26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਨਗਰ ਪੰਚਾਇਤ ਦਫ਼ਤਰ ਨਿਹਾਲ ਸਿੰਘ ਵਾਲਾ ਵਿਖੇ ਲੋਕ ਕਲਿਆਣ ਮੇਲਾ 2.0 ਆਯੋਜਿਤ

ਨਿਹਾਲ ਸਿੰਘ ਵਾਲਾ, 25 ਸਤੰਬਰ (ਸੁਖਦੇਵ ਸਿੰਘ ਖਾਲਸਾ)-ਨਗਰ ਪੰਚਾਇਤ ਦਫਤਰ ਨਿਹਾਲ ਸਿੰਘ ਵਾਲਾ ਵਿਖੇ ਏ. ਡੀ.

ਅਜੀਤ ਡੈਸਕ 26-09-2026
ਨਿਹਾਲ ਸਿੰਘ ਵਾਲਾ, 25 ਸਤੰਬਰ (ਸੁਖਦੇਵ ਸਿੰਘ ਖਾਲਸਾ)-ਨਗਰ ਪੰਚਾਇਤ ਦਫਤਰ ਨਿਹਾਲ ਸਿੰਘ ਵਾਲਾ ਵਿਖੇ ਏ.ਡੀ.ਸੀ. ਜਸਪਿੰਦਰ ਸਿੰਘ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਗਰ ਪੰਚਾਇਤ ਦੇ ਪ੍ਰਧਾਨ ਜਗਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਲੋਕ ਕਲਿਆਣ ਮੇਲਾ 2.0 ਦਾ ਸਮਾਜਿਕ ਤੇ ਜਾਗਰੂਕਤਾ ਲਈ ਆਯੋਜਨ ਸਫਲਤਾ ਪੂਰਵਕ ਰਿਹਾ। ਇਸ ਮੇਲੇ ’ਚ ਸਿਹਤ ਵਿਭਾਗ, ਫੂਡ ਸਪਲਾਈ ਵਿਭਾਗ, ਵੱਖ-ਵੱਖ ਬੈਂਕਾਂ ਅਤੇ ਸੀ.ਡੀ.ਪੀ. ਦੇ ਅਧਿਕਾਰੀਆਂ ਵਲੋਂ ਸ਼ਿਰਕਤ ਕੀਤੀ। ਇਸ ਮੌਕੇ ਪੁੱਜੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਰੇਹੜੀ ਫੜੀ ਵਾਲਿਆਂ ਨੂੰ ਲਾਭ ਯੋਗ ਸਰਕਾਰੀ ਪੀ.ਐਮ. ਸਵੈਨਿਧੀ ਅਤੇ ਸਵੈਨਿਧੀ ਸੇ ਸਮਰਿੱਧੀ ਸਕੀਮਾਂ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਪੁੱਜੇ ਜ਼ਿਲ੍ਹੇ ਦੇ ਸੀ.ਐਮ.ਐਮ. ਜਸਵਿੰਦਰ ਸਿੰਘ ਵਲੋਂ ਸਟਰੀਟ ਵੈਂਡਰਜ ਨੂੰ ਲੋਨ ਸੰਬੰਧੀ ਜਾਣਕਾਰੀ ਤੋਂ ਇਲਾਵਾ ਸਮਾਜਕ ਸੁਧਾਰ, ਸਾਂਝੀ ਜ਼ਿੰਮੇਵਾਰੀ ਅਤੇ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ। ਸੀ.ਡੀ.ਪੀ. ਟੀਮ ਅਤੇ ਸਿਹਤ ਵਿਭਾਗ ਨੇ ਸਿਹਤ ਸਬੰਧੀ ਜਾਣਕਾਰੀ ਤੇ ਟਰੇਨਿੰਗ ਦਿੰਦਿਆਂ ਮੈਡੀਕਲ ਕੈਂਪ ਵੀ ਲਗਾਇਆ ਗਿਆ। ਇਸ ਮੌਕੇ 16 ਨਵੀਆਂ ਰਜਿਸਟਰੇਸ਼ਨਾਂ ਵੀ ਕੀਤੀਆਂ ਗਈਆਂ। ਕੈਂਪ ਦੇ ਅੰਤ ’ਚ ਸੰਯੁਕਤ ਡਿਪਟੀ ਡਾਇਰੈਕਟਰ ਕਮ ਕਾਰਜਸਾਧਕ ਅਫਸਰ ਦਵਿੰਦਰ ਸਿੰਘ ਤੂਰ ਵਲੋਂ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦਾ ਲੋਕ ਕਲਿਆਣ ਮੇਲੇ ਦੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ| ਇਸ ਮੌਕੇ ਸੰਯੁਕਤ ਡਿਪਟੀ ਡਾਇਰੈਕਟਰ ਕਮ ਕਾਰਜ ਸਾਧਕ ਅਫਸਰ ਦਵਿੰਦਰ ਸਿੰਘ ਤੂਰ, ਇੰਸਪੈਕਟਰ ਜਤਿੰਦਰਪਾਲ, ਐਮ.ਸੀ. ਜਗਰੂਪ ਸਿੰਘ, ਡਾ. ਜੋਗਰਾਜ ਸਿੰਘ, ਭੁਪੇਸ਼ ਗਰਗ, ਮਿਸਿਜ਼ ਨੀਰਜ, ਅਨਿਲ ਕੁਮਾਰ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਿਰਾਏਦਾਰ ਨੇ ਮਕਾਨ ਮਾਲਕ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ ਅਗਲੀ ਖ਼ਬਰ ਇਸਕਾਨ ਪ੍ਰਚਾਰ ਕਮੇਟੀ ਮੋਗਾ ਵਲੋਂ ਦਰਸ਼ਨਾ ਮਹਿਦੀ ਰੱਤਾ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਭਲਕੇ ਚਿੰਤਪੁਰਨੀ ਧਰਮਸ਼ਾਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।