31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਬਲੌਜ਼ਮਜ਼ ਕਾਨਵੈਂਟ ਸਕੂਲ 'ਚ ਭਾਰਤੀ ਭਾਸ਼ਾ ਸਮਰ ਕੈਂਪ ਦੇ ਚੌਥੇ ਦਿਨ ਬੱਚਿਆਂ ਨੇ ਸਿੱਖੇ ਮਿਜ਼ੋਰਮ ਦੇ ਪਕਵਾਨ

ਅਜੀਤ ਡੈਸਕ 23-05-2026
ਕਿਸ਼ਨਪੁਰਾ ਕਲਾਂ, 22 ਮਈ (ਅਮੋਲਕ ਸਿੰਘ ਕਲਸੀ)-ਸੀ.ਬੀ.ਐਸ.ਈ. ਵਲੋਂ ਚਲਾਏ ਜਾ ਰਹੇ ਭਾਰਤੀ ਭਾਸ਼ਾ ਸਮਰ ਕੈਂਪ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਬਲੌਜ਼ਮਜ਼ ਕਾਨਵੈਂਟ ਸਕੂਲ ਵਿਚ ਅੱਜ ਚੌਥੇ ਦਿਨ ਬੱਚਿਆਂ ਨੂੰ ਮਿਜ਼ੋਰਮ ਦੇ ਸਭਿਆਚਾਰ ਨਾਲ ਸੰਬੰਧਿਤ ਮਸ਼ਹੂਰ ਸਬਜ਼ੀਆਂ ਦਾ ਸੂਪ ਬਣਾਉਣ ਦੀ ਵਿਧੀ ਅਤੇ ਸਬਜ਼ੀਆਂ ਦੇ ਨਾਮਾਂ ਬਾਰੇ ਜਾਣੂੰ ਕਰਵਾਇਆ ਗਿਆ | ਬੱਚਿਆਂ ਨੇ ਇਸ ਗਤੀਵਿਧੀ ਵਿੱਚ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਸੂਪ ਤਿਆਰ ਕਰਕੇ ਵੀ ਵੇਖਿਆ, ਜੋ ਸਵਾਦ ਵਿਚ ਬਹੁਤ ਹੀ ਜ਼ਾਇਕੇਦਾਰ ਸੀ | ਇਸ ਦੌਰਾਨ ਬੱਚਿਆਂ ਨੂੰ ਕਈ ਨਵੀਆਂ ਚੀਜ਼ਾਂ ਸਿੱਖਣ ਅਤੇ ਇਕ ਨਵੇਂ ਸਭਿਆਚਾਰ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ | ਇਸ ਮੌਕੇ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਕਿਹਾ ਕਿ ਅਸੀਂ ਰੋਜ਼ਾਨਾ ਆਪਣੀ ਜ਼ਿੰਦਗੀ ਵਿਚ ਕਈ ਕਿਸਮ ਦੇ ਪਕਵਾਨ ਤਿਆਰ ਕਰਦੇ ਹਾਂ, ਪਰ ਜੇਕਰ ਇਹ ਵਿਧੀਆਂ ਕਿਸੇ ਹੋਰ ਸਭਿਆਚਾਰ ਨਾਲ ਸੰਬੰਧਿਤ ਹੋਣ ਤਾਂ ਅਸੀਂ ਉਸ ਸਭਿਆਚਾਰ ਨੂੰ ਵੀ ਨੇੜੇ ਤੋਂ ਸਮਝ ਸਕਦੇ ਹਾਂ ਅਤੇ ਉਸ ਨਾਲ ਸੰਬੰਧਿਤ ਮੁਹਾਰਤ ਹਾਸਲ ਕਰ ਸਕਦੇ ਹਾਂ | ਸਕੂਲ ਦੇ ਪ੍ਰੈਜ਼ੀਡੈਂਟ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਵੀ ਬੱਚਿਆਂ ਦੀ ਇਸ ਕੋਸ਼ਿਸ਼ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ 2026 ਸ਼ੂਟਿੰਗ ਚੈਂਪੀਅਨਸ਼ਿਪ 'ਚ ਟੀ.ਐਲ.ਐਫ. ਨਿਸ਼ਾਨੇਬਾਜ਼ਾਂ ਦੀ ਜਿੱਤ-ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਐਂਡ ਰਿਸਰਚ ਵਿਖੇ ਪ੍ਰੇਰਨਾਦਾਇਕ ਭਾਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।