06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਸੰਗਰੂਰ ’ਚ ਕਾਂਗਰਸ ਨੇ ਵਿੱਢੀਆਂ ਅਗਾਊਂ ਤਿਆਰੀਆਂ-ਢੀਂਗਰਾ

ਅਜੀਤ ਡੈਸਕ 23-06-2026
ਸੰਗਰੂਰ, 22 ਜੂਨ (ਅਮਨਦੀਪ ਸਿੰਘ ਬਿੱਟਾ) – ਪੰਜਾਬ ਪ੍ਰਦੇਸ ਕਾਂਗਰਸ ਦੇ ਸਾਬਕਾ ਸਕੱਤਰ ਅਤੇ ਕੌਂਸਲਰ ਨੱਥੂ ਲਾਲ ਢੀਂਗਰਾ ਨੇ ਕਿਹਾ ਕਿ ਬੂਥ ਪੱਧਰ ਤੱਕ ਕਾਂਗਰਸ ਵਲੋਂ ਵਰਕਰਾਂ ਨੂੰ ਜਥੇਬੰਦ ਕਰਨ ਲਈ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਕੜੀ ਤਹਿਤ ਸੰਗਰੂਰ ਦੇ 29 ਵਾਰਡਾਂ ਵਿਚ ਸੰਬੰਧਿਤ ਵਾਰਡਾਂ ਦੇ ਕੌਂਸਲਰਾਂ ਅਤੇ ਵਾਰਡ ਇੰਚਾਰਜਾਂ ਵਲੋਂ ਵੋਟਰ ਸੂਚੀਆਂ ਦਾ ਪੰਨਾ ਪ੍ਰਮੁੱਖ ਲਗਾਉਣ ਦੇ ਨਾਲ ਨਾਲ ਹਰ ਵੋਟਰ ’ਤੇ ਬਾਜ਼ ਅੱਖ ਰੱਖਣ ਲਈ ਵਰਕਰਾਂ ਦੀ ਡਿਊਟੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ । ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਰਹਿਨੁਮਾਈ ਹੇਠ ਸੰਗਰੂਰ ਨੂੰ ਕਾਂਗਰਸ ਪਾਰਟੀ ਦਾ ਨਮੂਨੇ ਦਾ ਹਲਕਾ ਜਿਸ ਦਾ ਮਨੋਰਥ ਵੱਡੀ ਜਿੱਤ ਨੂੰ ਨਿਸ਼ਚਤ ਕਰਨ ਹੈ ਤਾਂ ਜੋ ਦੇਸ਼ ਭਰ ’ਚ ਸੰਗਰੂਰ ਦਾ ਨਾਮ ਪ੍ਰਮੁੱਖਤਾ ਨਾਲ ਲਿਆ ਜਾਵੇ, ਦੇ ਅਜਿਹੇ ਉੱਦਮ ਦੀ ਗੱਲ ਕਰਦਿਆਂ ਢੀਂਗਰਾ ਨੇ ਕਿਹਾ ਕਿ ਅੱਜ ਜੋ ਅਗਾਊ ਤਿਆਰੀਆਂ ਇਸ ਹਲਕੇ ਵਿਚ ਚੱਲ ਰਹੀਆਂ ਹਨ ਤੋਂ ਇਹ ਗੱਲ ਯਕੀਨੀ ਹੈ ਕਿ ਸੰਗਰੂਰ ਵਿਚ ਕਾਂਗਰਸ ਦੀ ਵੱਡੀ ਜਿੱਤ ਯਕੀਨੀ ਹੈ।
ਪਿਛਲੀ ਖ਼ਬਰ ਡਾਇਟ ਅਹਿਮਦਪੁਰ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਅਗਲੀ ਖ਼ਬਰ ਮੈਡੀਕਲ ਕੈਂਪ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦੇ ਹਨ - ਰਾਕੇਸ਼ ਪ੍ਰਕਾਸ਼ ਗਰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।