31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਪੀੜਤ ਸਹਾਇਤਾ ਸਮਿਤੀ ਵਲੋਂ ਮੁਫ਼ਤ ਬੀ.ਐਮ.ਡੀ. ਜਾਂਚ ਕੈਂਪ

ਅਜੀਤ ਡੈਸਕ 08-06-2026
ਧਰਮਕੋਟ, 7 ਜੂਨ (ਪਰਮਜੀਤ ਸਿੰਘ)-ਪੀੜਤ ਸਹਾਇਤਾ ਸਮਿਤੀ ਵਲੋਂ ਮੁਫ਼ਤ ਬੋਨ ਮਿਨਰਲ ਡੈਨਸਿਟੀ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿਚ 95 ਮਰੀਜ਼ਾਂ ਦੀ ਸਫਲਤਾਪੂਰਵਕ ਜਾਂਚ ਕੀਤੀ ਗਈ | ਕੈਂਪ ਵਿਚ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਆਪਣੀਆਂ ਹੱਡੀਆਂ ਦੀ ਜਾਂਚ ਕਰਵਾਈ ਅਤੇ ਸਿਹਤ ਸੰਬੰਧੀ ਲਾਭਕਾਰੀ ਜਾਣਕਾਰੀ ਪ੍ਰਾਪਤ ਕੀਤੀ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸੀ.ਏ. ਨੇਮੇਸ਼ੂ ਜਿੰਦਲ ਹਾਜ਼ਰ ਰਹੇ | ਸਮਾਗਮ ਵਿਚ ਸਮਿਤੀ ਦੇ ਪ੍ਰਧਾਨ ਅਭਿਸ਼ੇਕ ਜਿੰਦਲ, ਮਹਾ ਮੰਤਰੀ ਰਾਮਪਾਲ ਗੋਇਲ ਸਾਬਕਾ ਪ੍ਰਧਾਨ ਅਨਿਲ ਬਾਂਸਲ, ਸਾਬਕਾ ਪ੍ਰਧਾਨ ਡਾ. ਰਾਜੇਸ਼ ਪੁਰੀ, ਖ਼ਜ਼ਾਨਚੀ ਸੰਜੀਵ ਜਿੰਦਲ ਦੇਵ ਬ੍ਰਦਰਜ਼ ਅਤੇ ਸੰਕਟ ਮੋਚਨ ਸਭਾ ਦੇ ਉਪ ਪ੍ਰਧਾਨ ਰਾਹੁਲ ਗਰਗ, ਸਤਿਆ ਸਾਈਾ ਮੈਡੀਕਲ ਕਾਲਜ ਤੋਂ ਡਾ. ਕੇਸ਼ਵ ਅਤੇ ਡਾ. ਮੰਡਲ ਨੇ ਹੱਡੀਆਂ ਦੀ ਸਿਹਤ ਅਤੇ ਬਿਮਾਰੀਆਂ ਤੋਂ ਬਚਾਅ ਸੰਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ | ਕੈਂਪ ਵਿਚ ਨਿਊਰੋਥੈਰਾਪਿਸਟ ਮੁਕੇਸ਼ ਕੋਚਰ, ਰਾਮ ਸਿੰਘ, ਰਵਿੰਦਰ ਸਿੰਘ, ਰਾਘਵ, ਰਾਜਿੰਦਰ ਅਤੇ ਰਾਜਨ ਵੀ ਹਾਜ਼ਰ ਰਹੇ | ਮਾਹਿਰਾਂ ਨੇ ਕਿਹਾ ਕਿ ਸਮੇਂ-ਸਮੇਂ 'ਤੇ ਬੀ.ਐਮ.ਡੀ. ਜਾਂਚ ਕਰਵਾਉਣ ਨਾਲ ਓਸਟੀਓਪੋਰੋਸਿਸ, ਹੱਡੀਆਂ ਦੀ ਕਮਜ਼ੋਰੀ ਅਤੇ ਜੋੜਾਂ ਨਾਲ ਸੰਬੰਧਿਤ ਸਮੱਸਿਆਵਾਂ ਦਾ ਸਮੇਂ ਸਿਰ ਪਤਾ ਲਗਾਇਆ ਜਾ ਸਕਦਾ ਹੈ, ਜਿਸ ਨਾਲ ਉਚਿੱਤ ਇਲਾਜ ਸੰਭਵ ਹੁੰਦਾ ਹੈ | ਕੈਂਪ ਵਿਚ ਆਏ ਮਰੀਜ਼ਾਂ ਨੂੰ ਸਿਹਤ ਸੰਬੰਧੀ ਜ਼ਰੂਰੀ ਸਲਾਹਾਂ ਵੀ ਦਿੱਤੀਆਂ ਗਈਆਂ | ਅੰਤ ਵਿਚ ਸਮਿਤੀ ਦੇ ਅਹੁਦੇਦਾਰਾਂ ਨੇ ਸਾਰੇ ਡਾਕਟਰਾਂ, ਸਹਿਯੋਗੀਆਂ ਅਤੇ ਹਾਜ਼ਰ ਪਤਵੰਤਿਆਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਨਗਰ ਨਿਗਮ ਤੇ ਨਗਰ ਕੌਸਲ ਚੋਣਾਂ 'ਚ ਆਪ ਦਾ ਵਧੀਆ ਪ੍ਰਦਰਸ਼ਨ ਸੂਬਾ ਸਰਕਾਰ ਵਲੋਂ ਕੀਤੇ ਕੰਮਾਂ 'ਤੇ ਮੋਹਰ-ਪ੍ਰਧਾਨ ਦੀਸ਼ਾ... ਅਗਲੀ ਖ਼ਬਰ ਮਿਡਲ ਸਕੂਲ ਭੇਖਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।