26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਵਾਰਡ ਨੰਬਰ 5 ਤੋਂ 'ਆਪ' ਉਮੀਦਵਾਰ ਕਾਹਨਪੁਰੀਆ ਨੂੰ ਮਿਲ ਰਿਹਾ ਭਰਵਾਂ ਵੋਟ ਹੁੰਗਾਰਾ

ਅਜੀਤ ਡੈਸਕ 20-05-2026
ਮੋਗਾ, 19 ਮਈ (ਜਸਪਾਲ ਸਿੰਘ ਬੱਬੀ)-ਨਗਰ ਨਿਗਮ ਮੋਗਾ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 5 ਤੋਂ ਸਾਬਕਾ ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਹਨਪੁਰੀਆ ਤੇ ਸਮਰਥਕ ਹਰੇਕ ਵੋਟਰ ਨੂੰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਤੀਸ਼ੀਲ ਅਗਵਾਈ ਵਾਲੀ ਸਰਕਾਰ ਦੀ ਲੋਕ ਹਿਤੂ ਨੀਤੀਆਂ ਤੋ ਜਾਣੂੰ ਕਰਵਾ ਰਹੇ ਹਨ | ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ, ਸੀਨੀਅਰ ਆਪ ਆਗੂ ਲਵਲੀ ਸਿੰਗਲਾ, ਰਣਜੀਤ ਸਿੰਘ ਰਾਜਾ ਨੇ ਦੱਸਿਆ ਕਿ ਵਾਰਡ ਨੰਬਰ 5 ਦੇ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ | ਹਰੇਕ ਘਰ ਤੱਕ ਸਾਫ਼ ਪਾਣੀ, ਸੁਚੱਜਾ ਸੀਵਰੇਜ, ਜਗਮਗ ਕਰਦੀਆਂ ਲਾਈਆਂ, ਮਿਆਰੀ ਸੜਕਾਂ ਤੇ ਬੁਨਿਆਦੀ ਸਹੂਲਤਾਂ ਪਹਿਲਾਂ ਨਾਲੋ ਵੀ ਬਿਹਤਰ ਦਿੱਤੀਆਂ ਜਾਣਗੀਆਂ | ਉਨ੍ਹਾਂ ਵਾਰਡ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਮੋਗਾ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਵਾਰਡ ਨੰਬਰ 5 ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰਵਿੰਦਰ ਸਿੰਘ ਕਾਹਨ ਪੁਰੀ ਦੇ ਚੋਣ ਨਿਸ਼ਾਨ ਝਾੜੂ ਦੇ ਨਿਸ਼ਾਨ ਲਗਾ ਕੇ ਕਾਮਯਾਬ ਕੀਤਾ ਜਾ ਸਕੇ | ਕਾਹਨ ਪੁਰੀ ਲੋਕਾਂ ਦੀ ਹਰੇਕ ਵੋਟ ਦਾ ਮੁੱਲ ਵਾਰਡ ਦਾ ਬਿਹਤਰ ਵਿਕਾਸ ਕਰਵਾ ਕੇ ਮੋੜਨਗੇ | ਚੋਣ ਪ੍ਰਚਾਰ ਦੌਰਾਨ ਉਮੀਦਵਾਰ ਹੈਪੀ ਕਾਹਨਪੁਰੀਆ ਨੂੰ ਨੌਜਵਾਨਾਂ, ਮਹਿਲਾਵਾਂ, ਬਜ਼ੁਰਗਾ ਤੇ ਹਰੇਕ ਵੋਟਰ ਵਲੋਂ ਵੋਟ ਭਰੋਸਾ ਦਿਵਾਇਆ ਜਾ ਰਿਹਾ ਹੈ | ਪਾਰਟੀ ਦੇ ਅਹੁਦੇਦਾਰ ਤੇ ਵਰਕਰ ਵੀ ਝਾੜੂ ਨਿਸ਼ਾਨ ਦੀ ਜਿੱਤ ਲਈ ਪੂਰੀ ਵਾਹ ਲਾ ਰਹੇ ਹਨ | ਸੂਝਵਾਨ ਵੋਟਰ ਵਿਕਾਸ ਤੇ ਇਮਾਨਦਾਰੀ ਦੇ ਹੱਕ ਵਿਚ ਵੋਟ ਪਾਉਣਗੇ |
ਪਿਛਲੀ ਖ਼ਬਰ ਬਾਬਾ ਸਾਧੂ ਸਿੰਘ ਯਾਦਗਾਰੀ ਸੱਭਿਆਚਾਰਕ ਮੇਲਾ ਕਰਵਾਇਆ <br/> ਅਗਲੀ ਖ਼ਬਰ 'ਆਪ' ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ- ਪ੍ਰਧਾਨ ਹਰੀ ਸਿੰਘ ਖਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।