31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਰਿਟਾਇਰਮੈਂਟ ਤੋਂ ਬਾਅਦ ਪਿੰਡ ਆਏ ਫ਼ੌਜੀ ਦਾ ਪਿੰਡ ਵਾਸੀਆਂ ਵਲੋਂ ਸਨਮਾਨ

ਅਜੀਤ ਡੈਸਕ 11-06-2026
ਸਮਾਲਸਰ, 10 ਜੂਨ (ਗੁਰਜੰਟ ਕਲਸੀ ਲੰਡੇ)-ਭਾਰਤੀ ਥਲ ਸੈਨਾ ਦੇ 3 ਸਿੱਖ ਲਾਈ ਦਾ ਰੈਜਮਿੰਟ ਸੈਂਟਰ ਫਤਹਿਗੜ (ਉੱਤਰ ਪ੍ਰਦੇਸ਼) ਦੇ ਨੌਜਵਾਨ ਹੌਲਦਾਰ ਕੁਲਵੰਤ ਸਿੰਘ ਆਪਣੀ 20 ਸਾਲ ਦੀ ਭਾਰਤੀ ਸੈਨਾ ਵਿਚ ਸੇਵਾ ਨਿਭਾਉਣ ਤੋਂ ਬਾਅਦ ਆਪਣੇ ਪਿੰਡ ਪਹੁੰਚੇ | ਉਨ੍ਹਾਂ ਦਾ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਵਲੋਂ ਸ਼ਾਨਦਾਰ ਢੰਗ ਨਾਲ ਸਵਾਗਤ ਕੀਤਾ ਗਿਆ | ਕੁਲਵੰਤ ਸਿੰਘ ਇਕ ਮਜ਼ਦੂਰ ਪਰਿਵਾਰ ਨਾਲ ਸੰਬੰਧ ਰੱਖਦੇ ਹਨ | ਉਨ੍ਹਾਂ ਦੱਸਿਆ ਕਿ ਉਹ ਇਸ ਮੁਕਾਮ ਤੇ ਪਹੁੰਚਣ ਲਈ ਬੜੀਆਂ ਤੰਗੀਆਂ, ਤੁਰਸ਼ੀਆਂ, ਔਕੜਾਂ ਦਾ ਸਾਹਮਣਾ ਕੀਤਾ | ਉਨ੍ਹਾਂ ਨੇ ਦੇਸ਼ ਵਿਚ ਸ੍ਰੀਨਗਰ, ਜੰਮੂ, ਗੁਹਾਟੀ, ਆਸਾਮ, ਸਿੱਕਮ, ਮਊ ਆਦਿ ਵੱਖ-ਵੱਖ ਥਾਵਾਂ 'ਤੇ ਸੇਵਾ ਨਿਭਾਈ | ਪਿੰਡ ਪਹੁੰਚਣ ਉਪਰੰਤ ਸਭ ਤੋਂ ਪਹਿਲਾਂ ਉਨ੍ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ | ਪਿੰਡ ਵਾਸੀਆਂ ਨੇ ਉਨ੍ਹਾਂ ਦੇ ਉਜਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਦੇ ਪਿਤਾ ਨੇ ਮੌਕੇ ਤੇ ਹਾਜ਼ਰ ਸਮੂਹ ਗ੍ਰਾਮ ਪੰਚਾਇਤਾਂ, ਮੁਹਤਬਰਾਂ, ਨੰਬਰਦਾਰਾਂ, ਸਰਪੰਚਾਂ, ਬਲਾਕ ਸੰਮਤੀ ਮੈਂਬਰਾਂ ਆਦਿ ਦਾ ਸ਼ੁਕਰੀਆ ਅਦਾ ਕੀਤਾ |
ਪਿਛਲੀ ਖ਼ਬਰ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਪੁਲਿਸ ਦਾ ਸਹਾਰਾ ਲੈ ਰਹੀ ਆਪ ਸਰਕਾਰ-ਗੁਰਜੰਟ ਧਾਲੀਵਾਲ ਅਗਲੀ ਖ਼ਬਰ ਪਿੰਡ ਕੋਰੇ ਵਾਲਾ ਵਿਖੇ ਗੁਰਦੁਆਰਾ ਸਾਹਿਬ ਨੂੰ ਜਗ੍ਹਾ ਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।