10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਨਿਰਜਲਾ ਇਕਾਦਸ਼ੀ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਨੇ ਛਬੀਲ ਲਗਾਈ

ਅਜੀਤ ਡੈਸਕ 27-06-2026
ਧਰਮਕੋਟ, 26 ਜੂਨ (ਪਰਮਜੀਤ ਸਿੰਘ)-ਨਿਰਜਲਾ ਇਕਾਦਸ਼ੀ ਦੇ ਪਵਿੱਤਰ ਮੌਕੇ ‘ਤੇ ਪ੍ਰਸਿੱਧ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਧਰਮਕੋਟ ਵਲੋਂ ਸ਼ਰਧਾਲੂਆਂ ਦੀ ਸੇਵਾ ਲਈ ਵਿਸ਼ੇਸ਼ ਛਬੀਲ ਲਗਾਈ ਗਈ। ਇਹ ਛਬੀਲ ਸਵੇਰੇ 11 ਵਜੇ ਤੋਂ ਦੁਪਹਿਰ 4 ਵਜੇ ਤੱਕ ਚੱਲੀ। ਇਸ ਛਬੀਲ ‘ਚ ਕੱਚਾ ਦੁੱਧ, ਮਿੱਠਾ ਸ਼ਰਬਤ ਤੇ ਗੂੰਦ ਕਤੀਰਾ ਮਿਲਾਇਆ ਠੰਢਾ ਜਲ ਵੰਡਿਆ। ਤਿੱਖੀ ਗਰਮੀ ਦੇ ਮੌਸਮ ‘ਚ 5 ਘੰਟੇ ਚੱਲੀ ਇਸ ਸੇਵਾ ਨੇ ਰਾਹਗੀਰਾਂ ਨੂੰ ਵੱਡੀ ਰਾਹਤ ਦਿੱਤੀ। ਸੇਵਾਦਾਰ ਸਵੇਰ ਤੋਂ ਹੀ ਸੇਵਾ ‘ਚ ਜੁਟੇ ਰਹੇ। ਇਸ ਮੌਕੇ ਪ੍ਰਧਾਨ ਮਾਸਟਰ ਗੌਰਵ ਸ਼ਰਮਾ ਨੇ ਸਾਰੇ ਦਾਨੀਆਂ, ਸੇਵਾਦਾਰਾਂ ਤੇ ਸਮੂਹ ਨਗਰ ਵਾਸੀਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਅਤੁਲ ਨੌਹਰੀਆ, ਵਾਈਸ ਚੇਅਰਮੈਨ ਰਜਿੰਦਰ ਬੱਤਰਾ, ਪੰਡਤ ਪ੍ਰੀਤਮ ਲਾਲ, ਵਾਈਸ ਪ੍ਰਧਾਨ ਨਵਦੀਪ ਅਹੂਜਾ ਬਬਲੂ, ਅਸ਼ਵਨੀ ਜੱਸੀ ਮੀਡੀਆ ਇੰਚਾਰਜ, ਸੰਜੀਵ ਕਟਾਰੀਆ ਬੌਬੀ, ਸੈਕਟਰੀ ਡਾ. ਹਰਮੀਤ ਸਿੰਘ ਲਾਡੀ ਪ੍ਰੋਜੈਕਟ ਇੰਚਾਰਜ, ਰੁਪਿੰਦਰ ਸਿੰਘ ਰਿੰਪੀ, ਰਾਜ ਕੁਮਾਰ ਦੇਵਗਨ, ਮੰਗਤ ਰਾਏ ਗੋਇਲ, ਬਲਵਿੰਦਰ ਸਿੰਘ, ਰਾਜਨ ਛਾਬੜਾ, ਰਾਜੀਵ ਨਰੂਲਾ, ਦੀਪਕ ਬਾਂਸਲ, ਅਮਿਤ ਨੌਹਰੀਆ ਆਰ. ਕੇ. ਸਕੂਲ ਵਾਲੇ, ਹਰੀ ਮੋਹਨ, ਬਲਕਾਰ ਸਿੰਘ, ਮੋਨੂੰ ਬੱਤਰਾ, ਬਲਦੇਵ ਸਿੰਘ ਵਿਰਦੀ, ਸਾਜੇਸ਼ ਮਿਸ਼ਰਾ, ਸਚਿਨ ਗਰੋਵਰ, ਮਾਸਟਰ ਰਾਕੇਸ਼ ਮਿਸ਼ਰਾ, ਗੌਰਵ ਦਾਬੜਾ, ਡਾ. ਸੰਜੀਵ ਸ਼ਰਮਾ, ਮੇਜਰ ਸਿੰਘ ਰਿਟਾਇਰਡ ਏ. ਐਸ. ਆਈ., ਤਰਸੇਮ ਲਾਲ ਅਰੋੜਾ ਨਰਿੰਦਰ ਗਰੋਵਰ, ਰਾਜਪ੍ਰੀਤ ਸਿੰਘ ਆਰੇ ਵਾਲੇ, ਮਾਸਟਰ ਵਿਜੈ ਗੋਇਲ, ਪ੍ਰਵੀਨ ਨੌਹਰੀਆ, ਸ਼ੁਭਮ ਸਿੰਗਲਾ ਵੀਨੂੰ, ਸੋਢੀ ਸਿੰਘ, ਸ਼ਿਵ ਤਾਇਲ, ਰਾਮਾਨੰਦ ਰਾਮ-ਲੀਲ੍ਹਾ ਕਮੇਟੀ ਮੈਂਬਰ, ਮਨੋਜ ਕੁਮਾਰ ਨਿੱਕੂ, ਸਿਮਰਨਜੀਤ ਸਿੰਘ ਟੱਲੀ, ਕ੍ਰਿਸ਼ ਸ਼ਰਮਾ, ਪਾਰਥ ਸ਼ਰਮਾ, ਯਸ਼ ਨੌਹਰੀਆ, ਵਿਸ਼ਾਲ, ਪ੍ਰਭਜੋਤ ਸਿੰਘ, ਦੀਪਾ ਤੇ ਹੋਰ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਵਿਸ਼ਵ ਪੰਜਾਬੀ ਸਭਾ ਦੀ ਟੀਮ ਵਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਅਹੁਦੇਦਾਰਾਂ ਦਾ ਸਨਮਾਨ ਅਗਲੀ ਖ਼ਬਰ ਸਮਾਜ ਸੇਵੀ ਸੁਰਜੀਤ ਸਿੰਘ ਆਤਮਾ (ਲੱਕੀ ਕਲਾਥ ਹਾਊਸ) ਵਾਲੇ ਨਹੀਂ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।