27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਸਫ਼ਾਈ ਸੇਵਕ, ਚੌਕੀਦਾਰ, ਮਿਡ-ਡੇ-ਮੀਲ ਯੂਨੀਅਨ ਬੀ.ਐਮ.ਐਸ. ਦਾ ਵਫ਼ਦ ਸੈਕਟਰੀ ਸੋਨਾਲੀ ਗਿਰੀ ਨੂੰ ਮਿਲਿਆ

ਅਜੀਤ ਡੈਸਕ 13-06-2026
ਮੋਗਾ, 12 ਜੂਨ (ਜਸਪਾਲ ਸਿੰਘ ਬੱਬੀ)-ਮਿਡ-ਡੇ-ਮੀਲ ਕੁੱਕ ਦਰਜਾ ਚਾਰ ਕਰਮਚਾਰੀ ਯੂਨੀਅਨ ਸਬੰਧਿਤ ਬੀ.ਐਮ.ਐਸ. ਨੇ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਦੀ ਅਗਵਾਈ ਹੇਠ ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ ਸਾਹਮਣੇ ਮੰਗਾ ਦੀ ਪੂਰਤੀ ਕਰਵਾਉਣ ਲਈ ਰੋਸ ਮੁਜ਼ਾਹਰਾ ਕੀਤਾ | ਉਪਰੰਤ ਵਫ਼ਦ ਸੈਕਟਰੀ ਸੋਨਾਲੀ ਗਿਰੀ ਆਈ.ਏ.ਐਸ. ਨੂੰ ਮਿਲਿਆ | ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਮੰਗਾਂ ਦਾ ਇਕ ਮੰਗ ਪੱਤਰ ਜਿਸ ਵਿਚ ਸਫ਼ਾਈ ਸੇਵਕ, ਚੌਕੀਦਾਰ ਮਿਡ-ਡੇ-ਮੀਲ ਵਰਕਰਾਂ ਲਈ ਡੀ.ਸੀ. ਰੇਟ ਤਨਖ਼ਾਹ ਵਿਚ ਤਰੁੱਟੀਆਂ ਜਿਵੇਂ ਕਿ ਹਰ ਮਹੀਨੇ ਤਨਖ਼ਾਹ ਬੈਂਕ ਖਾਤਿਆਂ ਵਿਚ ਦੇਣੀ ਅਤੇ ਬੱਚਿਆਂ ਦੀ ਗਿਣਤੀ 10 ਤੱਕ ਘੱਟ ਹੋਣ ਤੇ ਕਿਸੇ ਵੀ ਸਫ਼ਾਈ ਸੇਵਕ ਨੂੰ ਨਹੀਂ ਹਟਾਇਆ ਜਾਵੇਗਾ | ਮਿਡ-ਡੇ-ਮੀਲ ਦੀ ਤਨਖ਼ਾਹ ਵਿਚ ਵਾਧਾ ਕਰਨਾ ਬਾਰੇ ਦਿੱਤਾ | ਸੈਕਟਰੀ ਮੈਡਮ ਸੋਨਾਲੀ ਗਿਰੀ ਨੇ ਵਿਸ਼ਵਾਸ ਦਵਾਇਆ ਕਿ ਜਲਦੀ ਹੀ ਇਨ੍ਹਾਂ ਕਰਮਚਾਰੀਆਂ ਦੀ ਤਨਖ਼ਾਹ ਵਿਚ ਵਾਧਾ ਕੀਤਾ ਜਾਵੇਗਾ | ਇਸ ਮੌਕੇ ਜਰਨਲ ਸਕੱਤਰ ਮਮਤਾ ਬੇਗਮ, ਪਰਮਜੀਤ ਕੌਰ, ਕਮਲਜੀਤ ਕੌਰ, ਸੰਧਿਆ ਘਾਰੂ, ਕਮਲਜੀਤ ਕੌਰ ਕਲਿਆਣ, ਰਿੰਕੀ, ਸੰਦੀਪ ਕੌਰ, ਸੁਰੇਸ਼ ਕੁਮਾਰ, ਰਜਨੀ, ਕੁਲਦੀਪ ਕੌਰ, ਅਮਨ, ਜਸਵਿੰਦਰ ਕੌਰ, ਨਿਰਮਲ ਕੌਰ, ਸੁਖਦੇਵ ਸਿੰਘ ਮੁਕਤਸਰ, ਸੰਦੀਪ ਕੌਰ ਸਮਾਣਾ, ਅਮਰਜੀਤ ਸਿੰਘ ਪਹਲ, ਬੇਬੀ ਮੋਹਾਲੀ, ਰਕੇਮ ਕੌਰ ਬਠਿੰਡਾ, ਸੁਮਨ ਫ਼ਾਜ਼ਿਲਕਾ ਸ਼ਾਮਲ ਸਨ |
ਪਿਛਲੀ ਖ਼ਬਰ ਪੰਜਾਬ ਭਰ 'ਚ ਅੱਜ ਨੀਟ ਪੇਪਰ ਲੀਕ ਖ਼ਿਲਾਫ਼ ਪੁਤਲਾ ਫ਼ੂਕ ਮੁਜ਼ਾਹਰੇ ਅਗਲੀ ਖ਼ਬਰ ਬਾਘਾ ਪੁਰਾਣਾ 'ਚ ਆਮ ਆਦਮੀ ਪਾਰਟੀ ਦਾ ਰਾਤ ਭਰ ਧਰਨਾ-ਪ੍ਰਸ਼ਾਸਨ ਨਾਲ ਸਮਝੌਤੇ ਬਾਅਦ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।