10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਲੋਕ ਮਿਲਣੀ ਭਲੂਰ ’ਚ ਪਹੁੰਚਣ ਲਈ ਧੰਨਵਾਦ-ਨੱਥੂਵਾਲਾ, ਮਾਹਲਾ, ਨਾਥੇਵਾਲਾ

ਅਜੀਤ ਡੈਸਕ 02-07-2026

ਨੱਥੂਵਾਲਾ ਗਰਬੀ, 1 ਜੁਲਾਈ (ਨਵਦੀਪ ਸਿੰਘ)-ਬੀਤੇ ਕੱਲ੍ਹ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਭਲੂਰ ਵਿਖੇ ਲੋਕ ਮਿਲਣੀ ਸਮਾਗਮ ਰੱਖਿਆ ਗਿਆ ਸੀ। ਇਸ ਲੋਕ ਮਿਲਣੀ ਵਿਚ ਪਹੁੰਚਣ ਵਾਲੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਹੋਰ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਾਂ। ਇਹ ਪ੍ਰਗਟਾਵਾ ਸਰਬਜੀਤ ਕੌਰ ਨੱਥੂਵਾਲਾ ਚੇਅਰਪਰਸਨ ਬਲਾਕ ਸੰਮਤੀ ਬਾਘਾ ਪੁਰਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਏਨੀ ਵੱਡੀ ਗਿਣਤੀ ਵਿਚ ਹਲਕੇ ਦੇ ਲੋਕਾਂ ਦਾ ਪਿੰਡ ਭਲੂਰ ਵਿਖੇ ਪਹੁੰਚਣਾ ਇਹ ਸਾਬਤ ਕਰਦਾ ਹੈ ਕਿ ਹਲਕਾ ਬਾਘਾ ਪੁਰਾਣਾ ਦੇ ਲੋਕ ਮੁੱਖ ਮੰਤਰੀ ਪੰਜਾਬ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਾਹੁੰਦੇ ਹਨ। ਇਸ ਲਈ ਉਹ ਏਨੀ ਗਰਮੀ ਹੋਣ ਦੇ ਬਾਵਜੂਦ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਮੁੱਖ ਮੰਤਰੀ ਪੰਜਾਬ ਦੇ ਵਿਚਾਰ ਸੁਣਨ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀ ਆਗੂ ਤੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਮਾਹਲਾ ਕਲਾਂ, ਯੂਥ ਆਗੂ ਗੁਰਪ੍ਰੀਤ ਸਿੰਘ ਮਾਹਲਾ ਖ਼ੁਰਦ, ਹਰਵਿੰਦਰ ਸਿੰਘ ਨਾਥੇਵਾਲਾ, ਮਨਪ੍ਰੀਤ ਕੌਰ ਨਾਥੇਵਾਲਾ ਤੇ ਹੋਰ ਆਗੂ ਤੇ ਵਰਕਰ ਹਾਜ਼ਰ ਸਨ।

ਪਿਛਲੀ ਖ਼ਬਰ ਮੋਗਾ ਦੇ ਕੁੱਲ 758410 ਵੋਟਰਾਂ ਵਿਚੋਂ 99.46 ਫ਼ੀਸਦੀ ਵੋਟਰਾਂ ਨੂੰ ਘਰ-ਘਰ ਵੰਡੇ ਜਾ ਚੁੱਕੇ ਹਨ ਫਾਰਮ ਅਗਲੀ ਖ਼ਬਰ ਮੋਗਾ ਪੁਲਿਸ ਵਲੋਂ ਇਕ ਮਹੀਨੇ ’ਚ ਨਸ਼ਿਆਂ ਵਿਰੁੱਧ 160 ਮੁਕੱਦਮੇ ਕੀਤੇ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।