26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸਵਰਨਕਾਰ ਸੰਘ ਸਰਾਫ਼ਾ ਬਾਜ਼ਾਰ ਮੋਗਾ ਵਲੋਂ ਡੀ.ਐਸ.ਪੀ. ਜਤਿੰਦਰ ਸਿੰਘ ਗਿੱਲ ਨੂੰ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ ਲੁੱਟ-ਖੋਹਾਂ ਦੀ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਦੀ ਗਸ਼ਤ ਨੂੰ ਕੀਤਾ ਜਾਵੇ ਤੇਜ਼-ਰਾਮੂਵਾਲੀਆ

ਅਜੀਤ ਡੈਸਕ 05-06-2026
ਮੋਗਾ, 4 ਜੂਨ (ਜਸਪਾਲ ਸਿੰਘ ਬੱਬੀ)-ਐਸ.ਐਸ.ਪੀ ਮੋਗਾ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ ਹੇਠ ਡੀ.ਐਸ.ਪੀ. ਸਿਟੀ ਮੋਗਾ ਜਤਿੰਦਰ ਸਿੰਘ ਗਿੱਲ ਨੇ ਸਰਾਫ਼ਾ ਕਾਰੋਬਾਰੀਆਂ ਨਾਲ ਮੀਟਿੰਗ ਕਰਕੇ ਸਰਾਫ਼ਾ ਕਾਰੋਬਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਸੁਣ ਕੇ ਤੁਰੰਤ ਹੱਲ ਕਰਨ ਦਾ ਭਰੋਸਾ ਦਿਵਾਇਆ। ਸਰਾਫ਼ਾ ਬਾਜ਼ਾਰ ਦੇ ਦੌਰੇ ਦੌਰਾਨ ਦੁਕਾਨਦਾਰਾਂ ਨਾਲ ਤਾਲਮੇਲ ਕਰਕੇ ਸੁਰੱਖਿਆ ਦੇ ਮੱਦੇਨਜ਼ਰ ਗੰਨਮੈਨਾਂ ਨੂੰ ਚੈੱਕ ਕਰਕੇ ਹਦਾਇਤਾਂ ਦਿੱਤੀਆਂ ਗਈਆਂ। ਇਸ ਮੌਕੇ ਸਵਰਨਕਾਰ ਸੰਘ ਸਰਾਫ਼ਾ ਬਾਜ਼ਾਰ ਮੋਗਾ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਰਾਮੂਵਾਲੀਆ, ਸੈਕਟਰੀ ਯਸ਼ਪਾਲ ਪਾਲੀ, ਖ਼ਜ਼ਾਨਚੀ ਸੰਜੀਵ ਕੁਮਾਰ ਨੇ ਡੀ.ਐਸ.ਪੀ. ਜਤਿੰਦਰ ਸਿੰਘ ਗਿੱਲ ਦਾ ਸਨਮਾਨ ਕੀਤਾ। ਪ੍ਰਧਾਨ ਰਾਮੂਵਾਲੀਆ ਦੱਸਿਆ ਕਿ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਸਮੇਂ-ਸਮੇਂ ਤੇ ਸਰਾਫ਼ਾ ਕਾਰੋਬਾਰੀਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਸਾਰਥਿਕ ਹੱਲ ਕੱਢਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਪ੍ਰਧਾਨ ਸੁਖਚੈਨ ਸਿੰਘ ਰਾਮੂਵਾਲੀਆ ਨੇ ਆਏ ਦਿਨ ਵੱਧ ਰਹੀ ਲੁੱਟਾਂ ਖੋਹਾਂ ਦੀਆਂ ਵਰਦਾਤਾ ਨੂੰ ਠੱਲ੍ਹ ਪਾਉਣ ਲਈ ਪੁਲਿਸ ਦੀ ਪੀ.ਸੀ.ਆਰ. ਗਸ਼ਤ ਨੂੰ ਹੋਰ ਤੇਜ਼ ਕਰਨ ਤੇ ਜ਼ੋਰ ਦਿੱਤਾ ਅਤੇ ਮਾੜੇ ਅਨਸਰਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਰੱਖੀ। ਤਾਂ ਜੋ ਵਪਾਰੀ ਅਤੇ ਦੁਕਾਨਦਾਰ ਬਿਨਾਂ ਭੈਅ ਦੇ ਆਪਣੇ ਕਾਰੋਬਾਰ ਖੁੱਲ੍ਹ ਕੇ ਕਰ ਸਕਣ। ਇਸ ਮੌਕੇ ਸੰਜੀਵ ਕੁਮਾਰ ਗੀਟਾ, ਗੁਰਮੇਲ ਸਿੰਘ ਧੁੰਨਾ, ਸੋਨੂੰ ਕੜਵੱਲ, ਰਾਕੇਸ਼ ਭੱਲਾ, ਸਰੇਸ਼ ਭੱਲਾ, ਪ੍ਰੇਮ ਸਿੰਘ, ਬੱਬੂ ਜੌੜਾ, ਸਵਰਨ ਸਿੰਘ, ਰਾਜੂ ਸਦਿ�ੜਾ, ਬੰਟੀ, ਸੰਜੀਵ ਨਰੂਲਾ ਅਤੇ ਰੀਡਰ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਿੰਦੇ ਨੂੰ ਇਨਸਾਫ਼ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਮੈਦਾਨ ‘ਚ, ਪਰਿਵਾਰ ਨੂੰ ਦਿੱਤਾ ਭਰੋਸਾ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ‘ਚ ਛੇ ਮੁਕੱਦਮੇ ਦਰਜ, ਸੱਤ ਗ੍ਰਿਫ਼ਤਾਰ -ਜਿਲ੍ਹਾ ਪੁਲਿਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।