07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਬਰੈਂਪਟਨ ਕੈਨੇਡਾ ਵਿਖੇ ਦਲਜੀਤ ਸਿੰਘ ਗੈਦੂ ਅਤੇ ਨਸੀਬ ਸਿੰਘ ਸੰਧੂਆਂ ਵਾਲਾ ਨੇ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਵਫ਼ਦ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 01-07-2026
ਮੋਗਾ, 30 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)ਜ਼ਿਲ੍ਹਾ ਮੋਗਾ ਤੋਂ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਉਨ੍ਹਾਂ ਨਾਲ ਗਏ ਵਫ਼ਦ ਦੀ ਇਕ ਅਹਿਮ ਮੀਟਿੰਗ ਕੈਨੇਡਾ ਦੇ ਉੱਘੇ ਕਾਰੋਬਾਰੀ ਦਲਜੀਤ ਸਿੰਘ ਗੈਦੂ ਦੇ ਗ੍ਰਹਿ ਬਰੈਂਪਟਨ ਕੈਨੇਡਾ ਵਿਖੇ ਹੋਈ ਜਿਸ ਵਿਚ ਦਰਜਾ ਬ ਦਰਜਾ ਬਰੈਂਪਟਨ ਤੋਂ ਅਕਾਲੀ ਆਗੂ ਜਿਨ੍ਹਾਂ ਵਿਚ ਸੀਨੀਅਰ ਆਗੂ ਨਸੀਬ ਸਿੰਘ ਸੰਧੂਆਂ ਵਾਲਾ, ਪੂਰਨ ਸਿੰਘ ਪਾਂਧੀ, ਜਸਬੀਰ ਸਿੰਘ, ਇੰਦਰਜੀਤ ਸਿੰਘ ਗੈਦੂ, ਹਰਦਿਆਲ ਸਿੰਘ ਝੀਤਾਂ, ਕਰਨੈਲ ਸਿੰਘ, ਇੰਦਰਪਾਲ ਸਿੰਘ ਗੈਦੂ, ਸਤਬੀਰ ਸਿੰਘ ਗੈਦੂ, ਹਰੀ ਸਿੰਘ ਮਾਨਸਾ, ਦਿਲਬਾਗ ਸਿੰਘ, ਸਤਨਾਮ ਸਿੰਘ ਗੈਦੂ, ਕਰਮਜੀਤ ਸਿੰਘ ਬੱਡੂਵਾਲ, ਹਰਚੰਦ ਸਿੰਘ ਢਿੱਲੋਂ, ਸੁਖਦੇਵ ਸਿੰਘ ਕੋਕਰੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਅਤੇ ਸਾਲ 2027 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਤੇ ਆਗੂ ਨਸੀਬ ਸਿੰਘ ਸੰਧੂਆਂ ਵਾਲਾ ਤੇ ਦਲਜੀਤ ਸਿੰਘ ਗੈਦੂ ਨੇ ਕਿਹਾ ਕਿ ਕੈਨੇਡਾ ਵਿਚ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਸਾਲ 2027 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਆਪਣੀ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਅੱਜ ਆਪ ਸਰਕਾਰ ਦੇ ਰਾਜ ਵਿਚ ਪੰਜਾਬ ਆਰਥਿਕ ਪੱਖੋਂ ਪੂਰੀ ਤਰ੍ਹਾਂ ਡਾਵਾਂਡੋਲ ਹੋ ਗਿਆ ਹੈ ਅਤੇ ਸੂਬੇ ਦਾ ਮੁੱਖ ਮੰਤਰੀ ਕੇਂਦਰ ਸਰਕਾਰ ਤੋਂ ਕਰਜ਼ਾ ਲੈ ਕੇ ਸੂਬੇ ਨੂੰ ਚਲਾ ਰਿਹਾ ਹੈ ਅਤੇ ਸੂਬੇ ਵਿਚ ਅਮਨ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹੀ ਅਤੇ ਸਰਕਾਰ ਤੋਂ ਹਰ ਵਰਗ ਦੁਖੀ ਹੈ। ਆਗੂਆਂ ਨੇ ਕਿਹਾ ਕਿ ਆਪ ਪਾਰਟੀ ਪੂਰੀ ਤਰ੍ਹਾਂ ਸਿਧਾਂਤਹੀਣ ਹੋ ਚੁੱਕੀ ਹੈ ਅਤੇ ਪੰਜ ਸਾਲ ਬਦਲਾਖੋਰੀ ਦੀ ਨੀਤੀ ਨਾਲ ਟਪਾ ਲਏ ਤੇ ਸੂਬੇ ਦੇ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸਦੇ ਰਹੇ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਬੈਠੇ ਸਮੂਹ ਐਨ.ਆਰ.ਆਈ. ਹੁਣ ਪਛਤਾਵਾ ਕਰਦੇ ਨਜ਼ਰ ਆ ਰਹੇ ਹਨ ਕਿਉਂਕਿ ਸਾਲ 2022 ਵਿਚ ਬਦਲਾਅ ਦੇ ਰੂਪ ਵਿਚ ਆਪ ਦੀ ਸਰਕਾਰ ਲਿਆਂਦੀ ਪਰ ਸੂਬੇ ਦੇ ਮੁੱਖ ਮੰਤਰੀ ਨੇ ਸੂਬੇ ਨੂੰ ਦਿੱਲੀ ਵਾਲਿਆਂ ਕੋਲ ਗਿਰਵੀ ਰੱਖ ਦਿੱਤਾ ਅਤੇ ਉਹ ਸੂਬੇ ਦਾ ਸਾਰਾ ਪੈਸਾ ਲੁੱਟ ਕੇ ਲੈ ਗਏ ਪਰ 2022 ਦੀ ਗ਼ਲਤੀ ਮੁੜ ਤੋਂ ਨਹੀਂ ਦੁਹਰਾਈ ਜਾਵੇਗੀ ਅਤੇ ਲੋਕ ਹੁਣ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣਗੇ ਕਿਉਂਕਿ ਸੂਬੇ ਦਾ ਜੋ ਵੀ ਵਿਕਾਸ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ। ਇਸ ਮੌਕੇ ਦਲਜੀਤ ਸਿੰਘ ਗੈਦੂ ਅਤੇ ਨਸੀਬ ਸਿੰਘ ਸੰਧੂਆਂ ਵਾਲਾ ਨੇ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਸਤਿੰਦਰਪਾਲ ਸਿੰਘ ਢੱਟ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਉਹ ਬੇਹੱਦ ਧੰਨਵਾਦੀ ਹਨ ਬਰੈਂਪਟਨ ਵਿਚ ਵੱਸਦੇ ਪੰਜਾਬੀ ਭਰਾਵਾਂ ਦਾ ਜਿੰਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੂੰ ਢੇਰ ਸਾਰਾ ਪਿਆਰ ਦਿੱਤਾ।
ਪਿਛਲੀ ਖ਼ਬਰ ਬੇਟਾਈਮੇ ਚੱਲਦੇ ਡੀ.ਜੇ. ਨੂੰ ਬੰਦ ਕਰਵਾਉਣ ਗਏ ਪੁਲਿਸ ਮੁਲਾਜ਼ਮਾਂ ’ਤੇ ਪ੍ਰਵਾਸੀਆਂ ਨੇ ਕੀਤਾ ਹਮਲਾ ਅਗਲੀ ਖ਼ਬਰ ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ ਦੀ ਹੋਣਹਾਰ ਵਿਦਿਆਰਥਣ ਨੇ ਰਚਿਆ ਨਵਾਂ ਇਤਿਹਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।