ਕੋਟ ਈਸੇ ਖਾਂ, 5 ਜੂਨ (ਗੁਰਮੀਤ ਸਿੰਘ ਖ਼ਾਲਸਾ)-ਬਲਾਕ ਦਫ਼ਤਰ ਕੋਰਟ ਈਸੇ ਖਾਂ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਧਰਮ ਦਾਸ ਵਲੋਂ ਆਪਣਾ ਚਾਰਜ ਸੰਭਾਲਿਆ ਗਿਆ | ਇਸ ਮੌਕੇ ਫ਼ੱਕਰ ਬਾਬਾ ਦਾਮੰੂ ਸ਼ਾਹ ਦੇ ਪ੍ਰਧਾਨ ਤੇ ਪਿੰਡ ਲੁਹਾਰਾ ਦੇ ਸਰਪੰਚ ਜਗਜੀਵਨ ਸਿੰਘ ਗਿੱਲ ਵਲੋਂ ਬਲਾਕ ਦਫ਼ਤਰ ਪੁੱਜ ਕੇ ਨਵੇਂ ਆਏ ਬੀ.ਡੀ.ਪੀ.ਓ. ਧਰਮ ਦਾਸ ਨੂੰ ਬੁੱਕਾ ਦੇ ਕੇ ਜੀ ਆਇਆ ਆਖਿਆ ਗਿਆ | ਇਸ ਮੌਕੇ ਬੀ.ਡੀ.ਓ. ਧਰਮ ਦਾਸ ਨੇ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਰਾਹੀਂ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਲੈ ਕੇ ਪੂਰੀ ਤਨਦੇਹੀ ਨਾਲ ਆਪਣਾ ਫ਼ਰਜ਼ ਨਿਭਾਇਆ ਜਾਵੇਗਾ | ਇਸ ਮੌਕੇ ਉਨ੍ਹਾਂ ਵਲੋਂ ਪਿੰਡਾਂ ਦੇ ਸੈਕਟਰੀਆਂ ਤੋਂ ਪਿੰਡਾਂ ਦੇ ਚੱਲ ਰਹੇ ਤੇ ਹੋਣ ਵਾਲੇ ਕੰਮਾਂ ਦੀ ਜਾਣਕਾਰੀ ਹਾਸਲ ਕੀਤੀ ਗਈ | ਇਸ ਦੇ ਨਾਲ ਹੀ ਵਿਕਾਸ ਕਾਰਜਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਸਮੀਖਿਆ ਵੀ ਕੀਤੀ | ਇਸ ਮੌਕੇ ਏ.ਪੀ.ਓ. ਜਗਦੀਪ ਸਿੰਘ, ਸਰਪੰਚ ਜਗਜੀਵਨ ਸਿੰਘ ਗਿੱਲ, ਸੈਕਟਰੀ ਰਾਜਬੀਰ ਸਿੰਘ ਇੰਦਰਗੜ੍ਹ, ਹਰਦੀਪ ਸਿੰਘ, ਗੁਰਸੇਵਕ ਸਿੰਘ, ਬਲਕਰਨ ਸਿੰਘ, ਹਰਚਰਨ ਸਿੰਘ, ਸੁਮਨਦੀਪ ਸਿੰਘ, ਅੰਮਿ੍ਤਪਾਲ ਸਿੰਘ ਆਦਿ ਤੋਂ ਇਲਾਵਾ ਹੋਰ ਬਲਾਕ ਸਟਾਫ਼ ਹਾਜ਼ਰ ਸੀ |