17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਭਰਾਤਰੀ ਜਥੇਬੰਦੀਆਂ ਨੇ ਬੈਂਕ ਮੈਨੇਜਰ ਨੂੰ ਸੌਂਪਿਆ ਮੰਗ ਪੱਤਰ

ਅਜੀਤ ਡੈਸਕ 19-05-2026
ਧਰਮਕੋਟ, 18 ਮਈ (ਪਰਮਜੀਤ ਸਿੰਘ)-ਕਿਸਾਨ ਮਜ਼ਦੂਰ ਮੋਰਚੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀ.ਕੇ.ਯੂ. ਬਹਿਰਾਮ ਕੇ, ਬੀ.ਕੇ.ਯੂ. ਕ੍ਰਾਂਤੀਕਾਰੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਸਹਿਕਾਰੀ ਸਭਾਵਾਂ ਯੂਨੀਅਨ ਭਰਾਤਰੀ ਜਥੇਬੰਦੀਆਂ ਵਲੋਂ ਕੋਆਪਰੇਟਿਵ ਬੈਂਕ ਧਰਮਕੋਟ ਵਿਖੇ ਇਕ ਰੋਜ਼ਾ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ¢ ਜਿਸ ਵਿਚ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮ ਕੇ, ਸੂਬਾ ਪ੍ਰਧਾਨ ਬੀ.ਕੇ.ਯੂ. ਬਹਿਰਾਮ ਕੇ, ਜਗਮੋਹਣ ਸਿੰਘ ਕੰਗ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ. ਕ੍ਰਾਂਤੀਕਾਰੀ, ਗੁਰਦੇਵ ਸਿੰਘ ਸ਼ਾਹਵਾਲਾ ਜ਼ਿਲ੍ਹਾ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਗੁਰਮੀਤ ਸਿੰਘ ਦਾਤੇਵਾਲ ਜ਼ਿਲ੍ਹਾ ਪ੍ਰਧਾਨ ਸਹਿਕਾਰੀ ਸਭਾਵਾਂ ਯੂਨੀਅਨ ਦੀ ਅਗਵਾਈ ਵਿਚ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸੁਸਾਇਟੀਆਂ 'ਚ ਕਿਸਾਨਾਂ ਦੇ ਹੱਦ ਕਰਜ਼ਿਆਂ ਵਿਚ ਵਾਧਾ ਕੀਤਾ ਗਿਆ ਸੀ ਉਸੇ ਅਨੁਸਾਰ ਕਿਸਾਨਾਂ ਨੂੰ ਨਵੇਂ ਵਧੇ ਹੱਦ ਕਰਜ਼ਿਆਂ ਨਾਲ ਰਾਸ਼ੀ ਦਾ ਭੁਗਤਾਨ ਕੀਤਾ ਜਾਵੇ¢ ਸਹਿਕਾਰੀ ਸੁਸਾਇਟੀਆਂ ਅੰਦਰ ਯੂਰੀਆ/ਡੀ.ਏ.ਪੀ. ਖਾਦਾਂ ਨਾਲ ਨੈਨੋ ਯੂਰੀਆ ਤੇ ਬੇਲੋੜੀਆਂ ਵਸਤੂਆਂ ਤੁਰੰਤ ਬੰਦ ਕੀਤੀਆਂ ਜਾਣ¢ ਯੂਰੀਆ/ਡੀ.ਏ.ਪੀ. ਖਾਂਦਾ ਦੀ ਘਾਟ ਤੁਰੰਤ ਪੂਰੀ ਕੀਤੀ ਜਾਵੇ¢ ਖੇਤੀ 'ਚ ਲੋੜੀਂਦੀ ਸਮਗਰੀ ਦੀ ਸਪਲਾਈ ਯਕੀਨੀ ਬਣਾਈ ਜਾਵੇ¢ ਸੁਸਾਇਟੀਆਂ 'ਚ ਨਵੇਂ ਮੈਂਬਰ ਬਣਾਉਣ ਦੀ ਪ੍ਰਕਿਰਿਆ 'ਚ ਤੇਜ਼ੀ ਲਿਆਂਦੀ ਜਾਵੇ¢ ਸੁਸਾਇਟੀਆਂ 'ਚ ਖਾਦਾਂ ਤੇ ਲੋੜੀਂਦੀ ਸਮਗਰੀ ਦੀ ਚੱਲ ਰਹੀ ਕਿੱਲਤ ਵੀ ਪੂਰੀ ਕੀਤੀ ਜਾਵੇ¢ ਅੰਤ ਵਿਚ ਬਹਿਰਾਮ ਕੇ ਨੇ ਕਿਹਾ ਕਿ ਅੱਜ ਕੋਆਪਰੇਟਿਵ ਬੈਂਕਾਂ 'ਚ ਦਿੱਤੇ ਮੰਗ ਪੱਤਰ ਦੇ ਅਨੁਸਾਰ 15 ਮਈ ਤੱਕ ਨਵੇਂ ਵਧੇ ਹੋਏ ਹੱਦ ਕਰਜ਼ਿਆਂ ਮੁਤਾਬਿਕ ਕਿਸਾਨਾਂ ਨੂੰ ਰਾਸ਼ੀ ਦਾ ਭੁਗਤਾਨ ਨਾ ਕੀਤਾ ਤਾਂ ਇਸ ਤੋਂ ਵੱਡਾ ਐਕਸ਼ਨ ਕਰਾਂਗੇ¢ ਉਨ੍ਹਾਂ ਇਹ ਵੀ ਕਿਹਾ ਕਿ ਅਗਲੇ ਧਰਨੇ ਬੈਂਕਾਂ ਦੇ ਅੰਦਰ ਲਾਵਾਂਗੇ ਤੇ ਬੈਂਕ ਅਧਿਕਾਰੀ ਬਾਹਰ ਬਿਠਾਵਾਂਗੇ¢ ਇਸ ਮੌਕੇ ਗੁਰਨਾਮ ਸਿੰਘ ਸ਼ਾਹਵਾਲਾ ਸੂਬਾ ਸਕੱਤਰ, ਬਾਜ਼ ਸਿੰਘ ਸੰਗਲਾ ਬੀ.ਕੇ.ਯੂ. ਬਹਿਰਾਮ ਕੇ, ਗੁਰਜੀਤ ਸਿੰਘ, ਜਗਜੀਤ ਸਿੰਘ ਸਮਰਾ, ਕਿਰਪਾਲ ਸਿੰਘ ਵਿਰਕ ਜ਼ਿਲ੍ਹਾ ਪੈੱ੍ਰਸ ਸਕੱਤਰ ਬੀ.ਕੇ.ਯੂ. ਕ੍ਰਾਂਤੀਕਾਰੀ, ਬਲਵੰਤ ਸਿੰਘ ਕਿਸ਼ਨਪੁਰਾ, ਹੀਰਾ ਸਿੰਘ ਦੌਲੇਵਾਲਾ ਜ਼ੋਨ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਰਣਜੀਤ ਸਿੰਘ ਭਿੰਡਰ ਕਲਾਂ, ਮੁਖਤਿਆਰ ਸਿੰਘ ਚੱਕ ਸਿੰਘਪੁਰਾ, ਜੰਗੀਰ ਸਿੰਘ ਫੌਜੀ ਹੈੱਡ ਕੈਸ਼ੀਅਰ, ਤਰਸੇਮ ਸਿੰਘ ਜੰਗ ਯੂਥ ਪ੍ਰਧਾਨ, ਸਵਰਨ ਸਿੰਘ ਕੇਲਾ ਸੈਕਟਰੀ, ਕੁਲਵਿੰਦਰ ਸਿੰਘ ਸਹਿਕਾਰੀ ਸਭਾਵਾਂ ਦੇ ਸਮੂਹ ਸੈਕਟਰੀ ਸਾਹਿਬਾਨ ਤੇ ਸਮੂਹ ਕਿਸਾਨ ਜਥੇਬੰਦੀਆਂ ਦੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ¢
ਪਿਛਲੀ ਖ਼ਬਰ ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਓਪਨ ਤਾਇਕਵਾਂਡੋ ਮੁਕਾਬਲੇ ਵਿਚ ਚਾਂਦੀ ਅਤੇ ਕਾਂਸੀ ਦੇ ਤ... ਅਗਲੀ ਖ਼ਬਰ ਜੇਠ ਸੰਕਰਾਂਤੀ 'ਤੇ ਗੋਪਾਲ ਗਊਸ਼ਾਲਾ ਵਿਖੇ ਹਵਨ ਯੱਗ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।