08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਦਸਮੇਸ਼ ਸਕੂਲ ਦੇ ਵਿਦਿਆਰਥੀਆਂ ਨੇ ਪੂਲ ਪਾਰਟੀ ਦੌਰਾਨ ਕੀਤਾ ਖੂਬ ਮਨੋਰੰਜਨ

ਅਜੀਤ ਡੈਸਕ 25-05-2026
ਕਿਸ਼ਨਪੁਰਾ ਕਲਾਂ, 24 ਮਈ (ਅਮੋਲਕ ਸਿੰਘ ਕਲਸੀ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਦਸਮੇਸ਼ ਪਬਲਿਕ ਹਾਈ ਸਕੂਲ ਵਿਖੇ ਮੁੱਖ ਪ੍ਰਬੰਧਕ ਹਰਸਿਮਰਨਜੀਤ ਸਿੰਘ ਸਿੱਧੂ ਅਤੇ ਪਿ੍ੰਸੀਪਲ ਕਮਲਜੀਤ ਕੌਰ ਸਿੱਧੂ ਦੀ ਅਗਵਾਈ ਹੇਠ ਵਿਦਿਆਰਥੀਆਂ ਲਈ ਵਿਸ਼ੇਸ਼ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ | ਗਰਮੀ ਦੇ ਵਧਦੇ ਤਾਪਮਾਨ ਤੋਂ ਰਾਹਤ ਦਿਵਾਉਣ ਅਤੇ ਬੱਚਿਆਂ ਦੇ ਮਨੋਰੰਜਨ ਲਈ ਸਕੂਲ ਪ੍ਰਬੰਧਕਾਂ ਵਲੋਂ ਚਾਰ ਵੱਡੇ ਸਵੀਮਿੰਗ ਪੂਲ ਲਗਾਏ ਗਏ, ਜਿੱਥੇ ਵਿਦਿਆਰਥੀਆਂ ਨੇ ਖੂਬ ਮੌਜ-ਮਸਤੀ ਕਰਦਿਆਂ ਪੂਲ ਪਾਰਟੀ ਦਾ ਆਨੰਦ ਮਾਣਿਆ | ਇਸ ਦੌਰਾਨ ਬੱਚਿਆਂ ਵਿਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਨੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਵਿਚ ਭਾਗ ਲਿਆ | ਇਸ ਮੌਕੇ ਪਿ੍ੰਸੀਪਲ ਕਮਲਜੀਤ ਕੌਰ ਸਿੱਧੂ ਅਤੇ ਮੁੱਖ ਪ੍ਰਬੰਧਕ ਹਰਸਿਮਰਨਜੀਤ ਸਿੰਘ ਸਿੱਧੂ ਨੇ ਕਿਹਾ ਕਿ ਸਕੂਲ ਵਿੱਚ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਮਨੋਰੰਜਨ ਨੂੰ ਵੀ ਬਰਾਬਰ ਤਰਜੀਹ ਦਿੱਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਬੱਚਿਆਂ ਦਾ ਮਨੋਬਲ ਵਧਦਾ ਹੈ ਅਤੇ ਉਹ ਗਰਮੀ ਦੇ ਮੌਸਮ ਵਿੱਚ ਤਾਜ਼ਗੀ ਮਹਿਸੂਸ ਕਰਦੇ ਹਨ | ਇਸ ਮੌਕੇ ਮੈਡਮ ਜਗਵਿੰਦਰ ਕੌਰ ਕਲਸੀ, ਚਰਨਜੀਤ ਕੌਰ, ਕਰਮਜੀਤ ਕੌਰ, ਰੈਂਪੀ ਮੈਡਮ, ਜੈਸਮੀਨ ਕੌਰ, ਮਨਪ੍ਰੀਤ ਕੌਰ, ਕਿਰਨ ਮੈਡਮ, ਗੁਰਜੀਤ ਕੌਰ, ਲਵਦੀਪ ਕੌਰ, ਸੁਜਾਤਾ ਮੈਡਮ, ਹਰਪ੍ਰੀਤ ਕੌਰ,ਸੁਖਵਿੰਦਰ ਕੌਰ, ਕਰਮਜੀਤ ਕੌਰ, ਮਨਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨੀਟ ਦੀ ਪ੍ਰੀਖਿਆ ਲਈ ਵਿਦਿਆਰਥੀਆਂ ਨੂੰ ਮੁਫ਼ਤ ਬੱਸ ਸਫ਼ਰ ਸਰਕਾਰ ਦਾ ਸ਼ਲਾਘਾਯੋਗ ਕਦਮ- ਹਰਸਿਮਰਨਜੀਤ ਸਰਾਂ ਅਗਲੀ ਖ਼ਬਰ ਸ਼ਹਿਰ ਦੇ ਸੁੰਦਰੀਕਰਨ ਵਿਚ ਵਰਤਿਆ ਜਾ ਰਿਹਾ ਘਟੀਆ ਦਰਜੇ ਦਾ ਮਟੀਰੀਅਲ-ਸਿਵਲ ਸੁਸਾਇਟੀ ਮੋਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।