02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਨਗਰ ਨਿਗਮ ਮੋਗਾ ਦੇ ਮੇਅਰ ਦਾ ਤਾਜ ਸਜਾਉਣ ਵਾਲੇ ਕਈ ਕੌਂਸਲਰਾਂ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ

ਅਜੀਤ ਡੈਸਕ 07-06-2026
ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ
ਮੋਗਾ, 6 ਜੂਨ-ਹੁਣੇ ਹੁਣੇ ਹੋਈਆਂ ਨਗਰ ਨਿਗਮ ਮੋਗਾ ਦੀਆਂ ਚੋਣਾਂ ਭਾਵੇਂ ਕਈ ਵਿਵਾਦਾਂ ਦੇ ਘੇਰੇ ਵਿਚ ਹੋਈਆਂ ਹਨ ਤੇ ਸੱਤਾਧਾਰੀ ਸਰਕਾਰ 'ਤੇ ਹਰ ਹਰਬਾ ਵਰਤ ਕੇ ਧੱਕੇਸ਼ਾਹੀ ਨਾਲ ਚੋਣਾਂ ਵਿਚ ਸਪਸ਼ਟ ਬਹੁਮਤ ਪ੍ਰਾਪਤ ਕਰ ਲੈਣ ਦਾ ਦੋਸ਼ ਲੱਗ ਰਿਹਾ ਹੈ | ਭਾਵੇਂ ਇਨ੍ਹਾਂ ਚੋਣਾਂ ਵਿਚ ਸੱਤਾਧਾਰੀ ਧਿਰ ਨੇ ਆਪਣੇ 30 ਕੌਂਸਲਰ ਜਿਤਾ ਕੇ ਸਪਸ਼ਟ ਬਹੁਮਤ ਪ੍ਰਾਪਤ ਕਰ ਲਿਆ ਹੈ ਪਰ ਜੇਕਰ ਦੂਜੀਆਂ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਦੇ 7, ਸ਼੍ਰੋਮਣੀ ਅਕਾਲੀ ਦਲ ਦੇ 3, ਭਾਰਤੀ ਜਨਤਾ ਪਾਰਟੀ ਦੇ 3 ਕੌਂਸਲਰ ਜਿੱਤੇ ਹਨ ਜਦੋਂ ਕਿ 7 ਕੌਂਸਲਰ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਹਨ | ਹੁਣ ਸੱਤਾਧਾਰੀ ਧਿਰ ਵਲੋਂ ਨਗਰ ਨਿਗਮ ਮੋਗਾ ਦਾ ਮੇਅਰ ਚੁਣਿਆਂ ਜਾਣਾ ਸੀ ਤੇ ਮੇਅਰ ਦਾ ਤਾਜ ਆਪਣੇ ਸਿਰ ਸਜਾਉਣ ਲਈ ਲਗਾਤਾਰ ਜਿੱਤਾਂ ਪ੍ਰਾਪਤ ਕਰ ਚੁੱਕੇ ਕੌਂਸਲਰ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ ਪਰ ਅੱਜ ਮੇਅਰ ਦੇ ਤਾਜ ਲਈ ਜਨਰਲ ਅਤੇ ਐਸ.ਸੀ. ਭਾਈਚਾਰੇ ਦੇ ਕੌਂਸਲਰਾਂ 'ਤੇ ਉਸ ਸਮੇਂ ਵਿਰਾਮ ਲੱਗ ਗਿਆ ਜਦੋਂ ਸਥਾਨਕ ਸਰਕਾਰਾਂ ਨੇ ਨਗਰ ਨਿਗਮ ਮੋਗਾ ਦੇ ਮੇਅਰ ਦੀ ਕੁਰਸੀ ਬੀ.ਸੀ. ਸ਼੍ਰੇਣੀ ਲਈ ਰਾਖਵੀਂ ਕਰ ਦਿੱਤੀ | ਭਾਵੇਂ ਕਿ ਬੀ.ਸੀ. ਭਾਈਚਾਰੇ ਵਿਚੋਂ ਵਾਰਡ ਨੰਬਰ ਦੋ ਤੋਂ ਲਗਾਤਾਰ ਜਿੱਤਾਂ ਹਾਸਲ ਕਰਦੇ ਆ ਰਹੇ ਕਾਂਗਰਸ ਪਾਰਟੀ ਵਲੋਂ ਕੌਂਸਲਰ ਦੀ ਚੋਣ ਜਿੱਤੇ ਬੀਬੀ ਮਨਪ੍ਰੀਤ ਕੌਰ ਪਤਨੀ ਜਸਪ੍ਰੀਤ ਸਿੰਘ ਵਿਕੀ, ਸ਼੍ਰੋਮਣੀ ਅਕਾਲੀ ਦਲ ਦੇ ਲਗਾਤਾਰ ਜਿੱਤ ਪ੍ਰਾਪਤ ਕਰ ਰਹੇ ਮਨਜੀਤ ਸਿੰਘ ਧੰਮੂ ਹਨ ਜੋ ਕਿ ਵਾਰਡ ਨੰਬਰ 19 ਚੋਣ ਜਿੱਤੇ ਹਨ | ਜੇਕਰ ਸੱਤਾਧਾਰੀ ਧਿਰ ਦੀ ਗੱਲ ਕੀਤੀ ਜਾਵੇ ਤਾਂ ਉਸ ਕੋਲੇ ਸਪਸ਼ਟ ਬਹੁਮਤ ਪ੍ਰਾਪਤ ਹੈ ਤੇ ਉਸ ਦੇ ਵਾਰਡ ਨੰਬਰ 8 ਤੋਂ ਜਿੱਤੇ ਵਿਨੈਪਾਲ ਕੌਰ ਦੌਧਰੀਆ ਅਤੇ ਵਾਰਡ ਨੰਬਰ 10 ਤੋਂ ਚੋਣ ਜਿੱਤੇ ਵਿਕਰਮਜੀਤ ਸਿੰਘ ਘਾਤੀ ਹੀ ਬੀ.ਸੀ. ਸ਼ੇ੍ਰਣੀ ਦੇ ਕੌਂਸਲਰ ਹਨ | ਇਸ ਲਈ ਮੋਗਾ ਨਗਰ ਨਿਗਮ ਦੇ ਮੇਅਰ ਦਾ ਤਾਜ ਇਨ੍ਹਾਂ ਦੋ ਕੌਂਸਲਰਾਂ ਵਿਚੋਂ ਹੀ ਇਕ ਦੇ ਸਿਰ ਸਜੇਗਾ ਕਿਉਂਕਿ ਦੂਸਰੇ ਦੋ ਜੇਤੂ ਬੀ.ਸੀ. ਕੌਂਸਲਰ ਵਿਰੋਧੀ ਪਾਰਟੀਆਂ ਨਾਲ ਸਬੰਧਿਤ ਹਨ | ਇਸ ਲਈ ਉਨ੍ਹਾਂ ਨੂੰ ਇਸ ਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ | ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਮੇਅਰ ਦਾ ਤਾਜ ਕਿਸ ਦੇ ਸਿਰ ਸਜਦਾ ਹੈ |
ਪਿਛਲੀ ਖ਼ਬਰ ਸਹਾਇਕ ਲਾਈਨਮੈਨਾਂ 'ਤੇ ਸਰਕਾਰੀ ਤਸ਼ੱਦਦ ਦੇ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਅਗਲੀ ਖ਼ਬਰ ਮੈਕਰੋ ਗਲੋਬਲ ਮੋਗਾ ਵਿਖੇ ਵਿਸ਼ੇਸ਼ ਸੈਮੀਨਾਰ 9 ਨੂੰ -ਗੁਰਮਿਲਾਪ ਸਿੰਘ ਡੱਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।