ਨਿਹਾਲ ਸਿੰਘ ਵਾਲਾ, 5 ਜੂਨ (ਸੁਖਦੇਵ ਸਿੰਘ ਖਾਲਸਾ)-ਪਿੰਡ ਦੀਨਾਂ ਵਿਖੇ ਐਨ. ਆਰ. ਆਈ. ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਜਾਂਚ ਤੇ ਲੈਨਜ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਜਗਦੰਬਾ ਆਈ ਹਸਪਤਾਲ ਬਾਘਾ ਪੁਰਾਣਾ ਦੀ ਟੀਮ ਡਾ. ਲਖਵੀਰ ਸਿੰਘ, ਮਨਦੀਪ ਕੌਰ, ਯੋਗੇਸ਼ ਕੁਮਾਰ, ਗਗਨਦੀਪ ਕੌਰ ਵਲੋਂ ਮਰੀਜ਼ਾਂ ਦਾ ਚੈੱਕਅਪ ਕਰਕੇ ਲੋੜੀਂਦੀਆਂ ਮੁਫ਼ਤ ਦਵਾਈਆਂ, ਐਨਕਾਂ ਦਿੱਤੀਆਂ ਗਈਆਂ ਤੇ ਲੈਨਜ਼ ਪਾਉਣ ਲਈ ਜਾਂਚ ਕੀਤੇ ਗਏ ਮਰੀਜ਼ਾਂ ਦੇ ਅਪ੍ਰੇਸ਼ਨ ਜਗਦੰਬਾ ਆਈ ਹਸਪਤਾਲ ਬਾਘਾ ਪੁਰਾਣਾ ਵਿਖੇ ਕੀਤੇ ਗਏ | ਇਸ ਮੌਕੇ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ ਨੇ ਇਸ ਕੈਂਪ ਲਈ ਸਹਿਯੋਗ ਦੇਣ ਵਾਲੇ ਐਨ.ਆਰ.ਆਈ. ਅਤੇ ਗੁਰਜੰਟ ਸਿੰਘ ਪੱਤੋ ਹੀਰਾ ਸਿੰਘ, ਲਖਵਿੰਦਰ ਸਿੰਘ, ਸਤਨਾਮ ਸਿੰਘ, ਨਿਰਵੈਰ ਸਿੰਘ, ਬਾਗੀ ਜੈਦਕਾ, ਸਾਧੂ ਸਿੰਘ, ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ ਤਖ਼ਤੂਪੁਰਾ, ਜੀਵਨ ਸਿੰਘ ਦਾ ਧੰਨਵਾਦ ਕੀਤਾ |