25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਝੋਨੇ ਦੇ ਬੌਣਾ ਵਾਇਰਸ ਦੀ ਮੁੱਢਲੀ ਅਵਸਥਾ 'ਚ ਪਨੀਰੀ 'ਤੇ ਰੋਕਥਾਮ ਬੇਹੱਦ ਜ਼ਰੂਰੀ-ਡਾ. ਨਵਦੀਪ ਸਿੰਘ ਜੌੜਾ

ਅਜੀਤ ਡੈਸਕ 06-06-2026
ਮੋਗਾ, 5 ਜੂਨ (ਜਸਪਾਲ ਸਿੰਘ ਬੱਬੀ)-ਝੋਨੇ ਦੀ ਫ਼ਸਲ ਦਾ ਸਭ ਤੋਂ ਖ਼ਤਰਨਾਕ ਰੋਗ ਬੌਣਾ ਵਾਇਰਸ ਹੈ | ਪਿਛਲੇ ਸਾਲਾਂ ਦੌਰਾਨ ਝੋਨੇ ਦੀ ਫ਼ਸਲ ਦਾ ਪੰਜਾਬ ਦੇ ਕਈ ਜ਼ਿਲਿ੍ਹਆਂ ਵਿਚ ਭਾਰੀ ਨੁਕਸਾਨ ਕੀਤਾ ਹੈ | ਇਸ ਦੀ ਜਾਣਕਾਰੀ ਦਿੰਦਿਆਂ ਡਾ. ਨਵਦੀਪ ਸਿੰਘ ਜੌੜਾ ਡਿਪਟੀ ਡਾਇਰੈਕਟਰ ਖੇਤੀਬਾੜੀ ਕਮ ਜ਼ਿਲ੍ਹਾ ਸਿਖਲਾਈ ਅਫ਼ਸਰ ਮੋਗਾ ਨੇ ਕਿਸਾਨਾਂ ਨੂੰ ਐਡਵਾਈਜ਼ਰੀ ਜਾਰੀ ਕਰਦਿਆਂ ਦੱਸਿਆ ਕਿ ਇਸ ਰੋਗ ਨਾਲ ਕਈ ਵਾਰ ਝੋਨੇ ਦੀ 50 ਪ੍ਰਤੀਸ਼ਤ ਤੋ ਲੈ ਕੇ 100 ਪ੍ਰਤੀਸ਼ਤ ਤੱਕ ਫ਼ਸਲ ਨੁਕਸਾਨੀ ਜਾਂਦੀ ਹੈ | ਇਹ ਇਕ ਵਿਸ਼ਾਣੂ ਰੋਗ ਹੈ, ਜੋ ਕਿ ਝੋਨੇ ਦੇ ਚਿੱਟੀ ਪਿੱਠ ਵਾਲੇ ਟਿੱਡੇ ਰਾਹੀਂ ਫੈਲਦਾ ਹੈ | ਇਸ ਨਾਲ ਪ੍ਰਭਾਵਿਤ ਬੂਟੇ ਬੌਣੇ ਰਹਿ ਜਾਂਦੇ ਹਨ, ਜਿਨ੍ਹਾਂ ਦੇ ਪੱਤੇ ਨੋਕਦਾਰ ਅਤੇ ਜੜ੍ਹਾਂ ਘੱਟ ਡੂੰਘੀਆਂ ਰਹਿ ਜਾਂਦੀਆਂ ਹਨ, ਜਿਸ ਕਾਰਨ ਪੌਦਾ ਪੌਸ਼ਟਿਕ ਤੱਤਾਂ ਦੀ ਸਹੀ ਵਰਤੋਂ ਕਰਨ ਦੇ ਯੋਗ ਨਹੀਂ ਹੁੰਦਾ | ਰੋਗ ਦੇ ਜ਼ਿਆਦਾ ਹਮਲੇ ਕਾਰਨ ਕਈ ਵਾਰ ਮੁੰਜਰਾਂ ਵਿਚ ਦਾਣੇ ਨਹੀਂ ਬਣਦੇ ਅਤੇ ਬੂਟੇ ਮੁਰਝਾ ਕੇ ਸੁੱਕ ਜਾਂਦੇ ਹਨ | ਇਸ ਕਾਰਨ ਝਾੜ ਵਿਚ ਕਾਫ਼ੀ ਨੁਕਸਾਨ ਹੁੰਦਾ ਹੈ | ਬੌਣਾ ਰੋਗ ਇਕ ਵਿਸ਼ਾਣੂ ਰੋਗ ਹੋਣ ਕਾਰਨ ਇਸ ਨੂੰ ਸਿੱਧੇ ਤੌਰ ਤੇ ਕਿਸੇ ਵੀ ਰਸਾਇਣ ਨਾਲ ਰੋਕਿਆ ਨਹੀਂ ਜਾ ਸਕਦਾ, ਸਗੋਂ ਇਸ ਵਾਇਰਸ ਨੂੰ ਫੈਲਾਉਣ ਵਾਲੇ ਚਿੱਟੀ ਪਿੱਠ ਵਾਲੇ ਟਿੱਡੇ ਦੀ ਰੋਕਥਾਮ ਕਰਕੇ ਅਤੇ ਖੇਤ ਦੀਆਂ ਵੱਟਾਂ ਦੇ ਨਦੀਣਾਂ ਜਿਸ ਉੱਪਰ ਇਹ ਵਾਇਰਸ ਪਲਦਾ ਹੈ, ਨੂੰ ਖ਼ਤਮ ਕਰਕੇ ਇਸ ਰੋਗ ਤੇ ਕਾਬੂ ਪਾਇਆ ਜਾ ਸਕਦਾ ਹੈ | ਇਸ ਲਈ ਪਨੀਰੀ ਤੋਂ ਹੀ ਇਸ ਰੋਗ ਨੂੰ ਫੈਲਾਉਣ ਵਾਲੇ ਕਾਰਨਾਂ ਤੇ ਕਾਬੂ ਪਾਉਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਚਿੱਟੀ ਪਿੱਠ ਵਾਲੇ ਟਿੱਡੇ ਦੀ ਰੋਕਥਾਮ ਪਨੀਰੀ ਉੱਪਰ ਘੱਟੋ ਘੱਟ ਦੋ ਛਿੜਕਾਅ 94 ਮਿਲੀ ਲੀਟਰ ਪੈਕਸਾਲੋਨ 10 ਐਸ.ਸੀ. ਜਾਂ 60 ਗ੍ਰਾਮ ਉਜਾਲਾ 50 ਡਬਲਿਊ ਜੀ ਜਾਂ 80 ਗ੍ਰਾਮ ਉਸ਼ੀਨ/ਟੋਕਨ 20 ਐਸ.ਜੀ ਜਾਂ 120 ਗ੍ਰਾਮ ਚੈੱਸ 50 ਡਬਲਿਊ.ਜੀ ਸਮੇਤ ਚਿੱਟੇ ਟਿੱਡੇ ਦੀ ਰੋਕਥਾਮ ਲਈ ਸਿਫ਼ਾਰਸ਼ ਦਵਾਈਆਂ ਵਿਚੋਂ ਕਿਸੇ ਇਕ ਦਵਾਈ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ |
ਪਿਛਲੀ ਖ਼ਬਰ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਵਿੱਤੀ ਮਦਦ ਦਿੱਤੀ ਜਾਵੇਗੀ-ਡਾ. ਅੰਮਿ੍ਤਪਾਲ ਸਿੰਘ ਅਗਲੀ ਖ਼ਬਰ ਡੀ.ਐਮ. ਕਾਲਜ ਤੇ ਉਸ ਅਧੀਨ ਆਉਂਦੀਆਂ ਸੰਸਥਾਵਾਂ ਦੇ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਕਰੇਗਾ ਆਰੀਆ ਪ੍ਰਤੀਨਿਧੀ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।