25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਜੰਕ ਫੂਡ ਤੇ ਮਸਾਲੇਦਾਰ ਭੋਜਨ ਗਲੇ ਲਈ ਹਾਨੀਕਾਰਕ-ਡਾ. ਗੁਰਪ੍ਰੀਤ ਸਿੰਘ ਢਿੱਲੋਂ

ਅਜੀਤ ਡੈਸਕ 17-06-2026

ਕਿਸ਼ਨਪੁਰਾ ਕਲਾਂ, 16 ਜੂਨ (ਅਮੋਲਕ ਸਿੰਘ ਕਲਸੀ)-ਅੱਜ ਦੇ ਸਮੇਂ ਵਿਚ ਜੰਕ ਫੂਡ ਅਤੇ ਬਹੁਤ ਜ਼ਿਆਦਾ ਮਸਾਲੇਦਾਰ ਭੋਜਨ ਦੀ ਵਰਤੋਂ ਤੇਜ਼ੀ ਨਾਲ ਵਧ ਰਹੀ ਹੈ, ਜਿਸ ਕਾਰਨ ਗਲੇ ਅਤੇ ਖਾਣੇ ਦੀ ਨਾਲੀ ਨਾਲ ਸੰਬੰਧਿਤ ਬਿਮਾਰੀਆਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਹ ਵਿਚਾਰ ਗੁਲਜ਼ਾਰ ਸਿੰਘ ਯੂਨੀਵਰਸਲ ਸਕੂਲ ਦੇ ਮੁੱਖ ਸੰਚਾਲਕ ਅਤੇ ਉੱਘੇ ਸਮਾਜ ਸੇਵੀ ਡਾ. ਗੁਰਪ੍ਰੀਤ ਸਿੰਘ ਢਿੱਲੋਂ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਡਾ. ਢਿੱਲੋਂ ਨੇ ਦੱਸਿਆ ਕਿ ਬਹੁਤ ਜ਼ਿਆਦਾ ਮਸਾਲੇਦਾਰ ਭੋਜਨ ਖਾਣ ਨਾਲ ਗੈਸਟਰੋ-ਇਸੋਫੇਜੀਅਲ ਰਿਫਲਕਸ ਡਿਜ਼ੀਜ਼ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਇਸ ਬਿਮਾਰੀ ਵਿਚ ਖਾਣੇ ਦੀ ਨਾਲੀ ਵਿਚ ਮੌਜੂਦ ਤੇਜ਼ਾਬ ਉੱਪਰ ਵੱਲ ਆ ਜਾਂਦਾ ਹੈ, ਜੋ ਗਲੇ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਗਲੇ ਵਿਚ ਕੁਝ ਅਟਕਿਆ ਹੋਇਆ ਮਹਿਸੂਸ ਹੋਵੇ, ਲਗਾਤਾਰ ਦਰਦ ਰਹੇ, ਖਾਧਾ-ਪੀਤਾ ਉੱਪਰ ਨੂੰ ਆਵੇ, ਗਲੇ ਵਿਚੋਂ ਖੂਨ ਆਵੇ ਜਾਂ ਭੋਜਨ ਹਜ਼ਮ ਨਾ ਹੋਵੇ, ਤਾਂ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਅਜਿਹੀ ਸਥਿਤੀ ਵਿਚ ਤੁਰੰਤ ਮਾਹਿਰ ਡਾਕਟਰ ਨਾਲ ਸੰਪਰਕ ਕਰਕੇ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਬਿਮਾਰੀ ਨੂੰ ਗੰਭੀਰ ਹੋਣ ਤੋਂ ਪਹਿਲਾਂ ਹੀ ਕਾਬੂ ਕੀਤਾ ਜਾ ਸਕੇ। ਡਾ. ਢਿੱਲੋਂ ਨੇ ਲੋਕਾਂ ਨੂੰ ਸਿਹਤਮੰਦ ਖ਼ੁਰਾਕ ਅਪਣਾਉਣ, ਜੰਕ ਫੂਡ ਤੋਂ ਪਰਹੇਜ਼ ਕਰਨ ਅਤੇ ਸੰਤੁਲਿਤ ਭੋਜਨ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਡਾ. ਢਿੱਲੋਂ ਨੇ ਕਿਹਾ ਕਿ ਫਾਸਟ ਫੂਡ ਦੀ ਥਾਂ ਤੇ ਜੋ ਜਵਾਰ, ਕੋਦਰੇ, ਰਾਗੀ ਦਾ ਆਟਾ ਲੈ ਕੇ ਉਸ ਅਨਾਜ ਦੀ ਰੋਟੀ ਪਕਾ ਕੇ ਖਾ ਸਕਦੇ ਹਨ ਜੋ ਕਿ ਸਰੀਰ ਲਈ ਬਹੁਤ ਲਾਹੇਵੰਦ ਕਾਰਗਰ ਸਾਬਤ ਹੋਵੇਗਾ। 

ਪਿਛਲੀ ਖ਼ਬਰ ਸੁਪਰੀਮ ਕੋਰਟ ਨੇ ‘’ਸਮਾਧਾਨ ਸਮਾਰੋਹ’’ ਅਧੀਨ ਫਾਰਮ ਭਰਨ ਦੀ ਆਖ਼ਰੀ ਮਿਤੀ 31 ਜੁਲਾਈ ਤੱਕ ਵਧਾਈ-ਜ਼ਿਲ੍ਹਾ ਤੇ ਸੈਸ਼ਨ ਜੱਜ ਨੀ... ਅਗਲੀ ਖ਼ਬਰ ਭਾਈ ਦਰਸ਼ਨ ਸਿੰਘ ਥਰਾਜ ਸ਼੍ਰੋਮਣੀ ਅਕਾਲੀ ਦਲ ਹਲਕਾ ਬਾਘਾ ਪੁਰਾਣਾ ਦੇ ਬੀ.ਸੀ. ਵਿੰਗ ਦੇ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।