10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਵਿਸ਼ਵ ਪੰਜਾਬੀ ਸਭਾ ਦੀ ਟੀਮ ਵਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਅਹੁਦੇਦਾਰਾਂ ਦਾ ਸਨਮਾਨ

ਅਜੀਤ ਡੈਸਕ 27-06-2026
ਸਮਾਲਸਰ, 26 ਜੂਨ (ਗੁਰਜੰਟ ਕਲਸੀ ਲੰਡੇ)-ਵਿਸ਼ਵ ਪੰਜਾਬੀ ਸਭਾ ਕੈਨੇਡਾ ਮਾਲਵਾ ਜ਼ੋਨ ਦੀ ਟੀਮ ਭਾਰਤ ਦੇ ਮੀਤ ਪ੍ਰਧਾਨ ਸੋਹਣ ਸਿੰਘ ਗੈਦੂ ਦੀ ਅਗਵਾਈ ਵਿਚ ਸਰਬੱਤ ਦਾ ਚੈਰੀਟੇਬਲ ਟਰੱਸਟ ਦੇ ਦਫ਼ਤਰ ਪਹੁੰਚੀ ਅਤੇ ਦੁਨੀਆਂ ਭਰ ਵਿਚ ਮਨੁੱਖਤਾ ਦੀ ਭਲਾਈ ਵਾਸਤੇ ਕੰਮ ਕਰ ਰਹੇ ਟਰੱਸਟ ਦੇ ਚੇਅਰਮੈਨ ਸੁਰਿੰਦਰਪਾਲ ਸਿੰਘ ਉਬਰਾਏ ਸਾਹਿਬ ਨਾਲ ਮੁਲਾਕਾਤ ਕੀਤੀ ਗਈ। ਬਹੁਤ ਹੀ ਖੁਲ੍ਹੇ ਮਹੌਲ ਵਿਚ ਹੋਈ ਇਹ ਮੀਟਿੰਗ ਦੌਰਾਨ ਲੰਮਾ ਸਮਾਂ ਉਬਰਾਏ ਨਾਲ ਖੁੱਲ੍ਹ ਕੇ ਗੱਲਾਂਬਾਤਾਂ ਹੋਈਆਂ ਅਤੇ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੀ ਅਗਵਾਈ ਵਿਚ ਸਮੁੱਚੇ ਸੰਸਾਰ ਭਰ ਅਤੇ ਭਾਰਤ ਵਿਚ ਪ੍ਰਧਾਨ ਸਤਬੀਰ ਸਿੰਘ ਸਿਫ਼ਰ ਦੀ ਅਗਵਾਈ ਵਿਚ ਟੀਮ ਵਲੋਂ ਮਾਂ ਬੋਲੀ ਅਤੇ ਸਮਾਜ ਸੇਵਾ ਵਾਸਤੇ ਕੀਤੇ ਜਾਂਦੇ ਕਾਰਜਾਂ ਬਾਰੇ ਉਬਰਾਏ ਨੂੰ ਦੱਸਿਆ ਗਿਆ। ਇਸ ਮੌਕੇ ਵਿਸ਼ਵ ਪੰਜਾਬੀ ਸਭਾ ਵਲੋਂ 35 ਅੱਖਰੀ ਲੋਈਆਂ ਨਾਲ ਚੇਅਰਮੈਨ ਐਸ. ਪੀ. ਐਸ. ਉਬਰਾਏ, ਉਨ੍ਹਾਂ ਦੀ ਟੀਮ ਡਾ. ਸਰਬਜਿੰਦਰ ਸਿੰਘ ਵਾਇਸ ਚਾਂਸਲਰ ਸੰਨੀ ਓਬਰਾਏ ਵਿਵੇਕ ਸਦਨ ਸ੍ਰੀ ਅਨੰਦਪੁਰ ਸਾਹਿਬ, ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ, ਡਾ. ਦਲਜੀਤ ਸਿੰਘ ਗਿੱਲ ਸਲਾਹਕਾਰ ਅਤੇ ਸਿਹਤ ਸੇਵਾਵਾਂ, ਮੈਡਮ ਇੰਦਰਜੀਤ ਕੌਰ ਗਿੱਲ ਡਾਇਰੈਕਟਰ ਸਿੱਖਿਆ, ਡਾ. ਆਰ. ਐਸ. ਅਟਵਾਲ ਸਾਹਿਬ, ਗਗਨਦੀਪ ਸਿੰਘ ਅਹੂਜਾ ਜਰਨਲ ਸਕੱਤਰ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਪ੍ਰਵਾਸੀ ਸਾਹਿਤਕਾਰ ਕਰਤਾਰ ਸਿੰਘ ਔਲਖ ਦੀਆਂ ਲਿਖੀਆਂ ਹੋਈ ਪੰਜ ਕਿਤਾਬਾਂ ਰਾਈ ਦੇ ਪਹਾੜ ਦਾ ਸੱਚ ਭਾਗ ਪਹਿਲਾ, ਦੂਜਾ ਤੇ ਤੀਜਾ, ਸਾਚੀ ਸਾਖੀ ਅਤੇ ਅਨੰਦ ਕਿਤਾਬਾਂ ਦਾ ਸੈੱਟ ਉਬਰਾਏ ਸਾਹਿਬ ਅਤੇ ਅਤੇ ਉਨ੍ਹਾਂ ਦੀ ਟੀਮ ਨੂੰ ਭੇਟ ਕੀਤੀਆਂ ਗਈਆਂ। ਇਸ ਮੌਕੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਭਾਰਤ ਦੇ ਮੀਤ ਪ੍ਰਧਾਨ ਸੋਹਣ ਸਿੰਘ ਗੈਦੂ, ਮਾਲਵਾ ਜ਼ੋਨ ਪੰਜਾਬ ਦੇ ਪ੍ਰਧਾਨ ਸੀਨੀਅਰ ਪੱਤਰਕਾਰ ਰਾਜਵੀਰ ਸਿੰਘ ਸੰਧੂ, ਡਾ. ਸੁਰਜੀਤ ਸਿੰਘ ਦੌਧਰ, ਦਰਸ਼ਨ ਸਿੰਘ ਦੁਸਾਂਝ, ਕਰਨੈਲ ਸਿੰਘ ਨਾਭਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਗਾ ਨੇ ਮਨਾਇਆ ਨਸ਼ਾ ਵਿਰੋਧੀ ਅੰਤਰਰਾਸ਼ਟਰੀ ਦਿਵਸ ਅਗਲੀ ਖ਼ਬਰ ਨਿਰਜਲਾ ਇਕਾਦਸ਼ੀ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਨੇ ਛਬੀਲ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।