24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸਮੁੱਚੀਆਂ ਅਧਿਆਪਕ ਜਥੇਬੰਦੀਆਂ ਵਲੋਂ ਐਸ. ਡੀ. ਐਮ. ਦਫ਼ਤਰ ਮੋਗਾ ਦਾ ਘਿਰਾਓ ਅੱਜ

ਅਜੀਤ ਡੈਸਕ 20-05-2026
ਮੋਗਾ, 19 ਮਈ (ਜਸਪਾਲ ਸਿੰਘ ਬੱਬੀ)-ਮੋਗਾ ਜ਼ਿਲੇ੍ਹ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਦੇ ਆਗੂ ਬਲਜਿੰਦਰ ਧਾਲੀਵਾਲ, ਦਿਗਵਿਜੇ ਪਾਲ ਸ਼ਰਮਾ ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਸੁਖਪਾਲਜੀਤ ਸਿੰਘ, ਗੁਰਪ੍ਰੀਤ ਅਮੀਵਾਲ, ਜੱਜਪਾਲ ਬਾਜੇਕੇ, ਇੰਦਰਪਾਲ ਸਿੰਘ ਢਿੱਲੋਂ, ਸੁਰਿੰਦਰ ਸ਼ਰਮਾ, ਹਰਵਿੰਦਰ ਸਿੰਘ ਮਾਰਸ਼ਲ, ਮਨਮੀਤ ਰਾਏ ਨੇ ਸਾਂਝੇ ਤੌਰ ਤੇ ਪੈੱ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਪੰਜਾਬ ਵਿਚ ਪੈ ਰਹੀ ਅੱਤ ਦੀ ਗਰਮੀ ਵਿਚ ਅਧਿਆਪਕਾਂ ਨੂੰ ਜਨਗਣਨਾ ਦੀ ਡਿਊਟੀ ਸਕੂਲ ਸਮੇਂ ਵਿਚ ਕਰਨ ਸਬੰਧੀ ਛੋਟ ਦੇਣ ਸਬੰਧੀ ਕੋਈ ਵੀ ਪੱਤਰ ਹੁਣ ਤੱਕ ਜਾਰੀ ਨਹੀਂ ਕੀਤਾ ਗਿਆ ਜਿਸ ਕਾਰਨ ਜਨਗਣਨਾ ਦੀ ਡਿਊਟੀ ਕਰ ਰਹੇ ਅਧਿਆਪਕਾਂ ਨੂੰ ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਨੂੰ ਮਜਬੂਰ ਹੋ ਕੇ ਸਕੂਲ ਸਮੇਂ ਤੋਂ ਬਾਅਦ ਅੱਤ ਦੀ ਗਰਮੀ ਵਿਚ ਜਨਗਣਨਾ ਦੀ ਡਿਊਟੀ ਕਰਨ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ | ਮੋਗਾ ਜ਼ਿਲੇ੍ਹ ਦੇ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਵਲੋਂ ਡਿਪਟੀ ਕਮਿਸ਼ਨਰ ਮੋਗਾ ਅਤੇ ਏ.ਡੀ.ਸੀ. ਮੋਗਾ ਨੂੰ ਮਿਲ ਕੇ ਇਸ ਸਮੱਸਿਆ ਤੋਂ ਜਾਣੋ ਵੀ ਕਰਵਾਇਆ ਲੇਕਿਨ ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਵਲੋਂ ਅਧਿਆਪਕਾਂ ਦੀਆਂ ਸੈਂਸਸ ਵਿਚ ਲੱਗੀਆਂ ਡਿਊਟੀਆਂ ਦੀ ਪ੍ਰੇਸ਼ਾਨੀਆਂ ਵੱਲ ਧਿਆਨ ਨਹੀਂ ਦਿੱਤਾ ਗਿਆ | ਮੋਗਾ ਜ਼ਿਲੇ੍ਹ ਦੇ ਬਹੁਤ ਸਾਰੇ ਸਕੂਲ ਇੰਚਾਰਜ ਵਲੋਂ ਅਧਿਆਪਕਾਂ ਨੂੰ ਸਕੂਲ ਦੇ ਸਮੇਂ ਸੈਂਸਸ ਦੀ ਡਿਊਟੀ ਕਰਨ ਵਾਸਤੇ ਫ਼ੀਲਡ ਵਿਚ ਨਹੀਂ ਜਾਣ ਦਿੱਤਾ ਜਾਂਦਾ ਅਤੇ ਉਹ ਅਧਿਆਪਕ ਸਕੂਲ ਸਮੇਂ ਤੋਂ ਬਾਅਦ ਅੱਤ ਦੀ ਗਰਮੀ ਵਿਚ ਸੈਂਸਸ ਦੀ ਡਿਊਟੀ ਕਰਨ ਵਾਸਤੇ ਮਜਬੂਰ ਹਨ ਇਸ ਨਾਲ ਕਈ ਜਗ੍ਹਾ ਤੇ ਅਣਸੁਖਾਵੀਆਂ ਘਟਨਾ ਵੀ ਅਧਿਆਪਕਾਂ ਨਾਲ ਵਾਪਰੀਆਂ ਹਨ | ਸਮੁੱਚੀਆਂ ਅਧਿਆਪਕ ਜਥੇਬੰਦੀਆਂ ਵਲੋਂ ਵਿਸਥਾਰ ਵਿਚ ਹੋਰ ਵੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਬਹੁਤ ਸਾਰੇ ਜ਼ਿਲਿ੍ਹਆਂ ਵਿਚ ਤਹਿਸੀਲਦਾਰ ਅਤੇ ਐਸ.ਡੀ.ਐਮ. ਜੋ ਕਿ ਸੈਂਸਸ ਦੇ ਨੋਡਲ ਅਫ਼ਸਰ ਅਤੇ ਸੈਂਸਸ ਕੰਮ ਇੰਚਾਰਜ ਵੀ ਹਨ ਵਲੋਂ ਸਕੂਲ ਸਮੇਂ ਵਿਚ ਅਧਿਆਪਕਾਂ ਨੂੰ ਅਸਥਾਈ ਛੋਟ ਦੇ ਕੇ ਸੈਂਸਸ ਦੀ ਡਿਊਟੀ ਸਕੂਲ ਸਮੇਂ ਵਿਚ ਹੀ ਕਰਨ ਸਬੰਧੀ ਪੱਤਰ ਜਾਰੀ ਕੀਤੇ ਗਏ ਹਨ ਲੇਕਿਨ ਮੋਗਾ ਜ਼ਿਲੇ੍ਹ ਦੇ ਸੈਂਸਸ ਦੇ ਨੋਡਲ ਅਫ਼ਸਰਾਂ ਅਤੇ ਪ੍ਰਸ਼ਾਸਨ ਵਲੋਂ ਅਜੇ ਤੱਕ ਅਧਿਆਪਕਾਂ ਦੀ ਪ੍ਰੇਸ਼ਾਨੀਆਂ ਨੂੰ ਦਰ ਕਿਨਾਰ ਕਰਕੇ ਸੈਂਸਸ ਦੀ ਡਿਊਟੀ ਸਕੂਲ ਸਮੇਂ ਵਿਚ ਕਰਨ ਸਬੰਧੀ ਕੋਈ ਵੀ ਪੱਤਰ ਜਾਰੀ ਨਹੀਂ ਕੀਤਾ ਗਿਆ ਅਤੇ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦੀਆਂ ਅਪੀਲਾਂ ਨੂੰ ਅੱਖੋਂ ਪਰੋਖ ਕੀਤਾ ਗਿਆ ਜਿਸ ਕਾਰਨ ਸੈਂਸਸ ਦੀ ਵੱਡੇ ਪੱਧਰ ਤੇ ਡਿਊਟੀ ਕਰ ਰਹੇ ਅਧਿਆਪਕਾਂ ਵਿਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ | ਇਸ ਦੇ ਵਿਰੋਧ ਵਿਚ ਕੱਲ੍ਹ 20 ਮਈ ਨੂੰ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਵਲੋਂ ਐਲਾਨ ਕੀਤਾ ਹੈ ਕਿ ਵੱਡੇ ਪੱਧਰ 'ਤੇ ਇਕੱਠੇ ਹੋ ਕੇ ਐਸ.ਡੀ.ਐਮ. ਮੋਗਾ ਦਾ ਘਿਰਾਓ ਕੀਤਾ ਜਾਵੇਗਾ | ਇਸ ਸਮੇਂ ਹੋਰਨਾ ਤੋਂ ਇਲਾਵਾ ਇੰਦਰਪਾਲ ਸਿੰਘ, ਨਿਰਮਲਜੀਤ ਸਿੰਘ, ਜਤਿੰਦਰਪਾਲ ਸਿੰਘ ਭੋਲਾ, ਹਰਪ੍ਰੀਤ ਸਹਿਗਲ, ਗੁਰਪ੍ਰੀਤ ਸਿੰਘ, ਅੰਮਿ੍ਤਪਾਲ ਸਿੰਘ, ਡੀ.ਪੀ. ਰਜੇਸ਼ ਧੂੜਕੋਟ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਾਜਿੰਦਰਾ ਪਬਲਿਕ ਸਕੂਲ ਮੋਗਾ ਦੇ 12ਵੀਂ ਜਮਾਤ ਦੇ ਵਿਦਿਆਰਥੀ ਸਨਮਾਨਿਤ <br/> ਅਗਲੀ ਖ਼ਬਰ ਮੌਤ ਦਾ ਫੰਦਾ ਬਣਿਆ ਸੁਖਾਨੰਦ-ਵਾਂਦਰ ਲਿੰਕ ਰੋਡ ਨੂੰ ਮਿਲਾਉਣ ਵਾਲਾ ਟੇਢਾ-ਮੇਢਾ ਪੁਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।