17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਜੇਠ ਸੰਕਰਾਂਤੀ 'ਤੇ ਗੋਪਾਲ ਗਊਸ਼ਾਲਾ ਵਿਖੇ ਹਵਨ ਯੱਗ ਕਰਵਾਇਆ

ਅਜੀਤ ਡੈਸਕ 19-05-2026
ਮੋਗਾ, 18 ਮਈ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਜੇਠ ਸੰਕਰਾਤੀ 'ਤੇ ਗੋਪਾਲ ਗਊਸ਼ਾਲਾ ਵਲੋਂ ਹਵਨ ਯੱਗ ਕਰਵਾਇਆ ਗਿਆ | ਇਸ ਵਿਚ ਪ੍ਰਮੋਦ ਗੋਇਲ ਸਪੁੱਤਰ ਚਮਨ ਲਾਲ ਗੋਇਲ ਪ੍ਰਧਾਨ ਮੁੱਖ ਜਜਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਪੰਡਤ ਪਵਨ ਕੋਸਿਸ ਵਲੋਂ ਮੰਤਰ ਉਚਾਰਨ ਕਰ ਕੇ ਅਹੂਤੀਆਂ ਪਵਾਈਆਂ ਗਈਆਂ | ਇਸ ਮੌਕੇ ਪ੍ਰਧਾਨ ਰਵਿੰਦਰ ਗੋਇਲ ਨੇ ਦੱਸਿਆ ਕਿ ਲਗ-ਪਗ ਡੇਢ ਕਰੋੜ ਦੀ ਲਾਗਤ ਨਾਲ ਬਣ ਰਹੇ ਕਮਿਊਨਿਟੀ ਹਾਲ ਦੀ ਤਿਆਰੀ ਅੰਤਿਮ ਚਰਨ 'ਤੇ ਹੈ ਤੇ ਇਸ ਮਹੀਨੇ ਵਿਚ ਹੀ ਤਿਆਰ ਹੋਣ ਦੀ ਪੂਰੀ ਸੰਭਾਵਨਾ ਹੈ | ਇਸ ਮੌਕੇ ਐਸ.ਕੇ. ਬਾਂਸਲ ਐਨ.ਜੀ.ਓ., ਰਿਪਨ ਬਾਂਸਲ, ਪ੍ਰਮੋਦ ਗੋਇਲ, ਕ੍ਰਿਸ਼ਨ ਕਿਰਪਾ ਪਰਿਵਾਰ ਦੇ ਮੈਂਬਰਾਂ ਵਲੋਂ ਵਿਸ਼ੇਸ਼ ਤੌਰ 'ਤੇ ਭਾਗ ਲਿਆ ਗਿਆ ਤੇ ਹਵਨ ਵਿਚ ਅਹੂਤੀਆਂ ਪਾਈਆਂ ਗਈਆਂ | ਗੋਪਾਲ ਗਊਸ਼ਾਲਾ ਵਲੋਂ ਕ੍ਰਿਸ਼ਨ ਕਿਰਪਾ ਪਰਿਵਾਰ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ | ਸਾਰੇ ਮੈਂਬਰਾਂ ਵਲੋਂ ਗਊਸ਼ਾਲਾ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਗਈ |
ਪਿਛਲੀ ਖ਼ਬਰ ਭਰਾਤਰੀ ਜਥੇਬੰਦੀਆਂ ਨੇ ਬੈਂਕ ਮੈਨੇਜਰ ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਮੋਗਾ ਨਗਰ ਨਿਗਮ ਚੋਣਾਂ-ਮਾਲਵਿਕਾ ਸੂਦ ਵਲੋਂ ਕਾਂਗਰਸ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।