ਮੋਗਾ, 19 ਮਈ (ਜਸਪਾਲ ਸਿੰਘ ਬੱਬੀ)-ਲਾਇਨਜ਼ ਕਲੱਬ ਮੋਗਾ ਸੈਂਟਰਲ ਦੀ ਮੀਟਿੰਗ ਪ੍ਰਧਾਨ ਸ਼ਗਨ ਗੋਇਲ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ | ਇਸ ਮੌਕੇ ਸਕੱਤਰ ਲਾਇਨ ਐਸ.ਕੇ. ਬਾਂਸਲ ਨੇ ਦੱਸਿਆ ਕਿ ਸਾਲ 2026-27 ਦੇ ਪ੍ਰੋਜੈਕਟ ਦੀ ਰੂਪ ਰੇਖਾ ਤਿਆਰ ਕਰਨ ਲਈ ਵਿਚਾਰ ਵਟਾਂਦਰਾ ਕੀਤਾ | ਉਨ੍ਹਾਂ ਦੱਸਿਆ ਕਿ ਨਵੀ ਟੀਮ ਵਲੋਂ ਜੁਲਾਈ ਤੋ ਵਧਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪ੍ਰੋਜੈਕਟ ਕੀਤੇ ਜਾਣਗੇ | ਲੋਕਾਂ ਨੂੰ ਸਿਹਤ ਸੇਵਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ | ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਹਰੇਕ ਵੋਟਰ 26 ਮਈ ਨੂੰ ਹੋ ਰਹੀ ਨਗਰ ਨਿਗਮ ਦੀ ਚੋਣ ਲਈ ਆਪਣੀ ਵੋਟ ਦਾ ਇਸਤੇਮਾਲ ਕਰੇ | ਵੋਟਰ ਆਪਣੇ ਅਧਿਕਾਰਾਂ ਦੀ ਵਰਤੋ ਕਰੇ ਸਹੀ ਉਮੀਦਵਾਰਾਂ ਦੀ ਚੋਣ ਕਰਨ ਤਾਂ ਜੋ ਸ਼ਹਿਰ ਦੀ ਸਫ਼ਾਈ ਤੇ ਸੁੰਦਰਤਾ ਵਿਚ ਹੋਰ ਵਾਧਾ ਹੋ ਸਕੇ ਤੇ ਵੋਟਰਾਂ ਦੀ ਆਸ ਪੂਰੀ ਹੋ ਸਕੇ | ਮੀਟਿੰਗ ਮੌਕੇ ਸਾਹਿਲ ਗਰਗ, ਐਸ.ਕੇ. ਬਾਂਸਲ, ਜਸਵੰਤ ਦਾਨੀ, ਸ਼ੁਭਮ ਬਾਂਸਲ, ਡਾ. ਅਨੀਰਧ ਗੁਪਤਾ, ਅਮਿਤ, ਦਪਿੰਦਰ ਚਾਵਲਾ, ਕਸ਼ਿਸ਼ ਸੂਫ਼ੀ ਰਾਜਾ, ਵਿਸ਼ਾਲ ਸਿੰਗਲ, ਰਜਿੰਦਰ ਕੁਮਾਰ ਸ਼ਾਮਲ ਸਨ |