11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਬਿਜਲੀ ਬੋਰਡ ਅਧਿਕਾਰੀਆਂ ਨੇ ਕਿਸਾਨ ਅਜੈਬ ਸਿੰਘ ਨੂੰ 47 ਦਿਨ ਕੀਤਾ ਖੱਜਲ ਖੁਆਰ-ਭਾਕਿਯੂ ਬਹਿਰਾਮ ਕੇ

ਅਜੀਤ ਡੈਸਕ 27-06-2026
ਧਰਮਕੋਟ, 26 ਜੂਨ (ਪਰਮਜੀਤ ਸਿੰਘ)-ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮ ਕੇ ਸੂਬਾ ਪ੍ਰਧਾਨ ਬੀ. ਕੇ. ਯੂ. ਬਹਿਰਾਮ ਕੇ, ਸੂਬਾ ਸਕੱਤਰ ਗੁਰਮੇਲ ਸਿੰਘ ਗਿੱਲ, ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਰੰਡਿਆਲਾ, ਕਿਸਾਨ ਆਗੂ ਜਗਰਾਜ ਸਿੰਘ ਧਾਲੀਵਾਲ ਨੇ ਇਕ ਸਾਂਝੇ ਬਿਆਨ ਰਾਹੀ ਕਿਹਾ ਕਿ ਕਿਸਾਨ ਅਜੈਬ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਧਰਮਕੋਟ ਨੇ ਜਥੇਬੰਦੀ ਦੇ ਆਗੂਆਂ ਨੂੰ ਦੱਸਿਆ ਕਿ ਮੇਰੇ ਖੇਤ ਤੋਂ 600 ਮੀਟਰ ਦੀ ਦੂਰੀ ‘ਤੇ ਇਕ 100 ਕੇ. ਵੀ. ਦਾ ਟਰਾਂਸਫ਼ਾਰਮਰ ਲੱਗਿਆ ਹੋਇਆ ਹੈ, ਜਿਸ ‘ਤੇ ਪੰਜ ਮੋਟਰਾਂ ਲੱਗੀਆਂ ਹੋਈਆਂ ਹਨ। ਜਦ ਕਿ ਮੇਰੀ ਮੋਟਰ ਸਾਰਿਆ ਤੋਂ ਅਖੀਰ ਵਿਚ ਲੱਗੀ ਹੋਈ ਹੈ। ਮੋਟਰ ਦੂਰ ਹੋਣ ਤੇ ਵੋਲਟੇਜ਼ ਡਰੋਪ ਹੋਣ ਕਾਰਨ ਹਰੇਕ ਪੈਡੀ ਸੀਜ਼ਨ ‘ਚ ਮੇਰੀ ਮੋਟਰ ਤਿੰਨ ਚਾਰ ਵਾਰ ਸੜ ਜਾਂਦੀ ਹੈ। ਇਸ ਸੰਬੰਧੀ ਮੈਂ ਇਕ ਦਰਖਾਸਤ 11 ਮਈ ਨੂੰ ਧਰਮਕੋਟ ਬਿਜਲੀ ਡਵੀਜ਼ਨ ਵਿਚ ਖ਼ੁਦ ਜਾ ਕੇ ਐਸ. ਡੀ. ਓ. ਕਰਨੈਲ ਸਿੰਘ ਨੂੰ ਦਿੱਤੀ ਜਿਨ੍ਹਾਂ ਨੇ ਜੇ. ਈ. ਸੰਦੀਪ ਸਿੰਘ ਨੂੰ ਮਾਰਕ ਕਰ ਦਿੱਤੀ ਤਾਂ ਉਸ ਤੋਂ ਬਾਅਦ ਮੈਂ ਹਰ ਰੋਜ ਲਗਾਤਾਰ ਧਰਮਕੋਟ ਬਿਜਲੀ ਘਰ ਦੇ ਚੱਕਰ ਲਾਉਂਦਾ ਰਿਹਾ ਪਰ ਹਰੇਕ ਵਾਰ ਮੈਨੂੰ ਜੇ. ਈ. ਵਲੋਂ ਲਾਰਾ ਲਾਇਆ ਜਾਂਦਾ ਰਿਹਾ ਕਿ ਤੁਸੀ ਕੱਲ੍ਹ ਆ ਜਾਉ ਤੁਸੀ ਪਰਸੋਂ ਆ ਜਾਉ ਇਸ ਤਰ੍ਹਾਂ ਕਰਦਿਆ ਕਰਦਿਆ 48 ਦਿਨ ਬੀਤ ਚੁੱਕੇ ਹਨ ਮੇਰੇ ਤੋਂ ਬਾਅਦ ਵਿਚ ਆਈਆ ਦਰਖਾਸਤਾਂ ਵਾਲਿਆ ਦੇ ਕੰਮ ਕਰ ਦਿੱਤੇ ਗਏ ਹਨ। ਪਰ ਮੈਂ ਇਕ ਆਰਥਿਕ ਪੱਖ ਤੋਂ ਕਮਜ਼ੋਰ ਤੇ ਢਾਈ ਏਕੜ ਜ਼ਮੀਨ ਦਾ ਮਾਲਕ ਹਾਂ। ਮੈਂ ਇਹ ਕੇਸ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਨੂੰ ਦੇ ਦਿੱਤਾ ਹੈ, ਜੋ ਜਥੇਬੰਦੀ ਕਰੇਗੀ ਉਹ ਮੈਨੂੰ ਮਨਜ਼ੂਰ ਹੋਵੇਗਾ। ਬਹਿਰਾਮ ਕੇ ਨੇ ਕਿਹਾ ਕਿ ਅਸੀ ਜਥੇਬੰਦੀ ਵਲੋਂ 30 ਜੂਨ ਤੱਕ ਦਾ ਅਲਟੀਮੇਟਮ ਦਿੰਦੇ ਹਾਂ ਜੇਕਰ ਕਿਸਾਨ ਅਜੈਬ ਸਿੰਘ ਵਾਸੀ ਧਰਮਕੋਟ ਦੀ ਮੋਟਰ ‘ਤੇ ਬਣਦਾ ਟਰਾਂਸਫ਼ਾਰਮਰ ਨਾ ਰੱਖਿਆ ਗਿਆ ਤਾਂ 30 ਜੂਨ ਤੋਂ ਧਰਮਕੋਟ ਬਿਜਲੀ ਘਰ ਦੇ ਗੇਟ ਅੱਗੇ ਪੱਕਾ ਮੋਰਚਾ ਲਾਵਾਂਗੇ। ਉਨ੍ਹਾਂ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ 30 ਜੂਨ ਨੂੰ ਸਾਰੇ ਇਕਾਈਆਂ ਦੇ ਪ੍ਰਧਾਨ ਤੇ ਟੀਮਾਂ ਲੈ ਕੇ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨ।
ਪਿਛਲੀ ਖ਼ਬਰ ਜ਼ੀਰਕਪੁਰ ਨਗਰ ਕੌਂਸਲ ਤੋਂ ਬਾਅਦ ਲਾਲੜੂ ਕੌਂਸਲ ‘ਤੇ ਵੀ ਆਮ ਆਦਮੀ ਪਾਰਟੀ ਦਾ ਕਬਜ਼ਾ ਅਗਲੀ ਖ਼ਬਰ ਸਰਪੰਚਾਂ ਨੂੰ ਮਾਣਭੱਤਾ ਦੇਣਾ ਸਰਕਾਰ ਦਾ ਸਲਾਹੁਣਯੋਗ ਫ਼ੈਸਲਾ-ਸਰਪੰਚ ਪ੍ਰਿੰਸ ਚਾਵਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।