31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਲਵਿੰਦਰ ਸਿੰਘ ਸਦਿਉੜਾ ਪੰਜਾਬ ਸਵਰਨਕਾਰ ਸੰਘ ਦੇ ਸੂਬਾ ਸੈਕਟਰੀ ਨਿਯੁਕਤ

ਅਜੀਤ ਡੈਸਕ 12-06-2026
ਕੋਟ ਈਸੇ ਖਾਂ, 11 ਜੂਨ (ਗੁਰਮੀਤ ਸਿੰਘ ਖ਼ਾਲਸਾ)-ਸਵਰਨਕਾਰ ਸੰਘ ਕੋਟ ਈਸੇ ਖਾਂ ਦੇ ਪ੍ਰਧਾਨ ਸਲਵਿੰਦਰ ਸਿੰਘ ਸਦਿਉੜਾ ਦੀਆਂ ਯੂਨੀਅਨ ਪ੍ਰਤੀ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪੰਜਾਬ ਸਵਰਨਕਾਰ ਸੰਘ ਦਾ ਸੂਬਾ ਸੈਕਟਰੀ ਨਿਯੁਕਤ ਕੀਤਾ ਗਿਆ | ਉਨ੍ਹਾਂ ਦੇ ਇਸ ਅਹੁਦੇ ਨੂੰ ਲੈ ਕੇ ਨੂੰ ਲੈ ਕੇ ਸਾਥੀਆਂ ਵਲੋਂ ਭਾਰੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ | ਆਪਣੀ ਇਸ ਨਿਯੁਕਤੀ ਨੂੰ ਲੈ ਕੇ ਸਵਰਨਕਾਰ ਸੰਘ ਪੰਜਾਬ ਦੇ ਪ੍ਰਧਾਨ ਕਰਤਾਰ ਸਿੰਘ ਜੋੜਾ ਤੇ ਹੋਰਨਾਂ ਸੀਨੀਅਰ ਸਾਥੀਆਂ ਦਾ ਧੰਨਵਾਦ ਕਰਦਿਆਂ ਨਵ ਨਿਯੁਕਤ ਸੂਬਾ ਸੈਕਟਰੀ ਸਲਵਿੰਦਰ ਸਿੰਘ ਸਦਿਉੜਾ ਨੇ ਕਿਹਾ ਕਿ ਸੁਨਾਰ ਭਾਈਚਾਰੇ ਦੀਆਂ ਲੋੜਾਂ ਅਤੇ ਯੂਨੀਅਨ ਦੇ ਕੰਮ ਕਾਜ ਨੂੰ ਲੈ ਕੇ ਉਹ ਆਪਣੇ ਇਸ ਅਹੁਦੇ 'ਤੇ ਰਹਿੰਦੇ ਹੋਏ ਹੋਰ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਕੇ ਸਾਥੀਆਂ ਦੀਆਂ ਆਸਾਂ 'ਤੇ ਪੂਰਨ ਖਰੇ ਉੱਤਰਨਗੇ | ਇਸ ਮੌਕੇ ਉਨ੍ਹਾਂ ਨੂੰ ਬਲਵੀਰ ਸਿੰਘ ਰਾਮੂਵਾਲੀਆ ਪ੍ਰਧਾਨ ਸਵਰਨਕਾਰ ਸੰਘ ਮੋਗਾ, ਸੁਖਚੈਨ ਸਿੰਘ ਰਾਮੂਵਾਲੀਆ ਮੋਗਾ, ਅਜੀਤ ਸਿੰਘ, ਬਲਜੀਤ ਸਿੰਘ, ਕੁਲਵੰਤ ਸਿੰਘ, ਬੌਬੀ ਵਰਮਾ, ਕਮਲਜੀਤ ਸਿੰਘ ਸਦਿਓੜਾ, ਰਾਜੂ ਗੁਪਤਾ, ਨਿਰਮਲਜੀਤ ਸਿੰਘ, ਸੋਨੂੰ ਵਰਮਾ, ਵਤਨ ਸਚਦੇਵਾ, ਕਰਨ ਵਰਮਾ, ਰਾਕੇਸ਼ ਸੂਦ, ਸੋਨੂੰ ਵਰਮਾ, ਸੰਜੀਵ ਕੁਮਾਰ, ਮਲਕੀਤ ਸਿੰਘ, ਬੂਟਾ ਸਿੰਘ ਵਾਲੀਆ, ਹੈਪੀ ਵਰਮਾ, ਦਵਿੰਦਰ ਸਿੰਘ, ਪ੍ਰਭਜੀਤ ਸਿੰਘ, ਗੁਰਜੀਤ ਸਿੰਘ ਪਿ੍ੰਸ ਤੇ ਹੋਰਨਾਂ ਵਲੋਂ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਹਾਈ ਕਮਾਂਡ ਦਾ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਹੀਰਾ ਲਾਲ ਡਾਬਰ ਦੇ ਦਿਹਾਂਤ 'ਤੇ ਵੱਡੀ ਗਿਣਤੀ 'ਚ ਆਗੂਆਂ ਤੇ ਸੰਸਥਾਵਾਂ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਵਿਧਾਇਕ ਲਾਡੀ ਢੋਸ ਦੀ ਅਗਵਾਈ 'ਚ ਹਲਕੇ ਅੰਦਰ ਲੋੜਵੰਦਾਂ ਨੂੰ ਯੋਜਨਾਵਾਂ ਦਾ ਸਹੀ ਲਾਭ ਮਿਲ ਰਿਹਾ- ਕੌਂਸਲਰ ਅਰੁਣ ਸੀਕਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।