ਮੋਗਾ, 10 ਜੂਨ (ਗੁਰਤੇਜ ਸਿੰਘ ਬੱਬੀ)-ਹਲਕਾ ਮੋਗਾ ਅਧੀਨ ਪੈਂਦੇ ਪਿੰਡ ਕੋਰੇਵਾਲਾ ਕਲਾ ਵਿਖੇ ਪਿੰਡ ਦੇ ਦਾਨੀ ਪਰਿਵਾਰ ਸਵ: ਡਾ. ਮੰਦਰਪਾਲ ਸਿੰਘ ਦੇ ਪਰਿਵਾਰ ਵਲੋਂ ਉਨ੍ਹਾਂ ਦੀ ਯਾਦ ਦੀ ਵਿਚ 6 ਮਰਲੇ ਜਗ੍ਹਾ ਗੁਰਦੁਆਰਾ ਬਾਬਾ ਹਰਚਰਨ ਦਾਸ ਨੂੰ ਦਾਨ ਕੀਤੀ ਗਈ | ਇਸ ਮੌਕੇ ਦਾਨੀ ਪਰਿਵਾਰ ਬੀਬੀ ਮਨਜੀਤ ਕੌਰ ਉਨ੍ਹਾਂ ਦੇ ਪੁੱਤਰ ਸੁਖਜਿੰਦਰਪਾਲ ਸਿੰਘ, ਹਰਜਿੰਦਰਪਾਲ ਸਿੰਘ ਵਾਸੀ ਕੋਰੇ ਵਾਲਾ ਕਲਾਂ ਦਾ ਧੰਨਵਾਦ ਕਰਦਿਆਂ ਸਮੂਹ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਇਹ ਬਹੁਤ ਵੱਡਾ ਉਪਰਾਲਾ ਹੈ, ਜੋ ਦਾਨੀ ਪਰਿਵਾਰ ਨੇ ਫ਼ੈਸਲਾ ਲਿਆ ਹੈ | ਇਸ ਮੌਕੇ ਦਾਨੀ ਪਰਿਵਾਰ ਦਾ ਮਾਣ ਸਤਿਕਾਰ ਕੀਤਾ ਗਿਆ | ਇਸ ਮੌਕੇ ਪ੍ਰਧਾਨ ਗੁਰਨਾਮ ਸਿੰਘ ਨੇ ਕਿਹਾ ਕਿ ਅਸੀਂ ਹਮੇਸ਼ਾ ਰਿਣੀ ਰਹਾਂਗੇ ਇਸ ਪਰਿਵਾਰ ਦੇ ਜਿੰਨਾਂ ਨੇ ਵੱਡੇ ਦਾਨ ਵਿਚ ਹਿੱਸਾ ਪਾ ਕੇ ਗੁਰਦੁਆਰਾ ਸਾਹਿਬ ਲਈ ਜਗਾ ਦਾਨ ਕੀਤੀ |