07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਬੇਟਾਈਮੇ ਚੱਲਦੇ ਡੀ.ਜੇ. ਨੂੰ ਬੰਦ ਕਰਵਾਉਣ ਗਏ ਪੁਲਿਸ ਮੁਲਾਜ਼ਮਾਂ ’ਤੇ ਪ੍ਰਵਾਸੀਆਂ ਨੇ ਕੀਤਾ ਹਮਲਾ

01-07-2026
ਮੋਗਾ, 30 ਜੂਨ (ਗੁਰਤੇਜ ਸਿੰਘ ਬੱਬੀ)-28 ਤੇ 29 ਦੀ ਦਰਮਿਆਨੀ ਰਾਤ ਕੋਟਕਪੂਰਾ ਬਾਈਪਾਸ ਕੈਂਬਰਿਜ ਸਕੂਲ ਦੇ ਪਿੱਛੇ ਰਹਿੰਦੇ ਕੁੱਝ ਪ੍ਰਵਾਸੀ ਮਜ਼ਦੂਰਾਂ ਨੇ ਬੇਟਾਈਮਾ ਡੀ.ਜੇ. ਲਗਾਇਆ ਹੋਇਆ ਸੀ ਤਾਂ ਉਸ ਏਰੀਏ ਵਿਚੋਂ ਮੋਗਾ ਪੁਲਿਸ ਨੂੰ 112 ਨੰਬਰ ’ਤੇ ਕਾਲ ਆਈ ਕਿ ਕੁੱਝ ਪ੍ਰਵਾਸੀ ਮਜ਼ਦੂਰ ਡੀ.ਜੇ. ਲਗਾ ਕੇ ਹੁੱਲੜਬਾਜ਼ੀ ਕਰ ਰਹੇ ਹਨ ਜਿਸ ਨਾਲ ਮੁਹੱਲੇ ਦਾ ਮਾਹੌਲ ਵਿਗੜ ਰਿਹਾ ਹੈ ਤੇ ਜਦੋਂ ਪੀ.ਸੀ.ਆਰ. ਮੋਗਾ ਪੁਲਿਸ ਦੇ ਮੁਲਾਜ਼ਮ ਹੌਲਦਾਰ ਸੂਬਾ ਸਿੰਘ ਅਤੇ ਹੌਲਦਾਰ ਗੁਰਭੇਜ ਸਿੰਘ ਮੌਕੇ ’ਤੇ ਪੁੱਜੇ ਤਾਂ ਉਨ੍ਹਾਂ ਦੀ ਗੱਲ ਮੰਨਣ ਦੀ ਬਜਾਏ ਪੁਲਿਸ ਮੁਲਾਜ਼ਮਾਂ ’ਤੇ ਪੱਥਰਾਂ ਰੋੜਿਆਂ ਨਾਲ ਹਮਲਾ ਕਰਕੇ ਉਨ੍ਹਾਂ ਜ਼ਖਮੀ ਕਰ ਦਿੱਤਾ ਤੇ ਪੁਲਿਸ ਮੁਲਾਜ਼ਮਾਂ ਨੇ ਭੱਜ ਕੇ ਜਾਨ ਬਚਾਈ। ਪੁਲਿਸ ਵਲੋਂ ਇਸ ਵਿਰੁੱਧ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਥਾਣਾ ਸਿਟੀ ਸਾਊਥ ਵਿਚ ਸੱਤ ਪ੍ਰਵਾਸੀਆਂ ਜਿੰਨ੍ਹਾਂ ਵਿਚ ਨਿਰੰਜਨ ਸਿੰਘ ਪੁੱਤਰ ਸ਼ਿਵ ਨਾਥ, ਅਰਜਨ ਕੁਮਾਰ ਪੁੱਤਰ ਜੈ ਰਾਮ, ਹਰਤੇਸ਼ ਕੁਮਾਰ ਪੁੱਤਰ ਕਮਲੇਸ਼ ਕੁਮਾਰ, ਕਮਲੇਸ਼ ਕੁਮਾਰ ਪੁੱਤਰ ਰਾਮ ਰਸਿਨ, ਮੋਨੂੰ ਯਾਦਵ ਪੁੱਤਰ ਸੁਰਿੰਦਰ ਯਾਦਵ, ਮਨੀ ਕੁਮਾਰ ਪੁੱਤਰ ਸ਼ਿਵ ਨਾਥ ਸਾਰੇ ਵਾਸੀ ਮੋਗਾ ’ਤੇ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਪੰਜ ਜਾਣਿਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਮਲਕੀਅਤ ਸਿੰਘ ਥਾਣਾ ਸਿਟੀ ਸਾਊਥ ਕਰ ਰਹੇ ਹਨ।
ਪਿਛਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਸੀ.ਬੀ.ਐਸ.ਈ. ਵਲੋਂ ‘ਆਰਟਸ ਇੰਟੀਗ੍ਰੇਸ਼ਨ’ ਅਤੇ ‘ਥਿਊਰੀ ਆਫ਼ ਨੌਲਿਜ’ ਵਿਸ਼ਿਆਂ ’ਤੇ ਦੋ ਰੋ... ਅਗਲੀ ਖ਼ਬਰ ਬਰੈਂਪਟਨ ਕੈਨੇਡਾ ਵਿਖੇ ਦਲਜੀਤ ਸਿੰਘ ਗੈਦੂ ਅਤੇ ਨਸੀਬ ਸਿੰਘ ਸੰਧੂਆਂ ਵਾਲਾ ਨੇ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਵਫ਼ਦ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।