25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਡੀ.ਐਮ. ਕਾਲਜ ਤੇ ਉਸ ਅਧੀਨ ਆਉਂਦੀਆਂ ਸੰਸਥਾਵਾਂ ਦੇ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਕਰੇਗਾ ਆਰੀਆ ਪ੍ਰਤੀਨਿਧੀ ਸਭਾ ਤੇ ਸਿਵਲ ਸੁਸਾਇਟੀ ਦੇ ਕਾਰਕੁਨਾਂ ਨਾਲ ਗੱਲਬਾਤ

ਅਜੀਤ ਡੈਸਕ 06-06-2026
ਮੋਗਾ, 5 ਜੂਨ (ਗੁਰਤੇਜ ਸਿੰਘ ਬੱਬੀ)-ਪਿਛਲੇ ਕਈ ਸਾਲਾਂ ਤੋਂ ਮੋਗਾ ਸ਼ਹਿਰ ਵਿਚ ਬਣੀ ਵਿੱਦਿਅਕ ਸੰਸਥਾ ਡੀ. ਐਮ. ਕਾਲਜ ਮੋਗਾ ਅਤੇ ਉਸ ਅਧੀਨ ਆਉਂਦੀਆਂ ਹੋਰ ਸੰਸਥਾਵਾਂ ਮਾੜੇ ਪ੍ਰਬੰਧਾਂ ਅਤੇ ਡੀ.ਐਮ. ਕਾਲਜ ਮੈਨੇਜਮੈਂਟ ਕਮੇਟੀ ਦੀ ਆਪਸੀ ਖਿੱਚੋਤਾਣ ਅਤੇ ਅੰਦਰੂਨੀ ਫੁੱਟ ਦੀ ਭੇਟ ਚੜ੍ਹ ਗਈਆਂ ਅਤੇ ਹਾਲਾਤ ਇਹ ਬਣ ਗਏ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਿਸੀਵਰ ਬਿਠਾਉਣਾ ਪਿਆ ਸੀ ਉਹ ਵੀ ਕੇਵਲ ਤਨਖ਼ਾਹਾਂ ਦੇਣ ਲਈ ਕਿਉਂਕਿ ਇਨ੍ਹਾਂ ਵਿੱਦਿਅਕ ਸੰਸਥਾਵਾਂ ਦੇ ਬੈਂਕ ਖਾਤੇ ਵੀ ਫਰੀਜ ਕਰ ਦਿੱਤੇ ਗਏ | ਇਨ੍ਹਾਂ ਵਿੱਦਿਅਕ ਸੰਸਥਾਵਾਂ ਦੇ ਮਾੜੇ ਪ੍ਰਬੰਧਾਂ ਅਤੇ ਦਿਨੋਂ ਦਿਨ ਵਿਗੜ ਰਹੀ ਹਾਲਤ ਨੂੰ ਲੈ ਕੇ ਜਿੱਥੇ ਸਿਵਲ ਸੁਸਾਇਟੀ ਦੇ ਪ੍ਰਧਾਨ ਡਾ. ਕੁਲਦੀਪ ਸਿੰਘ ਗਿੱਲ ਅਤੇ ਸਲਾਹਕਾਰ ਅਜੇ ਸੂਦ ਗੋਰਾ ਨੇ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੂੰ ਇਸ ਮਸਲੇ ਦੇ ਹੱਲ ਲਈ ਇਕ ਬੇਨਤੀ ਪੱਤਰ ਲਿਖਿਆ ਸੀ | ਉਨ੍ਹਾਂ ਦੇ ਬੇਨਤੀ ਪੱਤਰ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵਲੋਂ ਦਫ਼ਤਰ ਉਪ ਮੰਡਲ ਮੈਜਿਸਟਰੇਟ ਮੋਗਾ ਰਾਹੀਂ ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ ਜਲੰਧਰ ਅਤੇ ਦੂਸਰੇ ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੇ ਪ੍ਰਧਾਨ ਐਡਵੋਕੇਟ ਅਸ਼ਵਨੀ ਕੁਮਾਰ ਸ਼ਰਮਾ ਵਾਸੀ ਜਲੰਧਰ, ਐਸ.ਐਮ. ਸ਼ਰਮਾ ਪਿ੍ੰਸੀਪਲ ਆਰੀਆ ਕਾਲਜ ਲੁਧਿਆਣਾ, ਅਜੇ ਅਗਰਵਾਲ ਰਜਿੰਦਰਾ ਅਸਟੇਟ ਮੋਗਾ ਅਤੇ ਦੂਸਰੇ ਪਾਸੇ ਸਿਵਲ ਸੁਸਾਇਟੀ ਮੋਗਾ ਦੇ ਪ੍ਰਧਾਨ ਡਾ. ਕੁਲਦੀਪ ਸਿੰਘ ਗਿੱਲ, ਸਲਾਹਕਾਰ ਅਜੇ ਸੂਦ ਗੋਰਾ ਅਤੇ ਮਹਿੰਦਰਪਾਲ ਸਿੰਘ ਲੂੰਬਾ ਨੂੰ ਮਿਤੀ : 8 ਜੂਨ 2026 ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਬੁਲਾਇਆ ਹੈ, ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐਸ.ਡੀ.ਐਮ. ਸੂਰਜ ਕੁਮਾਰ ਇਸ ਮਸਲੇ ਨੂੰ ਨਜਿੱਠਣ ਲਈ ਸਾਰੀਆਂ ਧਿਰਾਂ ਨੂੰ ਇਕ ਮੰਚ 'ਤੇ ਇਕੱਤਰ ਕਰਕੇ ਗੱਲਬਾਤ ਕਰਨਗੇ | ਇਨ੍ਹਾਂ ਵਿੱਦਿਅਕ ਸੰਸਥਾਵਾਂ ਦੀ ਹੋਂਦ ਨੂੰ ਬਚਾਉਣ ਲਈ ਸਿਵਲ ਸੁਸਾਇਟੀ ਮੋਗਾ ਦੇ ਸਲਾਹਕਾਰ ਅਜੇ ਸੂਦ ਗੋਰਾ ਨੇ ਇਕ ਤਹੱਈਆ ਕੀਤਾ ਸੀ ਅਤੇ ਇਨ੍ਹਾਂ ਵਿੱਦਿਅਕ ਸੰਸਥਾਵਾਂ ਦੀ ਹੋਂਦ ਨੂੰ ਬਚਾਉਣ ਲਈ ਸ਼ਹਿਰ ਵਾਸੀਆਂ ਤੇ ਪੁਰਾਣੇ ਵਿਦਿਆਰਥੀਆਂ ਨੂੰ ਅਪੀਲ ਵੀ ਕੀਤੀ ਸੀ | ਹੁਣ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਿਵਲ ਸੁਸਾਇਟੀ ਮੋਗਾ ਦੇ ਬੇਨਤੀ ਪੱਤਰ ਤੇ ਦੋਵੇਂ ਹੀ ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੇ ਪ੍ਰਧਾਨਾਂ ਤੇ ਸਿਵਲ ਸੁਸਾਇਟੀ ਮੋਗਾ ਦੇ ਅਹੁਦੇਦਾਰਾਂ ਨੂੰ ਗੱਲਬਾਤ ਲਈ ਬੁਲਾਇਆ ਹੈ, ਵੇਖਣਾ ਇਹ ਹੋਵੇਗਾ ਕਿ ਕੀ ਜ਼ਿਲ੍ਹਾ ਪ੍ਰਸ਼ਾਸਨ ਇਸ ਮਸਲੇ ਦਾ ਢੁਕਵਾਂ ਹੱਲ ਕੱਢਣ ਵਿਚ ਕਾਮਯਾਬ ਹੁੰਦਾ ਹੈ ਜਾਂ ਨਹੀਂ |
ਪਿਛਲੀ ਖ਼ਬਰ ਝੋਨੇ ਦੇ ਬੌਣਾ ਵਾਇਰਸ ਦੀ ਮੁੱਢਲੀ ਅਵਸਥਾ 'ਚ ਪਨੀਰੀ 'ਤੇ ਰੋਕਥਾਮ ਬੇਹੱਦ ਜ਼ਰੂਰੀ-ਡਾ. ਨਵਦੀਪ ਸਿੰਘ ਜੌੜਾ ਅਗਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ ਮੌਕੇ ਹੇਮਕੁੰਟ ਸਕੂਲ 'ਚ 'ਬੂਟੇ ਲਗਾਓ-ਵਾਤਾਵਰਨ ਬਚਾਓ' ਮੁਹਿੰਮ ਦਾ ਆਗਾਜ਼ •ਰੁੱਖਾਂ ਦੀ ਸੰਭਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।