰਸ਼ਨ ਕੀਤਾ | ਆਪਣੀ ਸ਼ਾਨਦਾਰ ਖੇਡ ਅਤੇ ਪ੍ਰਭਾਵਸ਼ਾਲੀ ਕਪਤਾਨੀ ਦੁਆਰਾ ਉਸ ਨੇ ਚੈਂਪੀਅਨਸ਼ਿਪ ਕੱਪ ਹਾਸਲ ਕੀਤਾ | ਨਤੀਜੇ ਵਜੋਂ ਉਹ ਹੁਣ ਅਕਤੂਬਰ ਦੇ ਮਹੀਨੇ ਦੌਰਾਨ ਵਿਦੇਸ਼ੀ ਧਰਤੀ 'ਤੇ ਖ਼ਾਸ ਕਰ ਕੇ ਫਿਲੀਪੀਨਜ਼ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਤਿਆਰ ਹੈ | ਡਾ. ਸ਼ਮਸ਼ੇਰ ਸਿੰਘ ਮੱਟਾ ਜੌਹਲ ਨੇ ਦੱਸਿਆ ਕਿ ਸ਼ੁਰੂਆਤੀ ਕੁਆਲੀਫਾਇੰਗ ਰਾਊਾਡ ਪੀ.ਏ.ਯੂ. ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ ਸੀ, ਜਿੱਥੇ ਲਗ-ਪਗ 50 ਟੀਮਾਂ ਨੇ ਹਿੱਸਾ ਲਿਆ ਸੀ | ਇਸ ਰਾਊਾਡ ਦੀਆਂ ਚੋਟੀ ਦੀਆਂ ਚਾਰ ਟੀਮਾਂ ਨੂੰ ਬਾਅਦ ਵਿਚ ਚੰਡੀਗੜ੍ਹ ਵਿਚ ਮੁਕਾਬਲਾ ਕਰਨ ਲਈ ਚੁਣਿਆ ਗਿਆ ਸੀ | ਇਸ ਜਿੱਤ ਨੇ ਗੁਰੂ ਨਾਨਕ ਸਪੋਰਟਸ ਕਲੱਬ ਮੋਗਾ ਦੇ ਮੈਂਬਰਾਂ ਦੇ ਨਾਲ-ਨਾਲ ਸ਼ਹਿਰ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਹੈ | ਫਾਈਨਲ ਵਿਚ ਏਕਨੂਰ ਜੌਹਲ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਅਗਵਾਈ ਨੇ ਉਸ ਦੀ ਟੀਮ ਲਈ ਕੱਪ ਸੁਰੱਖਿਅਤ ਕਰ ਦਿੱਤਾ ਅਤੇ ਉਹ ਹੁਣ ਫਿਲੀਪੀਨਜ਼ ਵਿਚ ਵਿਦੇਸ਼ੀ ਧਰਤੀ 'ਤੇ ਜਿੱਤ ਦਾ ਝੰਡਾ ਲਹਿਰਾਉਣ ਲਈ ਤਿਆਰ ਹੈ | ਇਸ ਮੌਕੇ ਪ੍ਰਵੀਨ ਗਰਗ ਚੇਅਰਮੈਨ ਅਤੇ ਮਾਸਟਰ ਓਮ ਪ੍ਰਕਾਸ਼ ਨੇ ਕਿਹਾ ਕਿ ਏਕਨੂਰ ਜੌਹਲ ਨੇ ਇਕ ਵਾਰ ਫਿਰ ਮੋਗਾ ਦੇ ਨਾਂਅ ਨੂੰ ਮਾਣ ਦਿਵਾਇਆ ਹੈ ਅਤੇ ਹੁਣ ਉਹ ਅੰਤਰ-ਰਾਸ਼ਟਰੀ ਪੱਧਰ 'ਤੇ ਆਪਣੀ ਖੇਡ ਮੁਹਾਰਤ ਦਾ ਪ੍ਰਦਰਸ਼ਨ ਕਰਨ ਲਈ ਤਿਆਰ ਹੈ | ਉਨ੍ਹਾਂ ਨੇ ਇਸ ਸ਼ਾਨਦਾਰ ਪ੍ਰਾਪਤੀ 'ਤੇ ਏਕਨੂਰ ਜੌਹਲ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਮੀਰੀ ਪੀਰੀ ਸਿੱਖਿਆ ਸੰਸਥਾ ਕੁੱਸਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਸੀ.ਐਚ.ਸੀ. ਬੱਧਨੀ ਕਲਾਂ 'ਚ ਮਨਾਇਆ ਹਾਈਪਰਟੈਨਸ਼ਨ ਕੰਟਰੋਲ ਡੇਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।