ਮੋਗਾ, 11 ਜੂਨ (ਗੁਰਤੇਜ ਸਿੰਘ ਬੱਬੀ)-ਬੱਚਿਆਂ ਵਿਚ ਲਿਖਤ ਕਲਾ ਨੂੰ ਨਿਖਾਰਨ ਅਤੇ ਮਾਂ ਬੋਲੀ ਪ੍ਰਤੀ ਸਤਿਕਾਰ ਪੈਦਾ ਕਰਨ ਲਈ ਅਧਿਆਪਕਾ ਰੁਪਿੰਦਰ ਕੌਰ ਵਲੋਂ ਮੋਗਾ ਵਿਚ ਆਯੋਜਿਤ ਪੰਜਾਬੀ ਸੁੰਦਰ ਲਿਖਾਈ ਕੈਂਪ ਸਿੱਖਿਆਰਥੀਆਂ ਲਈ ਇਕ ਯਾਦਗਾਰ ਅਤੇ ਪ੍ਰੇਰਣਾਦਾਇਕ ਸਮਾਗਮ ਸਾਬਤ ਹੋਇਆ | ਇਸ ਮੌਕੇ ਡਾ. ਸਰਬਜੀਤ ਕੌਰ ਬਰਾੜ ਨੇ ਸਟੇਜ ਸੰਚਾਲਨ ਕੀਤਾ, ਜਦ ਕਿ ਮੁੱਖ ਮਹਿਮਾਨ ਵਜੋਂ ਡਾ. ਸੁਰਜੀਤ ਦੌਧਰ ਨੇ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ਵਧਾਈ | ਸਮਾਗਮ ਵਿਚ ਮਨੀਸ਼ ਅਰੋੜਾ, ਨਿਸ਼ੂ ਅਰੋੜਾ, ਸ੍ਰੀਮਤੀ ਪੁਸ਼ਪਾ ਗੁਰਦਾਸਪੁਰ, ਉੱਭਰਦੇ ਗਾਇਕ ਜੂਲੀ ਕਾਲੜਾ, ਮੈਡਮ ਅੰਮਿ੍ਤਪਾਲ ਕੌਰ, ਮੈਡਮ ਪਿ੍ਆ, ਰੁਪਿੰਦਰ ਰੌਲੀ, ਗੁਰਜੀਤ ਸਿੰਘ, ਮੈਡਮ ਸੰਦੀਪ ਕੌਰ ਅਤੇ ਮੈਡਮ ਮਹਿੰਦਰ ਕੌਰ ਨੇ ਵੀ ਸ਼ਿਰਕਤ ਕੀਤੀ | ਸੁੰਦਰ ਲਿਖਾਈ ਮੁਕਾਬਲੇ ਦੀ ਜੱਜਮੈਂਟ ਸਿਮਰਨਜੀਤ ਸਿੰਘ ਅਤੇ ਮੈਡਮ ਕਮਲ ਵਲੋਂ ਕੀਤੀ ਗਈ | ਪੰਜਾਬੀ ਸੁੰਦਰ ਲਿਖਾਈ ਕਲਮ ਮੁਕਾਬਲੇ ਵਿਚ ਦਸਮ ਨੂਰ ਮੈਹਨ ਨੇ ਪਹਿਲਾ ਸਥਾਨ, ਅਧਿਆਪਕਾ ਪਰਮਜੀਤ ਕੌਰ ਨੇ ਦੂਸਰਾ ਸਥਾਨ, ਅਤੇ ਡੀ.ਏ.ਵੀ. ਕਾਲਜ ਚੰਡੀਗੜ੍ਹ ਤੋਂ ਗੁਰਮਨਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਇੰਨਾ ਹੀ ਨਹੀਂ ਪੰਜਾਬੀ ਸੁੰਦਰ ਲਿਖਾਈ ਜ਼ੈਲ ਪੈੱਨ ਵਿਚ ਅਧਿਆਪਕਾ ਜਸਵੀਰ ਕੌਰ ਦੌਲੇ ਵਾਲਾ ਮਾਇਰ ਨੇ ਪਹਿਲਾ ਸਥਾਨ, ਸੈਕਰਡ ਹਾਰਟ ਸਕੂਲ ਮੋਗਾ ਦੀ ਵਿਦਿਆਰਥਣ ਨਵਨੀਤ ਕੌਰ ਨੇ ਦੂਜਾ ਸਥਾਨ ਅਤੇ ਮੈਡਮ ਸ਼ਵਿੰਦਰਜੀਤ ਕੌਰ ਦੁਆਰਾ ਤੀਜਾ ਸਥਾਨ ਹਾਸਿਲ ਕੀਤਾ ਗਿਆ | ਇੱਥੇ ਵਿਸ਼ੇਸ਼ ਵਰਨਣਯੋਗ ਹੈ ਕਿ ਇਸ ਕੈਂਪ ਵਿਚ ਛੇ ਸਾਲ ਤੋਂ ਲੈ ਕੇ 60 ਸਾਲ ਤੱਕ ਦੀ ਸਿੱਖਿਆਰਥੀਆਂ ਨੇ ਪੂਰੀ ਸ਼ਿੱਦਤ ਨਾਲ ਭਾਗ ਲਿਆ | ਪੰਜਾਬੀ ਕੈਲੀਗ੍ਰਾਫੀ ਮੁਕਾਬਲੇ ਵਿਚ ਸਮਾਇਰਾ ਅਰੋੜਾ ਡੀ ਐਨ. ਮਾਡਲ ਸਕੂਲ ਨੇ ਪਹਿਲਾ ਸਥਾਨ, ਰਿਦਮ ਕਾਲੜਾ ਵਲੋਂ ਦੂਜਾ ਸੰਜਨਾ ਦੇਵੀ ਵਲੋਂ ਤੀਜਾ ਸਥਾਨ ਪ੍ਰਾਪਤ ਕੀਤਾ | ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਵਿਚ ਗੁਰਸਿਮਰਤ ਕੌਰ ਪਾਥਵੇਅਜ਼ ਗਲੋਬਲ ਸਕੂਲ ਵਲੋਂ ਪਹਿਲਾ ਸਥਾਨ, ਨਿਵਾਜ਼ਜੋਤ ਕੌਰ ਵਲੋਂ ਦੂਜਾ ਸਥਾਨ ਅਤੇ ਸੁਰਭੀ ਦੁਆਰਾ ਤੀਜਾ ਸਥਾਨ ਹਾਸਲ ਕੀਤਾ ਗਿਆ | ਨੰਨਾ ਵਿਦਿਆਰਥੀ ਪਰਮਵੀਰ ਸਿੰਘ ਕਲੇਰ ਅਤੇ ਨੰਨ੍ਹੀ ਵਿਦਿਆਰਥਣ ਹੀਰ ਕੌਰ ਆਪਣੀ ਮਿਹਨਤ ਅਤੇ ਲਗਨ ਦੁਆਰਾ ਖਿੱਚ ਦਾ ਕੇਂਦਰ ਬਣੇ ਰਹੇ | ਜੇਤੂ ਵਿਦਿਆਰਥੀਆਂ ਦੇ ਨਾਲ-ਨਾਲ ਸਾਰੇ ਭਾਗੀਦਾਰਾਂ ਨੂੰ ਵੀ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ | ਸਿੱਖਿਆਰਥੀਆਂ ਨੇ ਕਿਹਾ ਕਿ ਇਹ ਸਿਰਫ਼ ਸੁੰਦਰ ਲਿਖਾਈ ਕੈਂਪ ਨਹੀਂ, ਸਗੋਂ ਉਨ੍ਹਾਂ ਦੀ ਪਹਿਚਾਣ ਨੂੰ ਨਿਖਾਰਨ ਵਾਲਾ ਕੈਂਪ ਸੀ | ਆਨਲਾਈਨ ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ, ਜ਼ੈਲ ਪੈੱਨ ਸੁੰਦਰ ਲਿਖਾਈ ਮੁਕਾਬਲੇ ਵਿਚ ਪਲਵਿੰਦਰ ਸਿੰਘ ਕਾਹਲੋਂ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੇ ਪਹਿਲਾ, ਮਨਰੀਤ ਕੌਰ ਮਧੇਕੇ (ਮੋਗਾ) ਨੇ ਦੂਜਾ ਅਤੇ ਸੁਮਨਦੀਪ ਕੌਰ ਬਰਾੜ ਜ਼ਿਲ੍ਹਾ ਮੋਗਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪੰਜਾਬੀ ਕੈਲੀਗ੍ਰਾਫੀ ਮੁਕਾਬਲੇ ਵਿਚ ਸ਼੍ਰੀਮਤੀ ਰਮਨਦੀਪ ਕੌਰ ਬਠਿੰਡਾ ਨੇ ਪਹਿਲਾ, ਪਰਮਿੰਦਰ ਕੌਰ (ਬਰਨਾਲਾ) ਨੇ ਦੂਜਾ ਅਤੇ ਗੁਰਵਿੰਦਰ ਕੌਰ (ਲੁਧਿਆਣਾ) ਨੇ ਤੀਜਾ ਸਥਾਨ ਹਾਸਲ ਕੀਤਾ | ਕਲਮ ਮੁਕਾਬਲੇ ਵਿਚ ਜਸਮੀਤ ਕੌਰ ਡੇਲੂਆਣਾ (ਮਾਨਸਾ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਉਤਸਵ ਦੇ ਅੰਤ ਵਿਚ ਰੁਪਿੰਦਰ ਕੌਰ ਨੇ ਪੂਨਮ ਸਚਦੇਵਾ, ਸ੍ਰੀਮਤੀ ਰੁਪਿੰਦਰ ਰੌਲੀ, ਮਨੂ ਸ਼ਰਮਾ ਅਤੇ ਸਮੁੱਚੀ ਪ੍ਰਬੰਧਕੀ ਟੀਮ ਦਾ ਧੰਨਵਾਦ ਕੀਤਾ |