07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਸ਼੍ਰੋ. ਅਕਾਲੀ ਦਲ (ਬ) ਦੇ ਹਲਕਾ ਯੂਥ ਪ੍ਰਧਾਨ ਦਾ ਪਿੰਡ ਬੁੱਟਰ ਕਲਾਂ ਵਿਖੇ ਪਹੁੰਚਣ ’ਤੇ ਭਰਵਾਂ ਸੁਆਗਤ

ਅਜੀਤ ਡੈਸਕ 18-06-2026

ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਯੂਥ ਵਲੋਂ ਅਹਿਮ ਰੋਲ ਨਿਭਾਇਆ ਜਾਵੇਗਾ-ਜਸਦੀਪ ਸਿੰਘ ਗਿੱਲ ਡਾਲਾ
ਬੱਧਨੀ ਕਲਾਂ, 17 ਜੂਨ (ਸੰਜੀਵ ਕੋਛੜ)-ਬੀਤੇ ਦਿਨੀਂ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਦੀ ਸਿਫ਼ਾਰਸ਼ ਅਤੇ ਕੀਤੀ ਗਈ ਪਰਖ ਦੇ ਅਧਾਰ ‘ਤੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਨਵ ਨਿਯੁਕਤ ਕੀਤੇ ਗਏ ਸ਼੍ਰੋ. ਅਕਾਲੀ ਦਲ (ਬ) ਦੇ ਯੂਥ ਪ੍ਰਧਾਨ ਜਸਦੀਪ ਸਿੰਘ ਡਾਲਾ ਦਾ ਪਿੰਡ ਬੁੱਟਰ ਕਲਾਂ ‘ਚ ਸੀ. ਆਗੂ ਹਰਭੁਪਿੰਦਰ ਸਿੰਘ ਲਾਡੀ ਦੇ ਗ੍ਰਹਿ ਵਿਖੇ ਪਹੁੰਚਣ ਤੇ ਆਗੂਆਂ ਤੇ ਵਰਕਰਾਂ ਵਲੋਂ ਜਿੱਥੇ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ ਗਿਆ ਉੱਥੇ ਹੀ ਐਡਵੋਕੇਟ ਅਮਨਇੰਦਰ ਸਿੰਘ ਸੋਢੀ, ਹਰਭੁਪਿੰਦਰ ਸਿੰਘ ਲਾਡੀ ਅਤੇ ਹੋਰਨਾਂ ਵਲੋਂ ਉਨ੍ਹਾਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕਰਦਿਆਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਰਾਜਵਿੰਦਰ ਸਿੰਘ ਨੇ ਇਕੱਤਰ ਹੋਏ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਜਿੱਥੇ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਖੇਤਰੀ ਪਾਰਟੀ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਥ ਹੋਰ ਵਧੇਰੇ ਮਜ਼ਬੂਤ ਕਰਨ ਲਈ ਦਿਨ ਰਾਤ ਇਕ ਕਰਨ ਲਈ ਪ੍ਰੇਰਿਤ ਕੀਤਾ ਉੱਥੇ ਹੀ ਸਮੁੱਚੀ ਹਾਈਕਮਾਂਡ ਤੇ ਵਰਕਰਾਂ ਵਲੋਂ ਦਿੱਤੇ ਜਾ ਰਹੇ ਮਾਣ ਸਨਮਾਨ ਸਬੰਧੀ ਧੰਨਵਾਦ ਕੀਤਾ। ਇਸ ਮੌਕੇ ਯੂਥ ਪ੍ਰਧਾਨ ਜਸਦੀਪ ਸਿੰਘ ਗਿੱਲ ਡਾਲਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਸ਼੍ਰੋ. ਅਕਾਲੀ ਦਲ (ਬ) ਦੀ ਸਰਕਾਰ ਬਣਾਉਣ ਲਈ ਯੂਥ ਵਲੋਂ ਅਹਿਮ ਰੋਲ ਨਿਭਾਇਆ ਜਾਵੇਗਾ ਜਿਸ ਲਈ ਹੁਣੇ ਤੋਂ ਵੱਧ ਤੋਂ ਮੈਂਬਰਾਂ ਨੂੰ ਯੂਥ ਨਾਲ ਜੋੜਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਹਰਭੁਪਿੰਦਰ ਸਿੰਘ ਲਾਡੀ ਸਾਬਕਾ ਚੇਅਰਮੈਨ, ਐਡਵੋਕੇਟ ਅਮਨਇੰਦਰ ਸਿੰਘ ਸੋਢੀ, ਮਨਪ੍ਰੀਤ ਸਿੰਘ ਮਨੀ ਢਿੱਲੋਂ, ਹਰਮੇਲ ਸਿੰਘ ਸਾਬਕਾ ਪ੍ਰਧਾਨ, ਨਵਦੀਪ ਸਿੰਘ ਰਾਏ, ਗੁਰਸੇਵਕ ਸਿੰਘ ਗਿੱਲ ਆਦਿ ਤੋਂ ਇਲਾਵਾ ਹੋਰ ਵੀ ਆਗੂ ਤੇ ਵਰਕਰ ਹਾਜ਼ਰ ਸਨ।

 

ਪਿਛਲੀ ਖ਼ਬਰ -ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਸਾਬਕਾ ਵਿਦਿਆਰਥਣ ਨੇ ਸਕੂਲ ਦਾ ਵਧਾਇਆ ਮਾਣ ਕਵਾਂਟਲਿਨ ਪੋਲੀਟੈਕਨਿਕ ਯੂਨੀਵਰਸਿਟੀ ਕੈਨੇ... ਅਗਲੀ ਖ਼ਬਰ ਪ੍ਰਤਾਪ ਰੋਡ ’ਤੇ ਕੱਪੜਿਆਂ ਦੇ ਸ਼ੋਅ ਰੂਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਨੁਕਸਾਨ ਦਾ ਖ਼ਦਸ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।