25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਆਲ ਇੰਡੀਆ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਯੂਨੀਅਨ ਪੰਜਾਬ ਦੀ ਮੀਟਿੰਗ

ਅਜੀਤ ਡੈਸਕ 05-06-2026
ਮੋਗਾ, 4 ਜੂਨ (ਸੁਰਿੰਦਰਪਾਲ ਸਿੰਘ)-ਕਾਮਰੇਡ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਆਲ ਇੰਡੀਆ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਯੂਨੀਅਨ ਪੰਜਾਬ ਪ.ਸ.ਸ.ਫ. ਮੁੱਖ ਦਫਤਰ 1680/22-ਬੀ ਚੰਡੀਗੜ੍ਹ ਗਰੁੱਪ ਏਟਕ ਦੀ ਅਹਿਮ ਮੀਟਿੰਗ ਹੋਈ| ਜਿਸ ਵਿਚ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਪੰਜਾਬ ਜਰਨਲ ਸਕੱਤਰ ਰੋਡਵੇਜ਼ ਗੁਰਜੰਟ ਸਿੰਘ ਕੋਕਰੀ, ਸਵਰਨ ਸਿੰਘ ਖੋਸਾ ਐਮ.ਸੀ., ਸਾਬਕਾ ਐਸ. ਐਮ. �. ਇੰਦਰਵੀਰ ਸਿੰਘ ਗਿੱਲ, ਜ਼ਿਲ੍ਹਾ ਜਰਨਲ ਸਕੱਤਰ ਪ.ਸ.ਸ.ਫ. ਭੁਪਿੰਦਰ ਸਿੰਘ ਸੇਖੋਂ, ਪੰਜਾਬ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ, ਪੰਜਾਬ ਆਗੂ ਬਲਕਰਨ ਕੌਰ ਅਬੋਹਰ, ਪੰਜਾਬ ਆਗੂ ਕਮਲਪ੍ਰੀਤ ਕੌਰ ਫਤਿਹਗੜ੍ਹ ਸਾਹਿਬ ਵਿਸ਼ੇਸ਼ ਤੌਰ ‘ਤੇ ਪਹੁੰਚੇ। ਆਗੂਆਂ ਦੀ ਅਗਵਾਈ ਵਿਚ ਮੋਗਾ ਜ਼ਿਲ੍ਹੇ ਦੀਆਂ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਦੀ ਗੰਭੀਰ ਮੰਗਾਂ ਅਤੇ ਮੁਸ਼ਕਲਾਂ ‘ਤੇ ਵਿਚਾਰ ਚਰਚਾ ਦੇ ਬਾਅਦ ਜ਼ਿਲ੍ਹਾ ਕਮੇਟੀ ਦਾ ਗਠਨ ਕੀਤਾ ਗਿਆ। ਮੌਜੂਦ ਸਾਥੀਆਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਨਵੇਂ ਚੁਣੇ ਗਏ ਜ਼ਿਲ੍ਹਾ ਅਹੁਦੇਦਾਰ ਸਾਥੀ ਜ਼ਿਲ੍ਹਾ ਚੇਅਰਮੈਨ ਸ਼ਿੰਦਰਪਾਲ ਕੌਰ ਮੰਦਰਾਂ, ਜ਼ਿਲ੍ਹਾ ਪ੍ਰਧਾਨ ਸੰਦੀਪ ਕੌਰ ਨੀਤੂ ਮੋਗਾ, ਜ਼ਿਲ੍ਹਾ ਜਰਨਲ ਸਕੱਤਰ ਅਮਨਦੀਪ ਕੌਰ ਰੱਤੂ ਕ੍ਰਿਸ਼ਨਾਪੁਰਾ ਕਲਾਂ, ਜ਼ਿਲ੍ਹਾ ਵਿੱਤ ਸਕੱਤਰ ਰਮਨਦੀਪ ਕੌਰ ਕਿਸ਼ਨਪੁਰਾ, ਜ਼ਿਲ੍ਹਾ ਪੈੱ੍ਰਸ ਸਕੱਤਰ ਸੁਖਵਿੰਦਰ ਕੌਰ ਮੋਗਾ, ਜ਼ਿਲ੍ਹਾ ਪ੍ਰਧਾਨ ਸਕੱਤਰ ਰੀਨੂੰ ਬਾਲਾ ਭਿੰਡਰ, ਜ਼ਿਲ੍ਹਾ ਸੀਨੀਅਰ ਮੀਤ ਜਸਵਿੰਦਰ ਕੌਰ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮਨਦੀਪ ਕੌਰ, ਜ਼ਿਲ੍ਹਾ ਸਹਾਇਤਾ ਸਕੱਤਰ ਨਿੰਦਰ ਕੌਰ ਕਾਦਰਵਾਲਾ ਜ਼ਿਲ੍ਹਾ ਕਮੇਟੀ ਮੈਂਬਰ ਬਣੇ। ਆਗੂਆਂ ਅਤੇ ਨਵੇਂ ਕਮੇਟੀ ਮੈਂਬਰਾਂ ਨੇ ਆਪਣੇ ਸੰਬੋਧਨ ਵਿਚ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਪ੍ਰਤੀ ਜੋ ਵਤੀਰਾ ਸਰਕਾਰ ਨੇ ਅਪਣਾਇਆ þ ਉਸ ਦੀ ਸਖਤ ਸ਼ਬਦਾਂ ਵਿਚ ਨਿੰਦਿਆ ਕੀਤੀ। ਲੰਬੇ ਅਰਸੇ ਤੋਂ ਹੱਕੀ ਮੰਗਾਂ ਮਨਵਾਉਣ ਲਈ ਲਗਾਤਾਰ ਸੰਘਰਸ਼ ਕੀਤੇ ਪਰ ਜਦ ਤੋਂ ਸਰਕਾਰ ਸੱਤਾ ਵਿਚ ਆਈ ਸਮੇਂ ਸਿਰ ਕਦੀ ਮਾਣ ਭੱਤਾ ਨਹੀਂ ਮਿਲਿਆ। ਆਏ ਦਿਨ ਬਿਨਾਂ ਗਾਈਡ ਲਾਇਨ ਤੋਂ ਬਾਹਰ ਕੰਮ ਜ਼ੋਰਾ ਜਬਰੀ ਅਧਿਕਾਰੀਆਂ ਵਲੋਂ ਧੱਕੇ ਨਾਲ ਕਰਵਾਏ ਜਾ ਰਹੇ ਹਨ। ਮੀਟਿੰਗ ਵਿਚ ਸ਼ਾਮਿਲ ਸੁਖਵਿੰਦਰ ਕੌਰ, ਨਿੰਦਰਪਾਲ ਕੌਰ, ਪਰਮਜੀਤ ਕੌਰ, ਜਸਪਾਲ ਕੌਰ, ਸਰਬਜੀਤ ਕੌਰ, ਜਸਵਿੰਦਰ ਕੌਰ, ਅੰਮ੍ਰਿਤਾ ਕੌਰ, ਸੁਪਿੰਦਰ ਕੌਰ, ਜਸਵਿੰਦਰ ਕੌਰ, ਗੀਤਾ, ਕ੍ਰਿਸ਼ਨਾ ਕੌਰ, ਸੁਖਵਿੰਦਰ ਕੌਰ, ਗੁਰਵਿੰਦਰ ਕੌਰ, ਜਗਸੀਰ ਕੌਰ, ਰਣਜੀਤ ਕੌਰ ਭਿੰਡਰ, ਕੁਲਵੰਤ ਕੌਰ, ਸੁਮਨ ਰਾਣੀ, ਗੁਰਮੀਤ ਕੌਰ, ਕਮਲਜੀਤ ਕੌਰ ਆਦਿ ਸਾਥੀ ਸ਼ਾਮਿਲ ਹੋਏ|
ਪਿਛਲੀ ਖ਼ਬਰ ਵਿਨੈ ਸ਼ਰਮਾ ਨੂੰ ਫ਼ਰੀਦਕੋਟ ਲੋਕ ਸਭਾ ਹਲਕੇ ਦਾ ਐਸ.ਆਈ.ਆਰ. ਇੰਚਾਰਜ ਨਿਯੁਕਤ ਕੀਤਾ, ਭਾਜਪਾ ਵਰਕਰ ਖ਼ੁਸ਼ ਅਗਲੀ ਖ਼ਬਰ ਆਮ ਲੋਕ ਸਥਾਈ ਲੋਕ ਅਦਾਲਤ ਮੋਗਾ ਦਾ ਵੱਧ ਤੋਂ ਵੱਧ ਲਾਭ ਉਠਾਉਣ-ਨੀਲਮ ਅਰੋੜਾ ਜ਼ਿਲ੍ਹਾ ਤੇ ਸੈਸ਼ਨ ਜੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।