26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਬਾਬਾ ਸਾਧੂ ਸਿੰਘ ਯਾਦਗਾਰੀ ਸੱਭਿਆਚਾਰਕ ਮੇਲਾ ਕਰਵਾਇਆ <br/>

ਅਜੀਤ ਡੈਸਕ 20-05-2026
ਮੋਗਾ, 19 ਮਈ (ਜਸਪਾਲ ਸਿੰਘ ਬੱਬੀ)-ਪਿੰਡ ਦੁਸਾਂਝ ਵਿਖੇ ਬਾਬਾ ਸਾਧੂ ਸਿੰਘ ਯਾਦਗਾਰੀ ਟਰੱਸਟ ਵਲੋਂ ਪਿੰਡ ਵਾਸੀਆਂ, ਇਲਾਕਾ ਵਾਸੀਆਂ ਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਦੇ ਨਾਲ 13ਵਾਂ ਵਿਸ਼ਾਲ ਸੱਭਿਆਚਾਰਕ ਮੇਲਾ ਕਰਵਾਇਆ ਗਿਆ | ਇਸ ਮੇਲੇ ਦੀ ਸ਼ੁਰੂਆਤ ਸਟੇਜ ਸਕੱਤਰ ਜੱਸ ਬੁੱਘੀਪੁਰੀਆ ਤੇ ਬਲਰਾਜ ਨੇ ਕੀਤੀ | ਲੋਕ ਗਾਇਕ ਅਜੇ ਸ਼ਰਮ ਤੇ ਰਵਿੰਦਰ ਦੁਸਾਂਝ ਨੇ ਗੀਤਾਂ ਰਾਹੀਂ ਪੰਜਾਬੀ ਸੱਭਿਆਚਾਰ ਨਾਲ ਜੋੜਿਆ | ਪ੍ਰਸਿੱਧ ਪੰਜਾਬੀ ਲੋਕ ਗਾਇਕ ਜੋੜੀ ਹਰਜੀਤ ਸਿੱਧੂ ਤੇ ਮੈਡਮ ਪ੍ਰਵੀਨ ਦਰਦੀ ਨੇ ਆਪਣੇ ਗੀਤ 'ਰਾਜਨੀਤੀ, ਪੁੱਤ ਬੇਗਾਨੇ, ਹੁਣ ਤੇਰੀ ਖਾਤਰ ਜੱਟ ਸੋਹਣੀਏ ਵਿਹਲਾ ਨਹੀਂ, ਡਿਮਾਂਡ ਤੋਂ ਬਾਅਦ ਥੱਕ ਗਈ ਬਣਾਉਂਦੀ ਤੇਰੀ ਚਾਹ ਪਟਵਾਰੀਆ ਵੇ' ਨੇ ਮੇਲੇ ਨੂੰ ਸਿਖਰਾਂ 'ਤੇ ਪਹੁੰਚਾ ਦਿੱਤਾ | ਇਸ ਮੌਕੇ ਸਰਪੰਚ ਜਸਵਿੰਦਰ ਸਿੰਘ ਗੋਰਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੋਗਾ ਪ੍ਰਧਾਨ ਨਿਹਾਲ ਸਿੰਘ ਭੁੱਲਰ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਧਰਮਕੋਟ ਦੇ ਇੰਚਾਰਜ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ, ਅਕਾਲੀ ਆਗੂ ਇਕਬਾਲਦੀਪ ਸਿੰਘ ਹੈਰੀ, ਛਿੰਦਰ ਸਿੰਘ ਦੁਸਾਂਝ, ਮਿਊਜ਼ਿਕ ਡਾਇਰੈਕਟਰ ਨਿੰਮਾ ਵਿਰਕ, ਬਾਬਾ ਸ਼ਿਵ ਕਰਨ ਸ਼ਰਮਾ, ਅਕਾਲੀ ਆਗੂ ਗੁਰਜੰਟ ਸਿੰਘ ਤਲਵੰਡੀ ਭੰਗੇਰੀਆਂ, ਅਕਾਲੀ ਆਗੂ ਬੂਟਾ ਸਿੰਘ ਦੁਸਾਂਝ, ਅਵਤਾਰ ਸਿੰਘ ਖਹਿਰਾ, ਪੰਚ ਬੱਗਾ ਦੁਸਾਂਝ, ਪੰਚ ਅਮਨਦੀਪ ਕੌਰ ਖਹਿਰਾ, ਪੰਚ ਵਰਿੰਦਰ ਕੌਰ, ਪੰਚ ਹਰਬੰਸ ਕੌਰ, ਪੰਚ ਪਿੰਦਰ ਦੁਸਾਂਝ, ਜਸਵਿੰਦਰ ਸਿੰਘ ਜੱਸਾ, ਪ੍ਰਦੀਪ ਸਿੰਘ ਮਨੀਲਾ, ਠੇਕੇਦਾਰ ਜਸਵੀਰ ਸਿੰਘ ਸੀਰਾ, ਬੱਬਾ ਨੰਬਰਦਾਰ, ਬਲਜਿੰਦਰ ਸਿੰਘ ਸੰਘਾ, ਜਰਨੈਲ ਸਿੰਘ ਸੰਘਾ ਨੇ ਆਪਣੀ ਹਾਜ਼ਰੀ ਲਗਵਾਈ | ਨਿਹਾਲ ਸਿੰਘ ਭੁੱਲਰ ਅਤੇ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਇਸ ਮੇਲੇ ਨੂੰ ਸਫਲ ਬਣਾਉਣ ਵਿਚ ਪ੍ਰਬੰਧਕਾਂ ਨੂੰ ਵਧਾਈ ਦਿੱਤੀ | ਅਖੀਰ ਵਿਚ ਮੁੱਖ ਸੇਵਾਦਾਰ ਰਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ, ਕਲਾਕਾਰਾਂ ਤੇ ਸਮੂਹ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ |

ਪਿਛਲੀ ਖ਼ਬਰ ਨਗਰ ਕੌਂਸਲ 'ਚ ਸਫ਼ਾਈ ਸੇਵਕਾਂ ਦਾ ਧਰਨਾ 14 ਵੇਂ ਦਿਨ 'ਚ ਸ਼ਾਮਲ, ਕੂੜੇ ਦੇ ਢੇਰ ਲੱਗਣ ਨਾਲ ਬਿਮਾਰੀ ਫੈਲਣ ਦਾ ਖ਼ਤਰਾ ਅਗਲੀ ਖ਼ਬਰ ਵਾਰਡ ਨੰਬਰ 5 ਤੋਂ 'ਆਪ' ਉਮੀਦਵਾਰ ਕਾਹਨਪੁਰੀਆ ਨੂੰ ਮਿਲ ਰਿਹਾ ਭਰਵਾਂ ਵੋਟ ਹੁੰਗਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।