ਮੋਗਾ, 10 ਜੂਨ (ਅਸ਼ੋਕ ਬਾਂਸਲ)-ਭਾਰਤੀ ਵਾਲਮੀਕਿ ਧਰਮ ਸਮਾਜ ਰਜਿ: ਨੰ: 1207 ਭਾਵਾਧਸ ਦੇ ਪ੍ਰਧਾਨ ਨਰੇਸ਼ ਬੋਹਤ ਦੀ ਪ੍ਰਧਾਨਗੀ ਹੇਠ ਇਕ ਸਨਮਾਨ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪ੍ਰਧਾਨ ਨਰੇਸ਼ ਬੋਹਤ ਨੇ ਦੱਸਿਆ ਕਿ ਨਗਰ ਨਿਗਮ ਮੋਗਾ ਦੀਆਂ ਚੋਣਾਂ ਵਿਚ ਜੇਤੂ ਰਹੀ ਵਾਰਡ ਨੰ: 40 ਦੀ ਕੌਂਸਲਰ ਨੀਟਾ ਕੌਰ ਅਤੇ ਉਨ੍ਹਾਂ ਦੇ ਪਤੀ ਤੀਰਥ ਸਿੰਘ ਵਿਸ਼ੇਸ਼ ਤੌਰ 'ਤੇ ਵਾਲਮੀਕੀ ਕਲੌਨੀ ਵਿਚ ਕੀਤੇ ਗਏ ਸਮਾਗਮ ਵਿਚ ਪਹੁੰਚੇ ਜਿੱਥੇ ਉਨ੍ਹਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੌਂਸਲਰ ਨੀਟਾ ਕੌਰ ਅਤੇ ਤੀਰਥ ਸਿੰਘ ਨੇ ਕਿਹਾ ਕਿ ਉਹ ਵਾਰਡ ਨੰ: 40 ਦੇ ਅਧੂਰੇ ਪਏ ਕੰਮਾਂ ਨੂੰ ਜਲਦੀ ਪੂਰਾ ਕਰਵਾਉਣਗੇ ਅਤੇ ਵਾਰਡ ਵਾਸੀਆਂ ਦੇ ਕੰਮ ਪਹਿਲ ਦੇ ਅਧਾਰ 'ਤੇ ਕੀਤੇ ਜਾਣਗੇ | ਇਸ ਮੌਕੇ ਨਵ-ਨਿਯੁਕਤ ਕੌਂਸਲਰ ਤੀਰਥ ਸਿੰਘ ਨੇ ਵਾਲਮੀਕੀ ਕਲੌਨੀ ਦੇ ਵਾਸੀਆਂ ਦਾ ਸਨਮਾਨਿਤ ਕਰਨ ਲਈ ਧੰਨਵਾਦ ਕੀਤੇ | ਇਸ ਮੌਕੇ ਰਾਧੇ ਕਿ੍ਸ਼ਨ, ਬਾਲੀ, ਸ਼ਮੀ ਬੋਹਤ, ਹੈਪੀ ਚੈਂਬਰ ਪ੍ਰਧਾਨ ਵਾਲਮੀਕਿ ਸਭਾ, ਸਫ਼ਾਈ ਸੇਵਕ ਯੂਨੀਅਨ ਦੇ ਚੇਅਰਮੈਨ ਰਾਜਿੰਦਰ ਬੋਹਤ ਗੰਗੂ, ਮੋਨੂੰ ਕੁਮਾਰ, ਅਸ਼ੋਕ ਕੁਮਾਰ, ਸੰਨੀ ਕੁਮਾਰ, ਸੋਨੂੰ ਕੁਮਾਰ, ਸਤੀਸ਼ ਕੁਮਾਰ, ਗੌਰਵ ਕੁਮਾਰ, ਮਹੇਸ਼ ਬਾਬੂ ਤੋਂ ਇਲਾਵਾ ਵਾੜ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ ਵੀ ਹਾਜ਼ਰ ਸਨ |