25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਬਬਲੂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਜੋਰਾ ਸਿੰਘ ਪੰਨੂ ਦੀ ਕਟਵਾਈ ਟਿਕਟ

ਅਜੀਤ ਡੈਸਕ 20-05-2026
ਮੋਗਾ, 19 ਮਈ (ਗੁਰਤੇਜ ਸਿੰਘ ਬੱਬੀ)-ਅਕਾਲੀ ਦਲ-ਵਾਰਿਸ ਪੰਜਾਬ ਦੇ ਵਾਰਡ ਨੰਬਰ 35 ਤੋਂ ਨੌਜਵਾਨ ਉਮੀਦਵਾਰ ਜੋਰਾ ਸਿੰਘ ਪੰਨੂੰ ਦੀ ਹਾਕਮ ਧਿਰ ਦੇ ਆਗੂ ਤੇ ਐਮ.ਸੀ. ਉਮੀਦਵਾਰ ਗੁਰਮਿੰਦਰਜੀਤ ਸਿੰਘ ਬਬਲੂ ਨੇ ਆਪਣਾ ਰਸੂਖ਼ ਵਰਤਦਿਆਂ ਟਿਕਟ ਕਟਵਾ ਦਿੱਤੀ | ਦੁਪਹਿਰ ਨੂੰ ਲਾਈ ਗਈ ਲਿਸਟ 'ਚ ਜੋਰਾ ਸਿੰਘ ਪੰਨੂੰ ਦੀ ਫਾਈਲ 'ਤੇ ਕੋਈ ਇਤਰਾਜ਼ ਨਹੀਂ ਸੀ ਪਰ ਅੱਧੀ ਰਾਤ ਨੂੰ ਜਾਰੀ ਕੀਤੀ ਗਈ ਲਿਸਟ ਵਿਚ ਜੋਰਾ ਸਿੰਘ ਪੰਨੂੰ ਦੀ ਉਮੀਦਵਾਰੀ ਰੱਦ ਕਰ ਦਿੱਤੀ ਗਈ | ਇਸੇ ਵਾਰਡ 'ਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਗੁਰਸੇਵਕ ਸਿੰਘ ਫ਼ੌਜੀ ਅੱਜ ਅਕਾਲੀ ਦਲ-ਵਾਰਿਸ ਪੰਜਾਬ ਵਿਚ ਸ਼ਾਮਿਲ ਹੋ ਗਏ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਰਛਪਾਲ ਸਿੰਘ ਸੋਸਣ ਅਤੇ ਨਾਮਜ਼ਦਗੀ ਰੱਦ ਹੋਣ ਵਾਲੇ ਉਮੀਦਵਾਰ ਜੋਰਾ ਸਿੰਘ ਪੰਨੂੰ ਤੇ ਸਾਥੀ ਨੌਜਵਾਨਾਂ ਨੇ ਗੁਰਸੇਵਕ ਸਿੰਘ ਫ਼ੌਜੀ ਦੀ ਹਮਾਇਤ ਕਰ ਦਿੱਤੀ ਹੈ | ਅੱਜ ਇੱਥੇ ਬੁੱਕਣਵਾਲਾ ਰੋਡ ਸਥਿਤ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਕੋਲ ਇਕੱਤਰ ਹੋਏ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦੇ ਆਗੂ ਗੁਰਮਿੰਦਰਜੀਤ ਸਿੰਘ ਬਬਲੂ ਖ਼ਿਲਾਫ਼ ਤਿੱਖਾ ਰੋਸ ਜਾਹਿਰ ਕੀਤਾ | ਉਨ੍ਹਾਂ ਕਿਹਾ ਕਿ 26 ਮਈ ਨੂੰ ਹੋ ਰਹੀਆਂ ਚੋਣਾਂ ਵਿਚ ਇਸ ਜ਼ਿਆਦਤੀ ਦਾ ਬਦਲਾ ਗੁਰਸੇਵਕ ਸਿੰਘ ਫ਼ੌਜੀ ਨੂੰ ਜਿਤਾ ਕੇ ਲਿਆ ਜਾਵੇਗਾ | ਇਸ ਮੌਕੇ ਅਕਾਲੀ ਦਲ-ਵਾਰਿਸ ਪੰਜਾਬ ਦੇ ਆਗੂ ਤੇ ਹਲਕਾ ਇੰਚਾਰਜ ਰਛਪਾਲ ਸਿੰਘ ਸੋਸਣ ਨੇ ਕਿਹਾ ਕਿ ਵਾਰਡ ਨੰਬਰ 35 ਵਿਚ ਸਭ ਤੋਂ ਮਜ਼ਬੂਤ ਉਮੀਦਵਾਰ ਜੋਰਾ ਸਿੰਘ ਪੰਨੂੰ ਸੀ, ਜਿਸ ਕਰਕੇ ਉਸ ਦੀ ਨਾਮਜ਼ਦਗੀ ਰੱਦ ਕਰਵਾ ਕੇ ਬਬਲੂ ਨੇ ਆਪਣੀ ਜਿੱਤ ਦਾ ਰਾਹ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਹੁਣ ਨੌਜਵਾਨ ਫ਼ੌਜੀ ਨੂੰ ਜਿਤਾ ਕੇ ਇਸ ਅਪਮਾਨ ਦਾ ਬਦਲਾ ਲੈਣਗੇ |
ਪਿਛਲੀ ਖ਼ਬਰ ਹਲਕਾ ਵਿਧਾਇਕ ਬਿਲਾਸਪੁਰ ਦੀ ਅਗਵਾਈ 'ਚ ਦਰਜਨਾਂ ਪਰਿਵਾਰ 'ਆਪ' 'ਚ ਸ਼ਾਮਿਲ ਅਗਲੀ ਖ਼ਬਰ ਉਮੀਦਵਾਰ ਡਿੰਪਲ ਅਰੋੜਾ ਦੇ ਹੱਕ 'ਚ ਮੰਗੀਆਂ ਵੋਟਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।