ਕਿਸ਼ਨਪੁਰਾ ਕਲਾਂ, 18 ਮਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਨੇੜਲੇ ਪਿੰਡ ਤਲਵੰਡੀ ਮੱਲ੍ਹੀਆਂ ਦੀ ਅਨਾਜ ਮੰਡੀ ਵਿਚ ਕਣਕ ਦੀਆਂ ਬੋਰੀਆਂ ਦੀ ਚੁਕਾਈ ਨੂੰ ਲੈ ਕੇ ਆੜ੍ਹਤੀਏ, ਕਿਸਾਨ ਤੇ ਮਜ਼ਦੂਰਾਂ ਵਲੋਂ ਨਾਅਰੇਬਾਜ਼ੀ ਕਰਦਿਆਂ ਮੌਜੂਦਾ ਸਰਕਾਰ ਨੂੰ ਜੰਮ ਕੇ ਕੋਸਿਆ | ਰੋਸ ਜ਼ਾਹਿਰ ਕਰਦਿਆਂ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਮੱਲ੍ਹੀ, ਜਗਜੀਤ ਸਿੰਘ ਸਿੱਧੂ, ਹਰਦੀਪ ਸਿੰਘ ਆੜ੍ਹਤੀਆ, ਜਸਵਿੰਦਰ ਸਿੰਘ, ਜਗਤਾਰ ਸਿੰਘ ਆੜ੍ਹਤੀਆ ਆਦਿ ਨੇ ਮਜ਼ਦੂਰਾ ਨੇ ਦੱਸਿਆ ਕਿ 72 ਘੰਟਿਆਂ ਦੇ ਅੰਦਰ ਕਣਕ ਦੀ ਚੁਕਾਈ ਹੋਣੀ ਜ਼ਰੂਰੀ ਹੈ | ਆੜ੍ਹਤੀਆਂ ਭਾਈਚਾਰੇ ਨੇ ਕਿਹਾ ਕਿ ਮੰਡੀ ਵਿਚ ਤੀਹ ਹਜ਼ਾਰ ਦੇ ਕਰੀਬ ਕਣਕ ਦਾ ਗੱਟਾ ਹੈ, ਜੋ ਕੇ ਖੁੱਲ੍ਹੇ ਅਸਮਾਨ ਹੇਠਾਂ ਪਿਆ ਹੈ | ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਮੱਲ੍ਹੀ ਨੇ ਕਿਹਾ ਕਿ ਕਈ ਵਾਰ ਅਸੀਂ ਪ੍ਰਸ਼ਾਸਨ ਨੂੰ ਵੀ ਦੱਸ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਆਪਣੇ ਪੱਲਿਓਾ ਵੀ ਟਰੱਕਾਂ ਦਾ ਕਿਰਾਇਆ ਲਗਵਾ ਚੁੱਕੇ ਹਾਂ ਪਰ ਉਸ ਦਾ ਕਿਰਾਇਆ ਨਹੀਂ ਮਿਲਿਆ | ਅੰਤ ਵਿਚ ਪ੍ਰਧਾਨ ਗੁਰਮੀਤ ਸਿੰਘ ਮੱਲ੍ਹੀ ਨੇ ਪ੍ਰਸ਼ਾਸਨ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਕਿ ਤਲਵੰਡੀ ਮੱਲ੍ਹੀਆਂ ਦੀ ਅਨਾਜ ਮੰਡੀ 'ਚੋਂ ਕਣਕ ਦੇ ਰਹਿੰਦੇ ਗੱਟੇ ਜਲਦੀ ਤੋਂ ਜਲਦੀ ਲਿਫ਼ਟਿੰਗ ਕਰਵਾਏ ਜਾਣ ਤਾਂ ਜੋ ਕਿ ਆੜ੍ਹਤੀਆ ਮਜ਼ਦੂਰ, ਚੌਧਰੀ ਆਦਿ ਨੂੰ ਸੁਖ ਦਾ ਸ਼ਾਹ ਆਵੇ | ਇਸ ਮੌਕੇ ਚੌਧਰੀ ਸੁਖਦੇਵ ਸਿੰਘ ਸੇਖਾ, ਪਿਆਰਾ ਸਿੰਘ, ਪੰਚ ਲਖਵੀਰ ਸਿੰਘ, ਗੁਰਮੀਤ ਸਿੰਘ, ਸ਼ੇਰ ਸਿੰਘ, ਹੇਮ ਰਾਜ ਆੜ੍ਹਤੀਆਂ ਆਦਿ ਮਜ਼ਦੂਰ ਵਰਕਰ ਹਾਜ਼ਰ ਸਨ |