04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਅਲਪਾਈਨ ਗਰਲਜ਼ ਕਾਲਜ ਵਿਖੇ ਨਵੀਂ ਸਿੱਖਿਆ ਨੀਤੀ ਅਨੁਸਾਰ ਦਾਖਲੇ ਸ਼ੁਰੂ

ਅਜੀਤ ਡੈਸਕ 07-06-2026
ਸਮਾਲਸਰ, 6 ਜੂਨ (ਗੁਰਜੰਟ ਕਲਸੀ ਲੰਡੇ)-ਅਲਪਾਈਨ ਗਰਲਜ਼ ਕਾਲਜ ਜੀ. ਟੀ. ਬੀ. ਗੜ੍ਹ ਵਿਚ ਨਵੀਂ ਸਿੱਖਿਆ ਨੀਤੀ ਅਨੁਸਾਰ ਸੈਸ਼ਨ 2026-27 ਤੋਂ ਦਾਖਲੇ ਸ਼ੁਰੂ ਹਨ ¢ ਜਿਸ ਵਿਚ ਬੀ. ਸੀ. ਏ. ਅਤੇ ਬੀ.ਕਾਮ ਕਰਨ ਵਾਲੇ ਵਿਦਿਆਰਥੀਆਂ ਲਈ ਇਕ ਸਾਲ ਪੂਰਾ ਕਰਨ ਤੇ ਸਰਟੀਫਿਕੇਟ ਮਿਲੇਗਾ ਦੋ ਸਾਲ ਪੂਰੇ ਕਰਨ 'ਤੇ ਡਿਪਲੋਮਾ ਮਿਲੇਗਾ | ਤਿੰਨ ਸਾਲ ਪੂਰੇ ਕਰਨ 'ਤੇ ਡਿਗਰੀ ਅਤੇ ਚਾਰ ਸਾਲ ਪੂਰੇ ਕਰਨ 'ਤੇ ਆਨਰਜ਼ ਡਿਗਰੀ ਮਿਲੇਗੀ¢ ਇਸ ਕਾਲਜ ਵਿਚ ਪੰਜ ਕੋਰਸ ਕਰਵਾਏ ਜਾਂਦੇ ਹਨ ਜਿੰਨਾਂ ਵਿਚ ਬੀ.ਏ., ਬੀ.ਸੀ.ਏ., ਬੀ.ਐਸ.ਸੀ. ਆਈ.ਟੀ., ਬੀ.ਐਸ.ਸੀ. ਫੈਸ਼ਨ ਡਿਜ਼ਾਇਨਿੰਗ ਅਤੇ ਬੀ. ਕਾਮ ਸ਼ਾਮਿਲ ਹਨ¢ ਉੱਚ ਸਿੱਖਿਆ ਨੂੰ ਹਰ ਵਰਗ ਦੇ ਵਿਦਿਆਰਥੀਆਂ ਤੱਕ ਪਹੁੰਚਾਉਣ ਅਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅਲਪਾਈਨ ਗਰਲਜ਼ ਕਾਲਜ ਜਰਨਲ ਅਤੇ ਓ.ਬੀ.ਸੀ. ਵਿਦਿਆਰਥੀਆਂ ਨੂੰ 30 ਪ੍ਰਤੀਸ਼ਤ ਸਕਾਲਰਸ਼ਿਪ ਦਾ ਲਾਭ ਦੇ ਰਿਹਾ ਹੈ¢ ਇਹ ਕਾਲਜ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਸੱਭਿਆਚਾਰਕ ਨਾਲ ਜੋੜਦਾ ਹੈ¢ ਪਿਛਲੇ ਕੁਝ ਸਾਲਾਂ ਤੋਂ ਇਸ ਕਾਲਜ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਆਪਣਾ ਤੇ ਕਾਲਜ ਦਾ ਨਾਂਅ ਰੌਸ਼ਨ ਕਰਦੇ ਆ ਰਹੇ ਹਨ¢ ਕਾਲਜ ਦੇ ਪ੍ਰਬੰਧਕ ਕੁਲਜਿੰਦਰ ਕੌਰ ਨੇ ਵਾਤਾਵਰਨ ਦਿਵਸ ਮੌਕੇ ਵਿਦਿਆਰਥੀਆਂ ਨੂੰ ਆਪਣੇ ਆਲੇ ਦੁਆਲੇ ਸਫਾਈ ਸਬੰਧੀ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਤੋਂ ਬੂਟੇ ਲਵਾਏ ¢ ਉਨ੍ਹਾਂ ਕਿਹਾ ਕਿ ਅਲਪਾਈਨ ਗਰਲਜ਼ ਕਾਲਜ ਹਮੇਸ਼ਾ ਹੀ ਵਿਦਿਆਰਥੀਆਂ ਦੀ ਬਿਹਤਰੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਵਚਨਬੱਧ ਰਿਹਾ ਹੈ ¢
ਪਿਛਲੀ ਖ਼ਬਰ ਸ਼ਾਂਤਮਈ ਧਰਨਾ ਦੇ ਰਹੇ ਬੇਰੁਜ਼ਗਾਰ ਲਾਈਨਮੈਨਾਂ 'ਤੇ ਕੀਤੇ ਤਸ਼ੱਦਦ ਨਾਲ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਨੰਗਾ ਹੋਇਆ-ਖਣਮ... ਅਗਲੀ ਖ਼ਬਰ ਬਾਘਾ ਪੁਰਾਣਾ ਫੋਟੋਗ੍ਰਾਫਰ ਯੂਨੀਅਨ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।