ਮੋਗਾ, 19 ਮਈ (ਗੁਰਤੇਜ ਸਿੰਘ ਬੱਬੀ)-ਪਿਛਲੇ ਚਾਰ ਸਾਲਾਂ ਤੋਂ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਸੰਭਾਲੀ ਹੈ, ਉਦੋਂ ਤੋਂ ਹੀ ਹਰ ਵਰਗ ਦੇ ਇਨਸਾਨ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ, ਦਿਨੋਂ ਦਿਨ ਪਾਰਟੀ ਦਾ ਕਾਫ਼ਲਾ ਵੱਡਾ ਹੋ ਰਿਹਾ ਹੈ | ਇਹ ਪ੍ਰਗਟਾਵਾ ਅੱਜ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪਿੰਡ ਮਧੇਕੇ ਵਿਖੇ ਦਰਜਨਾਂ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਾਉਣ ਵੇਲੇ ਕੀਤਾ | ਅੱਜ ਹਲਕੇ ਦੇ ਇਤਿਹਾਸਕ ਪਿੰਡ ਮਧੇਕੇ ਤੋਂ ਜ਼ਿਲ੍ਹਾ ਪ੍ਰਧਾਨ ਬਰਿੰਦਰ ਕੁਮਾਰ ਮਧੇਕੇ ਅਤੇ ਸੀਨੀਅਰ ਆਗੂ ਜਸਵੰਤ ਸਿੰਘ ਮਧੇਕੇ ਦੀ ਪ੍ਰੇਰਨਾ ਸਦਕਾ ਦਰਜਨਾਂ ਪਰਿਵਾਰਾਂ ਨੇ 'ਆਪ' ਦਾ ਪੱਲਾ ਫੜਿਆ | ਇਸ ਮੌਕੇ ਬੋਲਦਿਆਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਹੀ ਬਾਕੀ ਰਹਿੰਦੇ ਕੰਮ 'ਆਪ' ਸਰਕਾਰ ਦੇ ਰਾਜ ਵਿਚ ਹੋਏ ਹਨ, ਜਿਨ੍ਹਾਂ 'ਚ ਨਹਿਰੀ ਪਾਣੀ 600 ਯੂਨਿਟ ਬਿਜਲੀ ਫ਼ਰੀ, ਫ਼ਰੀ ਇਲਾਜ, ਸਕੂਲਾਂ ਦੀ ਹਾਲਤ ਬਹੁਤ ਵਧੀਆ ਕੀਤੀ, ਪਿੰਡਾਂ ਵਿਚ ਕੱਚੇ ਪਏ ਰਸਤਿਆਂ ਉੱਪਰ ਨਵੀਆਂ ਸੜਕਾਂ ਆਦਿ ਤੋਂ ਇਲਾਵਾ ਬਹੁਤ ਅਜਿਹੇ ਕੰਮ ਆਪ ਸਰਕਾਰ ਨੇ ਕੀਤੇ ਹਨ ਜਿਨ੍ਹਾਂ ਬਾਰੇ ਪਿਛਲੀਆਂ ਸਰਕਾਰਾਂ ਨੇ ਸੋਚਿਆ ਵੀ ਨਹੀਂ ਸੀ | ਇਸੇ ਕਰਕੇ ਪੂਰੇ ਪੰਜਾਬ ਵਿਚੋਂ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ | ਜ਼ਿਲ੍ਹਾ ਪ੍ਰਧਾਨ ਅਤੇ ਪਲੈਨਿੰਗ ਬੋਰਡ ਦੇ ਚੇਅਰਮੈਨ ਬਰਿੰਦਰ ਕੁਮਾਰ ਮਧੇਕੇ ਨੇ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿਚ ਉਨ੍ਹਾਂ ਨੂੰ ਬਣਦਾ ਪੂਰਾ ਮਾਨ-ਸਨਮਾਨ ਦਿੱਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪੈੱ੍ਰਸ ਸਕੱਤਰ ਅੰਮਿ੍ਤਪਾਲ ਸਿੰਘ ਖ਼ਾਲਸਾ, ਪ੍ਰਧਾਨ ਜਸਵੰਤ ਸਿੰਘ ਮਧੇਕੇ, ਹਰਸਿਮਰਨਜੀਤ ਸਿੰਘ ਸਰਾਂ, ਬਲਵੀਰ ਸਿੰਘ ਬੀਰਾ, ਸਤਨਾਮ ਸਿੰਘ, ਰਣਜੀਤ ਸਿੰਘ, ਦੀਪਕ ਸ਼ਰਮਾ, ਗੁਰਮੇਲ ਸਿੰਘ, ਜਸਪਾਲ ਸਿੰਘ, ਬਖਤੌਰ ਸਿੰਘ, ਗੋਗੀ ਸਿੰਘ, ਬੋਹੜ ਸਿੰਘ, ਤੇਜਾ ਸਿੰਘ, ਸੁਖਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਾਮਲ ਪਰਿਵਾਰਾਂ ਦੇ ਨੁਮਾਇੰਦੇ ਸ਼ਾਮਲ ਸਨ |