06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਖੱਤਰੀ ਸਭਾ ਮੋਗਾ ਵਲੋਂ ਸਚਿਨ ਧੀਰ ਦੇ ਨਗਰ ਕੌਂਸਲਰ ਬਣਨ 'ਤੇ ਸਨਮਾਨ

ਅਜੀਤ ਡੈਸਕ 14-06-2026
ਮੋਗਾ, 13 ਜੂਨ (ਜਸਪਾਲ ਸਿੰਘ ਬੱਬੀ)-ਖੱਤਰੀ ਮਹਾਂ ਸਭਾ ਪੰਜਾਬ ਦੇ ਸੂਬਾ ਚੀਫ਼ ਪੈਟਰਨ ਅਤੇ ਮਾਰਕੀਟ ਕਮੇਟੀ ਕੋਟ ਈਸੇ ਖਾਂ ਦੇ ਸਾਬਕਾ ਚੇਅਰਮੈਨ ਵਿਜੇ ਧੀਰ ਦੇ ਹੋਣਹਾਰ ਸਪੁੱਤਰ ਸਚਿਨ ਧੀਰ ਦੇ ਹਾਲ ਹੀ ਵਿਚ ਹੋਈ ਮਿਊਾਸੀਪਲ ਚੋਣਾਂ ਵਿਚ ਨਗਰ ਕੌਂਸਲਰ ਕੋਟ ਈਸੇ ਖਾਂ ਦੇ ਕੌਂਸਲਰ ਚੁਣੇ ਜਾਣ 'ਤੇ ਖੱਤਰੀ ਸਭਾ ਮੋਗਾ ਨੇ ਸਨਮਾਨਿਤ ਕੀਤਾ | ਖੱਤਰੀ ਸਭਾ ਮੋਗਾ ਦੇ ਚੇਅਰਮੈਨ ਵਿਜੇ ਧੀਰ ਐਡਵੋਕੇਟ, ਡਾ. ਐਮ. ਐਲ. ਜੈਦਕਾ, ਵਿਕਾਸ ਕਪੂਰ, ਪ੍ਰਚਾਰ ਸਕੱਤਰ ਰਕੇਸ਼ ਸਿਤਾਰਾ ਅਤੇ ਸਰਬਜੀਤ ਮੈਂਗੀ ਨੇ ਕੌਂਸਲਰ ਸਚਿਨ ਧੀਰ ਨੂੰ ਸਨਮਾਨਿਤ ਕੀਤਾ | ਇਸ ਮੌਕੇ ਨਵ ਨਿਰਵਾਚਿਤ ਕੌਂਸਲਰ ਸਚਿਨ ਧੀਰ ਦੇ ਪਿਤਾ ਵਿਜੇ ਧੀਰ ਅਤੇ ਸਚਿਨ ਧੀਰ ਦੀ ਧਰਮ-ਪਤਨੀ ਡਾ. ਮਾਲਤੀ ਧੀਰ ਨੂੰ ਵੀ ਸਨਮਾਨਿਤ ਕੀਤਾ | ਇਸ ਮੌਕੇ ਵਿਜੇ ਧੀਰ ਨੇ ਕਿਹਾ ਕਿ ਖੱਤਰੀ ਸਭਾ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹਨ |
ਪਿਛਲੀ ਖ਼ਬਰ ਮਾਈ ਭਾਰਤ ਕੇਂਦਰ ਮੋਗਾ ਨੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ ਅਗਲੀ ਖ਼ਬਰ ਹਲਕਾ ਨਿਹਾਲ ਸਿੰਘ ਵਾਲਾ 'ਚ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।