17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸਮਾਲਸਰ-ਬਾਜਾਖਾਨਾ ਸੜਕ ਦੀ ਮੁਰੰਮਤ ਅੱਧ ਵਿਚਾਲੇ ਛੱਡਣ ਕਾਰਨ ਰਾਹਗੀਰਾਂ ਲਈ ਬਣੀ ਸਿਰਦਰਦੀ

ਅਜੀਤ ਡੈਸਕ 19-05-2026
ਠੱਠੀ ਭਾਈ, 18 ਮਈ (ਜਗਰੂਪ ਸਿੰਘ ਮਠਾੜੂ)-ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਡਾ. ਰਾਜ ਦੁਲਾਰ ਸਿੰਘ ਨੇ ਇੱਥੇ ਪੈੱ੍ਰਸ ਨੋਟ ਜਾਰੀ ਕਰਦਿਆਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਬਣੀ ਬੰਬੀਹਾ ਭਾਈ ਤੋਂ ਲੰਭ ਵਾਲੀ ਤੱਕ ਦੀ ਸੜਕ ਦੀ ਖਸਤਾ ਹਾਲਤ 'ਤੇ ਗੰਭੀਰ ਚਿੰਤਾ ਜਤਾਈ ਹੈ | ਉਨ੍ਹਾਂ ਕਿਹਾ ਕਿ ਇਸ ਸੜਕ ਦੀ ਰਿਪੇਅਰ ਲਈ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਬੰਧਿਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਲਿਖਤੀ ਦਰਖਾਸਤਾਂ ਭੇਜੀਆਂ ਜਾਂਦੀਆਂ ਰਹੀਆਂ ਹਨ, ਪਰ ਵਿਭਾਗ ਵਲੋਂ ਸਿਰਫ਼ ਸਮਾਲਸਰ ਤੋਂ ਬੰਬੀਹਾ ਭਾਈ ਤੱਕ ਹੀ ਸੜਕ ਦੀ ਮੁਰੰਮਤ ਕਰਵਾਈ ਗਈ ਹੈ, ਜਦਕਿ ਬੰਬੀਹਾ ਭਾਈ ਤੋਂ ਲੰਭ ਵਾਲੀ ਤੱਕ ਸੜਕ ਦੀ ਹਾਲਤ ਅਜੇ ਵੀ ਬਹੁਤ ਮਾੜੀ ਬਣੀ ਹੋਈ ਹੈ | ਉਨ੍ਹਾਂ ਦੱਸਿਆ ਕਿ ਇਸ ਟੁੱਟੀ-ਫੁੱਟੀ ਸੜਕ ਕਾਰਨ ਰੋਜ਼ਾਨਾ ਸੈਂਕੜੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਮੋਗਾ ਤੋਂ ਬਠਿੰਡਾ ਜਾਣ ਵਾਲੇ ਬਹੁਤ ਸਾਰੇ ਵਾਹਨ ਵਾਇਆ ਸਮਾਲਸਰ ਅਤੇ ਲੰਭ ਵਾਲੀ ਰਸਤੇ ਨੂੰ ਚੁਣਦੇ ਹਨ | ਸਮਾਲਸਰ ਤੱਕ ਬਣੀ ਚੰਗੀ ਸੜਕ ਦੇਖ ਕੇ ਵਾਹਨ ਚਾਲਕ ਇਸ ਰਸਤੇ 'ਤੇ ਆ ਜਾਂਦੇ ਹਨ, ਪਰ ਜਿਵੇਂ ਹੀ ਬੰਬੀਹਾ ਭਾਈ ਤੋਂ ਅੱਗੇ ਪਹੁੰਚਦੇ ਹਨ ਤਾਂ ਟੁੱਟੀ ਅਤੇ ਖੱਡਿਆਂ ਨਾਲ ਭਰੀ ਸੜਕ ਕਾਰਨ ਉਨ੍ਹਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ | ਡਾ. ਰਾਜ ਦੁਲਾਰ ਸਿੰਘ ਨੇ ਕਿਹਾ ਕਿ ਖ਼ਰਾਬ ਸੜਕ ਕਾਰਨ ਨਾ ਸਿਰਫ਼ ਵਾਹਨਾਂ ਨੂੰ ਨੁਕਸਾਨ ਪਹੁੰਚਦਾ ਹੈ, ਸਗੋਂ ਹਾਦਸਿਆਂ ਦਾ ਖ਼ਤਰਾ ਵੀ ਹਰ ਵੇਲੇ ਬਣਿਆ ਰਹਿੰਦਾ ਹੈ | ਰਾਤ ਸਮੇਂ ਇਹ ਸੜਕ ਹੋਰ ਵੀ ਖ਼ਤਰਨਾਕ ਸਾਬਤ ਹੁੰਦੀ ਹੈ ਕਿਉਂਕਿ ਕਈ ਥਾਵਾਂ 'ਤੇ ਡੂੰਘੇ ਖੱਡੇ ਪਏ ਹੋਏ ਹਨ | ਉਨ੍ਹਾਂ ਕਿਹਾ ਕਿ ਬਰਸਾਤ ਦੇ ਦਿਨਾਂ ਵਿਚ ਸੜਕ ਦੀ ਹਾਲਤ ਹੋਰ ਵੀ ਬਦਤਰ ਹੋ ਜਾਂਦੀ ਹੈ, ਜਿਸ ਨਾਲ ਲੋਕਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ | ਉਨ੍ਹਾਂ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬੰਬੀਹਾ ਭਾਈ ਤੋਂ ਲੰਭ ਵਾਲੀ ਤੱਕ ਸੜਕ ਦੀ ਤੁਰੰਤ ਰਿਪੇਅਰ ਕਰਵਾਈ ਜਾਵੇ ਤਾਂ ਜੋ ਇਲਾਕਾ ਵਾਸੀਆਂ ਅਤੇ ਰਾਹਗੀਰਾਂ ਨੂੰ ਰਾਹਤ ਮਿਲ ਸਕੇ |
ਪਿਛਲੀ ਖ਼ਬਰ ਆਨਲਾਈਨ ਡਰੱਗ ਵਪਾਰ ਨੂੰ ਲੈ ਕੇ ਰੋਸ ਵਜੋਂ ਭਲਕੇ ਦਵਾਈਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ <br/> ਅਗਲੀ ਖ਼ਬਰ ਤਲਵੰਡੀ ਮੱਲ੍ਹੀਆਂ ਦੀ ਅਨਾਜ ਮੰਡੀ 'ਚ ਚੁਕਾਈ ਨਾ ਹੋਣ ਕਾਰਨ ਆੜ੍ਹਤੀਏ, ਕਿਸਾਨ ਤੇ ਮਜ਼ਦੂਰ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।