10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਖੱਤਰੀ ਸਭਾ ਵਲੋਂ ਸ਼ਹੀਦ ਸੁਖਦੇਵ ਥਾਪਰ ਦਾ ਜਨਮ ਦਿਨ ਮਨਾਇਆ

ਅਜੀਤ ਡੈਸਕ 25-05-2026
ਮੋਗਾ, 24 ਮਈ (ਜਸਪਾਲ ਸਿੰਘ ਬੱਬੀ)-ਖੱਤਰੀ ਭਵਨ ਮੋਗਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਰਾਜਗੁਰੂ ਦੇ ਤੀਜੇ ਸਾਥੀ ਅਮਰ ਸ਼ਹੀਦ ਸੁਖਦੇਵ ਥਾਪਰ ਦਾ 119 ਵਾਂ ਜਨਮ ਦਿਨ ਚੇਅਰਮੈਨ ਐਡਵੋਕੇਟ ਵਿਜੇ ਧੀਰ ਅਤੇ ਪ੍ਰਧਾਨ ਡਾ. ਐਮ.ਐਲ. ਜੈਦਕਾ ਦੀ ਅਗਵਾਈ ਹੇਠ ਮਨਾਇਆ | ਇਸ ਮੌਕੇ ਸ਼ਹੀਦ ਸੁਖਦੇਵ ਥਾਪਰ ਦੀ ਤਸਵੀਰ ਤੇ ਫ਼ੁੱਲ ਮਲਾਵਾਂ ਭੇਟ ਕੀਤੀਆਂ | ਬਲਜਿੰਦਰ ਸਿੰਘ ਸਹਿਗਲ ਨੇ ਸ਼ਹੀਦ ਸੁਖਦੇਵ ਥਾਪਰ ਦੀ ਜੀਵਨੀ ਬਾਰੇ ਜਾਣਕਾਰੀ ਦਿੱਤੀ |ਚੇਅਰਮੈਨ ਐਡਵੋਕੇਟ ਵਿਜੇ ਧੀਰ ਅਤੇ ਪ੍ਰਧਾਨ ਡਾ. ਐਮ.ਐਲ. ਜੈਦਕਾ ਨੇ ਕਿਹਾ ਕਿ 12-14 ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਲੁਧਿਆਣਾ ਦੇ ਚੌੜਾ ਬਾਜ਼ਾਰ ਤੋਂ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਸਥਾਨ ਤੱਕ ਸਿੱਧਾ ਰਸਤਾ ਨਿਕਲਿਆ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਰਸਤੇ ਦਾ ਤੁਰੰਤ ਸੰੁਦਰੀਕਰਨ ਕੀਤਾ ਜਾਵੇ | ਇਸ ਮੌਕੇ ਮਹਾਂਸਭਾ ਪੰਜਾਬ ਦੇ ਸੀਨੀਅਰ ਉਪ ਪ੍ਰਧਾਨ ਵਿਕਾਸ ਕਪੂਰ, ਉਪ ਪ੍ਰਧਾਨ ਜਸਵੰਤ ਦਾਨੀ ਅਤੇ ਉਪ ਪ੍ਰਧਾਨ ਰਮਨ ਗਾਂਧੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਲੁਧਿਆਣਾ ਰੇਲਵੇ ਸਟੇਸ਼ਨ ਦਾ ਨਾਮ ਅਮਰ ਸ਼ਹੀਦ ਸੁਖਦੇਵ ਥਾਪਰ ਦੇ ਨਾਮ 'ਤੇ ਰੱਖਿਆ ਜਾਵੇ | ਇਸ ਮੌਕੇ ਸਰਬਜੀਤ ਮੈਂਗੀ, ਸੁਮਨਕਾਂਤ ਵਿਜ, ਨਰੇਸ਼ ਧੀਰ, ਜਗਜੀਵ ਧੀਰ, ਜਗਜੀਵਨ ਮਦਾਨ, ਸੁਸ਼ੀਲ ਮਿੱਡਾ, ਸੌਰਭ ਗੋਇਲ, ਪਿ੍ਤਪਾਲ ਲੱਕੀ, ਪਿ੍ਯਾ ਵਰਤ ਗੁਪਤਾ, ਸ਼ਿਵ ਟੰਡਨ, ਜੀਵਨ ਕੌੜਾ, ਵਿਕਾਸ ਕਪੂਰ, ਜਸਵੰਤ ਸਿੰਘ ਦਾਨੀ ਸਾਬਕਾ ਤਹਿਸੀਲਦਾਰ, ਰਮਨ ਗਾਂਧੀ, ਬਲਜਿੰਦਰ ਸਿੰਘ ਸਹਿਗਲ, ਨਿਸ਼ੀ ਰਾਕੇਸ਼ ਵਿਜ, ਸੁਸ਼ੀਲ ਸਿਆਲ, ਸੰਜੀਵ ਕੌੜਾ, ਪ੍ਰਦੀਪ ਭੰਡਾਰੀ ਹਾਜ਼ਰ ਸਨ |
ਪਿਛਲੀ ਖ਼ਬਰ ਕੇਂਦਰ ਸਰਕਾਰ ਨੇ ਨਾ ਮਾਤਰ ਐਮ.ਐਸ.ਪੀ. ਦੇ ਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ-ਬੀ.ਕੇ.ਯੂ. ਖੋਸਾ ਅਗਲੀ ਖ਼ਬਰ ਆਲ ਇੰਡੀਆ ਇੰਟਰ ਯੂਨੀਵਰਸਿਟੀ ਰੋਇੰਗ ਚੈਂਪੀਅਨਸ਼ਿਪ 'ਚ ਢੁੱਡੀਕੇ ਕਲੱਬ ਨੇ ਸੋਨੇ ਅਤੇ ਕਾਂਸੀ ਮੈਡਲ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।