04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਭਗਤ ਪੂਰਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੈਡੀਕਲ ਤੇ ਖੂਨਦਾਨ ਕੈਂਪ

ਅਜੀਤ ਡੈਸਕ 07-06-2026
ਕੋਟ ਈਸੇ ਖਾਂ, 6 ਜੂਨ (ਗੁਰਮੀਤ ਸਿੰਘ ਖਾਲਸਾ)-ਗਰੀਬਾਂ, ਲਾਚਾਰਾਂ ਤੇ ਲੋੜਵੰਦਾਂ ਲਈ ਹੱਥੀਂ ਸੇਵਾਵਾਂ ਨਿਭਾਉਣ ਵਾਲੇ ਕਿਰਤੀ ਗੁਰਸਿੱਖ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਲਾਕੇ ਦੀ ਨਾਮਵਰ ਭਗਤ ਪੂਰਨ ਸਿੰਘ ਸੇਵਾ ਸੰਸਥਾ ਕੋਟ ਈਸੇ ਖਾਂ ਵਲੋਂ ਸਥਾਨਕ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਮੁਫਤ ਮੈਡੀਕਲ ਅਤੇ ਖੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦੀ ਸ਼ੁਰੂਆਤ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਸਥਾ ਦੇ ਸੇਵਾਦਾਰਾਂ ਤੇ ਸੰਗਤਾਂ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਜਾਪ ਕੀਤੇ ਗਏ¢ ਉਪਰੰਤ ਮੁੱਖ ਰਾਗੀ ਭਾਈ ਬਾਜ਼ ਸਿੰਘ ਨੇ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ | ਕੈਂਪ ਦਾ ਉਦਘਾਟਨ ਵਾਤਾਵਰਨ ਪ੍ਰੇਮੀ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਨੇ ਕਰਦਿਆਂ ਸੰਸਥਾ ਦੀ ਸ਼ਲਾਘਾ ਕੀਤੀ | ਕੈਂਪ ਦੌਰਾਨ ਮੁਕਤ ਸਹਿਯੋਗੀ ਡਾ. ਸੰਜੀਵ ਮਿੱਤਲ, ਡਾ. ਗੌਰਵ ਧਮੀਜਾ ਤੇ ਉਨ੍ਹਾਂ ਦੀ ਟੀਮ ਵਲੋਂ ਕਰੀਬ 150 ਲੋਕਾਂ ਦੀ ਮੈਡੀਕਲ ਜਾਂਚ ਕੀਤੀ ਗਈ¢ ਮਿੱਤਲ ਹਸਪਤਾਲ ਬਲੱਡ ਬੈਂਕ ਤੋਂ ਮੈਡਮ ਪਿੰਕੀ ਅਰੋੜਾ ਦੇ ਸਹਿਯੋਗ ਨਾਲ ਲਗਾਏ ਖੂਨ ਦਾਨ ਕੈਂਪ ਵਿਚ 50 ਦੇ ਕਰੀਬ ਖੂਨ ਦਾਨੀਆਂ ਨੂੰ ਸੰਸਥਾ ਵਲੋਂ ਮੈਡਲ, ਸਰਟੀਫਿਕੇਟ ਤੇ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ¢ ਭਾਊ ਵਿਜੇ ਕਾਲੜਾ ਤੇ ਸਾਥੀਆਂ ਦਾ ਖੂਨ ਦਾਨ ਕੈਂਪ ਵਿਚ ਵਿਸ਼ੇਸ਼ ਸਾਥ ਮਿਲਿਆ¢ ਇਸ ਮÏਕੇ ਸੰਸਥਾ ਦੇ ਸੇਵਾਦਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਾਨ ਗੁਰਸਿੱਖ ਭਗਤ ਪੂਰਨ ਸਿੰਘ ਵਲੋਂ ਆਪਣੇ ਜੀਵਨ ਕਾਲ ਦੌਰਾਨ ਵਾਤਾਵਰਨ ਅਤੇ ਲੋੜਵੰਦਾਂ ਲਈ ਨਿਭਾਈਆਂ ਗਈਆਂ ਲਾਮਿਸਾਲ ਸਵਾਵਾਂ ਸਾਡੇ ਲਈ ਪ੍ਰੇਰਨਾ ਸਰੋਤ ਹਨ ਤੇ ਉਨ੍ਹਾਂ ਦੇ ਸੇਵਾ ਮਈ ਜੀਵਨ ਤੋਂ ਸੇਧ ਲੈ ਕੇ ਹੋਂਦ ਵਿਚ ਆਈ ਸਾਡੀ ਸੰਸਥਾ ਦਾ ਮੁੱਖ ਉਦੇਸ਼ ਜਿੱਥੇ ਲੋੜਵੰਦਾਂ ਦੀ ਸਹਾਇਤਾ ਲਈ ਹਰ ਵੇਲੇ ਤਤਪਰ ਰਹਿਣਾ ਹੈ | ਇਸ ਕੈਂਪ ਵਿਚ ਪੁੱਜੇ ਲੋਕਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ¢ ਇਸ ਕੈਂਪ ਦੌਰਾਨ ਡਾਕਟਰਾਂ ਦੀ ਟੀਮ ਤੇ ਸੰਸਥਾ ਦੇ ਸੇਵਾਦਾਰਾਂ ਤੋਂ ਇਲਾਵਾ ਇਲਾਕੇ ਦੇ ਹੋਰ ਮੁਹਤਬਰ, ਰਾਜਸੀ, ਸਮਾਜਸੇਵੀ ਆਗੂ ਹਾਜ਼ਰ ਰਹੇ¢
ਪਿਛਲੀ ਖ਼ਬਰ ਬਾਘਾ ਪੁਰਾਣਾ ਫੋਟੋਗ੍ਰਾਫਰ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਅਧਿਆਪਕਾ ਮਨਜੀਤ ਕੌਰ ਸਰਾਂ ਨੂੰ ਸੇਵਾਮੁਕਤੀ 'ਤੇ ਵਿਦਾਇਗੀ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।